ਵਿਦੇਸ਼ਾਂ 'ਚ ਭਾਰਤੀਆਂ ਦੀ ਜਮ੍ਹਾਂ ਰਕਮ ਘਟੀ : ਰੀਪੋਰਟ
Published : Aug 23, 2018, 8:32 am IST
Updated : Aug 23, 2018, 8:32 am IST
SHARE ARTICLE
Money
Money

ਭਾਰਤੀ ਨਾਗਰਿਕਾਂ ਵਲੋਂ ਕਰ ਪਨਾਹਗਾਹ ਦੇਸ਼ਾਂ ਵਿਚ ਜਮ੍ਹਾਂ ਕੀਤੀ ਜਾਣ ਵਾਲੀ ਰਕਮ ਵਿਚ ਚੰਗੀ ਖਾਸੀ ਕਮੀ ਆਈ ਹੈ ...............

ਨਵੀਂ ਦਿੱਲੀ : ਭਾਰਤੀ ਨਾਗਰਿਕਾਂ ਵਲੋਂ ਕਰ ਪਨਾਹਗਾਹ ਦੇਸ਼ਾਂ ਵਿਚ ਜਮ੍ਹਾਂ ਕੀਤੀ ਜਾਣ ਵਾਲੀ ਰਕਮ ਵਿਚ ਚੰਗੀ ਖਾਸੀ ਕਮੀ ਆਈ ਹੈ। ਗੁਪਤ ਰੱਖਣ ਅਤੇ ਘੱਟ ਟੈਕਸ ਰੇਟ ਵਾਲੇ ਦੇਸ਼ਾਂ ਵਿਚ ਭਾਰਤੀਆਂ ਦੇ ਡਿਪਾਜ਼ਿਟ ਅਤੇ ਨਾਨ ਬੈਂਕ ਕਰਜ਼ ਵਿਚ 2013 ਤੋਂ 2017 ਦੇ ਵਿਚ ਵੱਡੀ ਗਿਰਾਵਟ ਆਈ ਹੈ। ਇਸ ਗੱਲ ਦਾ ਜ਼ਿਕਰ ਦੁਨਿਆਂਭਰ ਦੇ ਸੈਂਟਰਲ ਬੈਂਕਾਂ ਦੀ ਗਲੋਬਲ ਬਾਡੀ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (29ਛ) ਦੇ ਡੇਟਾ 'ਤੇ ਆਧਾਰਿਤ ਸਰਕਾਰੀ ਰਿਪੋਰਟ ਵਿਚ ਹੈ।  
ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਸਰਕਾਰ ਵਿਦੇਸ਼ ਵਿਚ ਲੁਕਾ ਕੇ ਰੱਖੀ ਗਈ ਬਲੈਕ ਮਨੀ ਨੂੰ ਦੇਸ਼ ਵਿਚ ਲਿਆਉਣ ਨੂੰ ਲੈ ਕੇ ਸਮਰਪਿਤ ਹੈ।

ਅਸੀਂ ਇਸ ਦੇ ਲਈ ਕਈ ਕਦਮ ਚੁੱਕੇ ਹਾਂ ਜਿਸ ਵਿਚ ਨੋਟਬੰਦੀ ਵੀ ਸ਼ਾਮਿਲ ਹੈ। ਉਨ੍ਹਾਂ ਦੇ ਚਲਦੇ ਨਵੇਂ ਬਲੈਕ ਮਨੀ ਜਨਰੇਸ਼ਨ 'ਤੇ ਪਾਬੰਦੀ ਲੱਗੀ ਹੈ। ਸਰਕਾਰੀ ਰਿਪੋਰਟ ਦੇ ਮੁਤਾਬਕ, ਲਗਜਮਬਰਗ ਵਿਚ ਭਾਰਤੀਆਂ ਦੇ ਨਾਨ ਬੈਂਕ ਕਰਜ਼ ਅਤੇ ਡਿਪਾਜ਼ਿਟ ਵਿਚ 62 ਫ਼ੀ ਸਦੀ ਦੀ ਕਮੀ ਆਈ ਹੈ। ਉਥੇ ਉਨ੍ਹਾਂ ਵਲੋਂ ਜਮ੍ਹਾਂ ਕੀਤੀ ਗਈ ਰਕਮ 2013 ਦੇ 2.9 ਕਰੋੜ ਡਾਲਰ ਤੋਂ ਘੱਟ ਕੇ 1.1 ਕਰੋੜ ਡਾਲਰ ਰਹਿ ਗਈ ਹੈ। ਇਸ ਅਧਿਕਾਰੀ ਨੇ ਕਿਹਾ ਕਿ ਇਹ ਟ੍ਰੈਂਡ ਅਜਿਹੇ ਦੂਜੇ ਦੇਸ਼ਾਂ ਵਿਚ ਵੀ ਹੈ।

ਸਾਨੂੰ ਉਮੀਦ ਹੈ ਕਿ ਸਰਕਾਰ ਦੇ ਚੁੱਕੇ ਕਦਮਾਂ ਨਾਲ ਅਸੀਂ ਸਿਸਟਮ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜਾ ਕਰਨ ਵਿਚ ਸ਼ਫ਼ਲ ਹੋਣਗੇ। ਇਸੇ ਤਰ੍ਹਾਂ ਜਰਸੀ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ 2013 ਦੇ 26.1 ਕਰੋੜ ਡਾਲਰ ਤੋਂ 17.6 ਫ਼ੀ ਸਦੀ ਘੱਟ ਕੇ 2017 ਵਿਚ 21.5 ਕਰੋੜ ਡਾਲਰ ਰਹਿ ਗਿਆ। ਅਧਿਕਾਰੀ ਨੇ ਦਸਿਆ ਕਿ ਆਇਲ ਆਫ਼ ਮੈਨ ਵਿਚ ਭਾਰਤੀਆਂ ਦਾ ਡਿਪਾਜ਼ਿਟ ਇਹਨਾਂ ਚਾਰ ਸਾਲਾਂ ਵਿਚ 39.4 ਫ਼ੀ ਸਦੀ ਗਿਰਾਵਟ ਦੇ ਨਾਲ 11.9 ਕਰੋੜ ਡਾਲਰ ਤੋਂ 7.2 ਕਰੋੜ ਡਾਲਰ ਰਹਿ ਗਿਆ ਹੈ।

ਬੀਆਈਐਸ ਦੇ ਡੇਟਾ ਵਿਚ ਟੈਕਸ ਹੇਵਨਸ ਤੋਂ ਇਲਾਵਾ ਬਰੀਟੇਨ ਅਤੇ ਫ਼ਰਾਂਸ ਵਿਚ ਭਾਰਤੀਆਂ ਦੇ ਡਿਪਾਜ਼ਿਟਸ ਵੀ ਸ਼ਾਮਿਲ ਹਨ। ਜਿਥੇ ਤੱਕ ਬਰੀਟੇਨ ਦੀ ਗੱਲ ਹੈ ਤਾਂ ਉਥੇ 2013 ਤੋਂ 2017 'ਚ ਭਾਰਤੀ ਨਾਗਰਿਕਾਂ ਦਾ ਡਿਪਾਜ਼ਿਟ 2.73 ਅਰਬ ਡਾਲਰ ਤੋਂ 32.2 ਫ਼ੀ ਸਦੀ ਘੱਟ ਕੇ 1.85 ਅਰਬ ਡਾਲਰ ਰਹਿ ਗਿਆ। ਫ਼ਰਾਂਸ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ ਇਸ ਦੌਰਾਨ 66.3 ਫ਼ੀ ਸਦੀ ਦੀ ਤੇਜ ਗਿਰਾਵਟ ਨਾਲ 41.9 ਕਰੋੜ ਡਾਲਰ ਦੇ ਮੁਕਾਬਲੇ 14.1 ਕਰੋੜ ਡਾਲਰ ਰਹਿ ਗਿਆ।

ਪਿਛਲੇ ਮਹੀਨੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਰਾਜ ਸਭਾ ਨੂੰ ਦਸਿਆ ਸੀ ਕਿ ਸਵਿਸ ਬੈਂਕ ਵਿਚ ਜਮ੍ਹਾਂ ਭਾਰਤੀਆਂ ਦਾ ਪੈਸਾ 2017 ਵਿਚ 34.7 ਫ਼ੀ ਸਦੀ ਘੱਟ ਹੋਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ 2014 ਵਿਚ ਆਈ ਮੋਦੀ ਸਰਕਾਰ ਤੋਂ ਬਾਅਦ ਤੋਂ ਉੱਥੇ ਭਾਰਤੀਆਂ ਦਾ ਡਿਪਾਜ਼ਿਟ 80 ਫ਼ੀ ਸਦੀ ਘੱਟ ਹੈ।  (ਏਜੰਸੀਆਂ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement