
ਅੱਜ ਦੁਪਹਿਰ ਫ਼ਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਗਿਆ।
ਫ਼ਿਰੋਜ਼ਪੁਰ: ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦਾ ਅੱਜ ਦੁਪਹਿਰ ਫ਼ਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੇ। ਪੀ.ਜੀ.ਆਈ. ਚੰਡੀਗੜ੍ਹ (PGI Chandigarh) ਤੋਂ ਦੁਬਾਰਾ ਪੋਸਟ ਮਾਰਟਮ (Postmortem) ਹੋਣ ਮਗਰੋਂ ਪਰਿਵਾਰ ਸਸਕਾਰ ਕਰਨ ਨੂੰ ਸਹਿਮਤ ਹੋ ਗਿਆ ਸੀ। ਇਸ ਮੌਕੇ ਜੈਪਾਲ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਲੋਕ ਮੌਜੂਦ ਸਨ।
ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਕੱਲ੍ਹ ਹੋਵੇਗੀ PM ਦੀ High Level ਮੀਟਿੰਗ
Gangster Jaipal Bhullar's Funeral
ਬਠਿੰਡਾ ਜੇਲ੍ਹ 'ਚ ਬੰਦ ਜੈਪਾਲ ਭੁੱਲਰ ਦੇ ਛੋਟੇ ਭਰਾ ਅੰਮ੍ਰਿਤ ਭੁੱਲਰ ਨੂੰ ਸੁਰੱਖਿਆ ਹੇਠ ਸ਼ਮਸ਼ਾਨ ਘਾਟ ਲਿਆਂਦਾ ਗਿਆ। ਅੰਮ੍ਰਿਤ ਭੁੱਲਰ ਨੇ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਤੇ ਉਸ ਦੀ ਚਿਤਾ ਨੂੰ ਅਗਨੀ ਦਿੱਤੀ।
ਹੋਰ ਪੜ੍ਹੋ: ਗੁਆਂਢੀਆਂ ਤੋਂ ਦੁਖੀ ਮਹਿਲਾ ਨੇ 7 ਸਾਲਾ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਮਾਰੀ ਛਾਲ
Amrit Bhullar