
ਯੂਪੀ ਦੇ ਏਟਾ ਦਾ ਰਹਿਣ ਵਾਲਾ ਹੈ ਕਿਸਾਨ
ਲਖਨਉ : ਏਟਾ ਦੇ ਅਗਾਹਵਧੂ ਕਿਸਾਨ ਨੇ ਮੁਫ਼ਤ ਦੀ ਪਰਾਲੀ ਤੋਂ ਲੱਖਾਂ ਰੁਪਏ ਦੀ ਕਮਾਈ ਕੀਤੀ ਹੈ। ਨਾਲ ਹੀ ਪਰਾਲੀ ਨੂੰ ਉਸ ਨੇ ਰੋਜ਼ਗਾਰ ਦਾ ਸਾਧਨ ਵੀ ਬਣਾ ਲਿਆ ਹੈ। ਕਿਸਾਨ ਨੇ ਪਰਾਲੀ ਦੀ ਵਰਤੋਂ ਮਸ਼ਰੂਮ ਦੀ ਖੇਤੀ ਕਰਨ ਵਿਚ ਕੀਤੀ। ਇਸ ਕੰਮ ਵਿਚ ਉਸ ਦੇ ਪਰਿਵਾਰ ਨੇ ਵੀ ਉਸ ਦਾ ਸਾਥ ਦਿੱਤਾ ਹੈ।
Photo
ਫ਼ਸਲ ਵੱਢ ਕੇ ਕਿਸਾਨ ਪਿੱਛੇ ਬਚੀ ਹੋਈ ਪਰਾਲੀ ਨੂੰ ਸਾੜ ਦਿੰਦੇ ਹਨ। ਜਿਸ ਨਾਲ ਪ੍ਰਦੂਸ਼ਣ ਤਾਂ ਫ਼ੈਲਦਾ ਹੀ ਹੈ ਨਾਲ ਹੀ ਇਸ ਨਾਲ ਸਾਂਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਪਰ ਏਟਾ ਜਿਲ੍ਹੇ ਦੇ ਜੈਥਰਾ ਵਿਚ ਪੈਂਦੇ ਪਿੰਡ ਮਾਨਪੁਰਾ ਵਾਸੀ ਦੇ ਕਿਸਾਨ ਵਿਨੋਦ ਚੌਹਾਨ ਵੀ ਹਨ ਜਿਸ ਨੇ ਪਰਾਲੀ ਸਾੜਨ ਦੀ ਥਾਂ ਇਸ ਦੀ ਵਰਤੋਂ ਖੇਤੀ ਲਈ ਕੀਤੀ ਹੈ।
Photo
ਦਰਅਸਲ ਉਸ ਨੇ ਖੇਤਾਂ ਵਿਚ ਪਈ ਪਰਾਲੀ ਨੂੰ ਚਾਰੇ ਦੀ ਮਸ਼ੀਨ ਵਿਚ ਕਟਵਾ ਕੇ ਤਿਆਰ ਕੀਤਾ। ਇਸ ਤੋਂ ਬਣੀ ਤੂੜੀ ਨੂੰ ਮਸ਼ਰੂਮ ਦੀ ਖੇਤੀ ਲਈ ਤਿਆਰ ਕਰ ਮਸ਼ਰੂਮ ਦੀ ਪੈਦਾਵਾਰ ਦੇ ਲਈ ਬਿਛਾ ਦਿੱਤਾ। ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਵਿਨੋਦ ਦੇ ਮਨ ਵਿਚ ਸ਼ੱਕ ਸੀ ਕਿ ਪਤਾ ਨਹੀਂ ਇਹ ਪ੍ਰਯੋਗ ਸਫ਼ਲ ਹੋਵੇਗਾ ਜਾਂ ਨਹੀਂ ਪਰ ਜਦੋਂ ਫ਼ਸਲ ਦਾ ਸਮਾਂ ਆਇਆ ਤਾਂ ਹੋਰ ਸਾਲਾਂ ਦੇ ਮੁਕਾਬਲੇ ਇਸ ਸਾਲ ਚੰਗੀ ਮਸ਼ਰੂਮ ਦੀ ਫ਼ਸਲ ਹੋਈ। 15 ਨਵੰਬਰ ਤੋਂ ਉਸ ਨੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ।
Photo
ਵਿਨੋਦ ਦਾ ਦਾਅਵਾ ਹੈ ਕਿ ''ਇਕ ਬਿੱਘਾ ਪਰਾਲੀ ਨਾਲ ਮਸ਼ਰੂਮ ਦੀ ਖੇਤੀ ਕੀਤੀ। ਇਸ ਖੇਤੀ ਨਾਲ 100 ਦਿਨਾਂ ਵਿਚ ਲਗਭਗ 3 ਲੱਖ ਰੁਪਏ ਦੀ ਵਿਕਰੀ ਹੋ ਜਾਵੇਗੀ। ਜੇਕਰ ਕਣਕ ਦੀ ਤੂੜੀ ਨਾਲ ਇਸ ਦੀ ਖੇਤੀ ਕਰਦੇ ਤਾਂ ਤੂੜੀ ਲਗਭਗ 25 ਹਜ਼ਾਰ ਰੁਪਏ ਦੀ ਖਰੀਦਣੀ ਪੈਣਾ ਸੀ। ਇਸ ਵਾਰ ਪਰਾਲੀ ਵੀ ਫਰੀ ਵਿਚ ਮਿਲ ਗਈ''। ਵਿਦੋਦ ਚੌਹਾਨ ਨੇ ਦੱਸਿਆ ਕਿ ਜਦੋਂ ਮਸ਼ਰੂਮ ਦੀ ਖੇਤੀ ਬੰਦ ਹੋ ਜਾਵੇਗੀ ਤਾਂ ਇਸ ਤੋਂ ਬਾਅਦ ਪਰਾਲੀ ਦਾ ਵੱਡਾ ਪ੍ਰਯੋਗ ਹੋਵੇਗਾ। ਇਹ ਪਰਾਲੀ ਦੇਸੀ ਖਾਦ ਦੇ ਰੂਪ ਵਿਚ ਵਰਤੀ ਜਾਵੇਗੀ।