
ਯੂ. ਪੀ. ਦੇ ਹਾਪੁੜ ਜ਼ਿਲੇ ਵਿਚ ਐਤਵਾਰ ਨੂੰ ਵਿਆਹ ਦੀ ਪਹਿਲੀ ਰਾਤ ਨੂੰ ਹੀ ਲਾੜੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।
ਹਾਪੁੜ — ਯੂ. ਪੀ. ਦੇ ਹਾਪੁੜ ਜ਼ਿਲੇ ਵਿਚ ਐਤਵਾਰ ਨੂੰ ਵਿਆਹ ਦੀ ਪਹਿਲੀ ਰਾਤ ਨੂੰ ਹੀ ਲਾੜੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਘਟਨਾ ਹਾਫਿਜ਼ਪੁਰ ਥਾਣਾ ਖੇਤਰ ਦੀ ਹੈ, ਜਿਥੇ 17 ਜਨਵਰੀ ਨੂੰ ਵਿਆਹ ਤੋਂ ਬਾਅਦ ਲਾੜੀ ਆਪਣੇ ਸਹੁਰੇ ਘਰ ਪਹੁੰਚੀ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜਾ-ਲਾੜੀ ਆਪਣੇ ਕਮਰੇ ਵਿਚ ਸੌਣ ਲਈ ਚਲੇ ਗਏ।
File Photo
ਸਵੇਰੇ ਜਦੋਂ ਸਹੁਰੇ ਘਰ ਵਾਲੇ ਉਨ੍ਹਾਂ ਨੂੰ ਚਾਹ-ਪਾਣੀ ਦੇਣ ਲਈ ਪਹੁੰਚੇ ਤਾਂ ਲਾੜੀ ਕਮਰੇ ਵਿਚ ਨਹੀਂ ਸੀ। ਸਹੁਰੇ ਘਰ ਵਾਲਿਆਂ ਨੇ ਘਰ ਦੇ ਚੱਪੇ-ਚੱਪੇ ਵਿਚੋਂ ਲਾੜੀ ਨੂੰ ਲੱਭਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਲਾੜੀ ਦਾ ਇਲਜ਼ਾਮ ਹੈ ਕਿ ਵਿਆਹ ਦੀ ਪਹਿਲੀ ਰਾਤ ਦੋ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ 24 ਘੰਟੇ ਤਕ ਉਸ ਨੂੰ ਗੰਨੇ ਦੇ ਖੇਤ ਵਿਚ ਰੱਖਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ।
Bride
ਲਾੜੀ ਦੇ ਗਾਇਬ ਹੋਣ ਦੀ ਗੱਲ ਉਸ ਦੇ ਪੇਕਿਆਂ ਨੂੰ ਦੱਸੀ ਗਈ ਤੇ ਉਹ ਵੀ ਮਿਲ ਕੇ ਲਾੜੀ ਨੂੰ ਲੱਭਣ ਲੱਗ ਗਏ। ਕਾਫੀ ਸਮੇਂ ਲਾੜੀ ਦੇ ਨਾ ਮਿਲਣ ਪਿੱਛੋਂ ਹਾਫਿਜ਼ਪੁਰ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਐਤਵਾਰ ਦੀ ਸਵੇਰੇ ਇਹ ਘਟਨਾ ਉਸ ਸਮੇਂ ਨਵਾਂ ਮੋੜ ਲੈ ਗਈ ਜਦੋਂ ਲਾੜੀ ਹਾਪੁੜ ਦਿਹਾਤੀ ਥਾਣਾ ਖੇਤਰ ਵਿਚੋਂ ਜਰਨੈਲੀ ਸੜਕ ਦੇ ਕੰਢੇ ’ਤੇ ਸ਼ੱਕੀ ਹਾਲਾਤ ਵਿਚ ਮਿਲੀ। ਲਾੜੀ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
The Bride
ਲਾੜੀ ਦਾ ਇਲਜ਼ਾਮ ਹੈ ਕਿ ਵਿਆਹ ਦੀ ਪਹਿਲੀ ਰਾਤ ਦੋ ਨਕਾਬਪੋਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ 24 ਘੰਟੇ ਤਕ ਉਸ ਨੇ ਗੰਨੇ ਦੇ ਖੇਤਾਂ ’ਚ ਰੱਖਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਸਹੁਰੇ ਘਰੋਂ ਪਹਿਲੀ ਰਾਤ ਗਾਇਬ ਹੋਈ ਲਾੜੀ ਉਥੋਂ 15 ਕਿਲੋਮੀਟਰ ਦੂਰ ਜਰਨੈਲੀ ਸੜਕ ਦੇ ਕੰਢੇ ਤੋਂ ਕਿਵੇਂ ਮਿਲੀ। ਪੁਲਿਸ ਦੇ ਅਧਿਕਾਰੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਘਟਨਾ ਸ਼ੱਕੀ ਹੈ ਅਤੇ ਪੜਤਾਲ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।