
ਭਾਰਤ-ਚੀਨ ਵਿਵਾਦ ਅਜੇ ਵੀ ਜਾਰੀ। CDS ਬਿਪਿਨ ਰਾਵਤ ਦਾ ਕਹਿਣਾ, "ਚੀਨੀ ਫੌਜ ਨੂੰ ਪਹਾੜੀ ਇਲਾਕਿਆਂ 'ਚ ਲੜਨ ਅਤੇ ਰਹਿਣ ਦਾ ਘੱਟ ਤਜਰਬਾ ਹੈ।"
ਨਵੀਂ ਦਿੱਲੀ: ਭਾਰਤ ਅਤੇ ਚੀਨ (India-China Border issues) ਵਿਚਾਲੇ ਤਣਾਅਪੂਰਣ ਸਥਿਤੀ ਅਜੇ ਵੀ ਬਣੀ ਹੋਈ ਹੈ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ (CDS General Bipin Rawat) ਨੇ ਕਿਹਾ ਕਿ ਪਿਛਲੇ ਸਾਲ ਗਾਲਵਾਨ ਘਾਟੀ ਅਤੇ ਹੋਰ ਥਾਵਾਂ 'ਤੇ ਹੋਈਆਂ ਝੜਪਾਂ ਤੋਂ ਬਾਅਦ, ਚੀਨ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਹੁਣ ਬਿਹਤਰ ਸਿਖਲਾਈ (China realized they need better Training) ਦੀ ਲੋੜ ਹੈ।
ਇਹ ਵੀ ਪੜ੍ਹੋ : ਜਾਰੀ ਰਹੇਗੀ ਈ-ਕਮਰਸ ਪਲੇਟਫਾਰਮ 'ਤੇ Discount Sale, ਫਿਲਹਾਲ ਨਹੀਂ ਲੱਗੇਗੀ ਰੋਕ
India-China Army
LAC ਉੱਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (People's Liberation Army) ਦੀ ਤਾਜ਼ਾ ਗਤੀਵਿਧੀ ਬਾਰੇ ਗੱਲਬਾਤ ਕਰਦੇ ਹੋਏ, ਜਨਰਲ ਰਾਵਤ ਨੇ ਕਿਹਾ ਕਿ ਮਈ ਅਤੇ ਜੂਨ 2020 ਦੇ ਮਹੀਨਿਆਂ ਵਿੱਚ ਗਲਵਾਨ (Galwan Valley) ਅਤੇ ਹੋਰ ਇਲਾਕਿਆਂ ਵਿੱਚ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ, ਚੀਨ ਨੇ ਸਰਹੱਦ ‘ਤੇ ਆਪਣੀ ਤਾਇਨਾਤੀ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੀਨੀ ਸੈਨਿਕ ਮੁੱਖ ਤੌਰ 'ਤੇ ਥੋੜੇ ਸਮੇਂ ਲਈ ਭਰਤੀ ਕੀਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਹਾੜੀ ਇਲਾਕਿਆਂ ਵਿਚ ਲੜਾਈ ਅਤੇ ਤਿਆਰੀ ਦਾ ਤਜਰਬਾ ਨਹੀਂ ਹੁੰਦਾ। ਜਦੋਂਕਿ ਭਾਰਤੀ ਸੈਨਿਕ ਅਜਿਹੇ ਖੇਤਰਾਂ ਵਿੱਚ ਰਹਿਣ ਅਤੇ ਲੜਨ ਵਿਚ ਮਾਹਰ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ
Indian Troops
ਜਨਰਲ ਰਾਵਤ ਦੇ ਅਨੁਸਾਰ ਭਾਰਤ ਸਰਹੱਦ 'ਤੇ ਚੀਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਹੈ। ਜਨਰਲ ਰਾਵਤ ਨੇ ਕਿਹਾ ਕਿ ਪਹਾੜੀ ਇਲਾਕਿਆਂ 'ਚ ਲੜਨ ਅਤੇ ਰਹਿਣ ਲਈ ਭਾਰਤੀ ਫੌਜ ਦੇ ਜਵਾਨ ਚੀਨ ਦੇ ਮੁਕਾਬਲੇ ਕਾਫ਼ੀ ਬਿਹਤਰ ਹਨ, ਕਿਉਂਕਿ ਸਾਡੇ ਕੋਲ ਅਜਿਹੇ ਇਲਾਕੇ ਹਨ ਜਿੱਥੇ ਪਹਾੜਾਂ ਦੇ ਵਿਚਕਾਰ ਸਿਖਲਾਈ ਦਿੱਤੀ ਜਾਂਦੀ ਹੈ, ਅਸੀਂ ਪਹਾੜਾਂ 'ਤੇ ਕੰਮ ਕਰਦੇ ਹਾਂ ਅਤੇ ਆਪਣੀ ਮੌਜੂਦਗੀ ਬਣਾਈ ਰੱਖਦੇ ਹਾਂ।
ਹੋਰ ਪੜ੍ਹੋ: Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?
CDS General Bipin Rawat
ਉੱਤਰੀ ਫਰੰਟ ਨੂੰ ਲੈ ਕੇ CDS ਰਾਵਤ ਨੇ ਕਿਹਾ ਕਿ ਉੱਤਰੀ ਅਤੇ ਪੱਛਮੀ ਦੋਵੇਂ ਹੀ ਮੋਰਚੇ (North and West Front) ਦੇਸ਼ ਦੀ ਤਰਜੀਹ ਹਨ। ਹਾਲਾਂਕਿ, ਉੱਤਰੀ ਸਰਹੱਦ 'ਤੇ ਕੁਝ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ, ਕਿਉਂਕਿ ਵੇਖਿਆ ਗਿਆ ਹੈ ਕਿ ਚੀਨੀ ਫੌਜ ਇੱਥੇ ਵਧੇਰੇ ਸਰਗਰਮ ਹੈ।