
ਐਤਵਾਰ ਨੂੰ ਪੀਐਮ ਮੋਦੀ ਨੇ ਅਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਦੱਸਿਆ ਕਿ ਉਹਨਾਂ ਅਤੇ ਬੇਅਰ ਗ੍ਰਿਲਜ਼ ਵਿਚਕਾਰ ਹਿੰਦੀ ‘ਚ ਸੰਵਾਦ ਕਿਵੇਂ ਹੋ ਰਿਹਾ ਸੀ।
ਨਵੀਂ ਦਿੱਲੀ: 12 ਅਗਸਤ ਨੂੰ ਡਿਸਕਵਰੀ ਚੈਨਲ ‘ਤੇ ਪ੍ਰਸਾਰਿਤ ਹੋਏ ‘ਮੈਨ ਵਰਸਿਜ਼ ਵਾਈਲਡ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ ਸੀ ਪਰ ਉਸ ਐਪੀਸੋਡ ਵਿਚ ਇਕ ਅਜਿਹੀ ਗੱਲ ਸੀ ਜੋ ਸਾਰਿਆਂ ਦੇ ਮਨ ਵਿਚ ਸੀ। ਹਰ ਵਿਅਕਤੀ ਇਹ ਜਾਣਨਾ ਚਾਹੁੰਦਾ ਸੀ ਕਿ ਆਖਿਰ ਇਸ ਪ੍ਰੋਗਰਾਮ ਦੇ ਹੋਸਟ ਬੇਅਰ ਗ੍ਰਿਲਜ਼ ਅਤੇ ਪੀਐਮ ਮੋਦੀ ਵਿਚ ਹਿੰਦੀ ‘ਚ ਸੰਵਾਦ ਕਿਵੇਂ ਹੋ ਰਿਹਾ ਸੀ ਕਿਉਂਕਿ ਬੇਅਰ ਗ੍ਰਿਲਜ਼ ਅੰਗਰੇਜ਼ੀ ਭਾਸ਼ਾ ਬੋਲਦੇ ਹਨ।
ਪੀਐਮ ਮੋਦੀ ਨੇ ਐਤਵਾਰ ਨੂੰ ਇਸ ਰਾਜ਼ ਤੋਂ ਪਰਦਾ ਚੁੱਕਿਆ। ਐਤਵਾਰ ਨੂੰ ਪੀਐਮ ਮੋਦੀ ਨੇ ਅਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਦੱਸਿਆ ਕਿ ਉਹਨਾਂ ਅਤੇ ਬੇਅਰ ਗ੍ਰਿਲਜ਼ ਵਿਚਕਾਰ ਹਿੰਦੀ ‘ਚ ਸੰਵਾਦ ਕਿਵੇਂ ਹੋ ਰਿਹਾ ਸੀ। ਮੋਦੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਬੇਅਰ ਗ੍ਰਿਲਜ਼ ਉਹਨਾਂ ਦੀ ਹਿੰਦੀ ਕਿਵੇਂ ਸਮਝ ਰਹੇ ਸਨ।
ਮੋਦੀ ਨੇ ਕਿਹਾ ਕਿ ਉਹਨਾਂ ਅਤੇ ਬੇਅਰ ਗ੍ਰਿਲਜ਼ ਵਿਚਕਾਰ ਤਕਨੀਕ ਨੇ ਪੁਲ ਦੀ ਤਰ੍ਹਾਂ ਕੰਮ ਕੀਤਾ। ਉਹਨਾਂ ਨੇ ਦੱਸਿਆ ਕਿ ਬੇਅਰ ਗ੍ਰਿਲਜ਼ ਦੇ ਕੰਨ ਵਿਚ ਇਕ ਕਾਰਡਲੈਸ ਡਿਵਾਇਸ ਲੱਗਿਆ ਸੀ, ਇਹ ਡਿਵਾਇਸ ਮੋਦੀ ਵੱਲੋ ਬੋਲੀ ਗਈ ਹਿੰਦੀ ਨੂੰ ਬੇਅਰ ਬ੍ਰਿਲਜ਼ ਨੂੰ ਇੰਗਲਿਸ਼ ਵਿਚ ਅਨੁਵਾਦ ਕਰਕੇ ਸੁਣਾ ਰਿਹਾ ਸੀ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ ਮੈਨ ਵਰਸਿਜ਼ ਵਾਈਲਡ ਵਿਚ ਪਹੁੰਚੇ ਸਨ, ਇਸ ਦਾ ਪ੍ਰਸਾਰਣ 12 ਅਗਸਤ ਨੂੰ ਦੁਨੀਆਂ ਦੇ 180 ਦੇਸ਼ਾਂ ਵਿਚ 8 ਭਾਸ਼ਾਵਾਂ ਵਿਚ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਅਰ ਗ੍ਰਿਲਸ ਇਸ ਪ੍ਰੋਗਰਾਮ ਲਈ ਉਤਰਾਖੰਡ ਦੇ ਜਿਮ ਕਾਬਰਟ ਨੈਸ਼ਨਲ ਪਾਰਕ ਵਿਚ ਗਏ ਸਨ । ਇਸ ਸ਼ੋਅ ਦੀ ਸ਼ੂਟਿੰਗ ਲਈ ਪਾਰਕ ਨੂੰ 1.26 ਲੱਖ ਰੁਪਏ ਮਿਲੇ ਹਨ। ਇਸ ਸ਼ੋਅ ਨੂੰ ਹਿੰਦੀ, ਮਰਾਠੀ, ਮਲਿਆਲਮ, ਤੇਲਗੂ, ਤਮਿਲ, ਕੰਨੜ ਅਤੇ ਬੰਗਾਲੀ ਭਾਸ਼ਾਵਾਂ ਵਿਚ ਦਿਖਾਇਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।