
ਵਿਦਿਆਰਥਣ ਦੀ ਮੌਕੇ 'ਤੇ ਹੀ ਹੋਈ ਮੌਤ
ਜੀਂਦ - ਰੇਲ ਪਟੜੀ 'ਚ ਫ਼ਸੀਆਂ ਚੱਪਲਾਂ ਕੱਢਣ ਦੀ ਕੋਸ਼ਿਸ਼ ਕਰਦੀ ਰੇਲਗੱਡੀ ਦੀ ਚਪੇਟ 'ਚ ਆਉਣ ਕਾਰਨ ਇੱਕ 13 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ।
ਆਸ਼ਰਮ ਬਸਤੀ ਦੀ ਰਹਿਣ ਵਾਲੀ 13 ਸਾਲਾ ਲਕਸ਼ਮੀ ਬਾਲ ਆਸ਼ਰਮ ਵਿਦਿਆਲਿਆ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਦੁਪਹਿਰ ਛੁੱਟੀ ਤੋਂ ਬਾਅਦ ਉਹ ਆਪਣੇ ਭਰਾ ਅਮਰਜੀਤ ਨਾਲ ਦਿੱਲੀ-ਬਠਿੰਡਾ ਰੇਲਵੇ ਟਰੈਕ ਪਾਰ ਕਰ ਰਹੀ ਸੀ। ਇਸ ਦੌਰਾਨ ਲਕਸ਼ਮੀ ਦੀ ਚੱਪਲ ਟ੍ਰੈਕ 'ਚ ਫ਼ਸੀ ਰਹਿ ਗਈ।
ਉਸ ਨੇ ਪਿੱਛੇ ਮੁੜ ਕੇ ਚੱਪਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਰੇਲਗੱਡੀ ਦੀ ਲਪੇਟ 'ਚ ਆਉਣ 'ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਮ੍ਰਿਤਕ ਦੇ ਭਰਾ ਅਮਰਜੀਤ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਭਿਵਾਨੀ ਰੋਡ ਰੇਲਵੇ ਫ਼ਾਟਕ ਅਤੇ ਜੇ.ਡੀ. 7 ਵਿਚਕਾਰਲਾ ਰੇਲਵੇ ਟਰੈਕ ਪਾਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਲਕਸ਼ਮੀ ਦੀ ਚੱਪਲ ਟਰੈਕ 'ਚ ਫ਼ਸ ਜਾਣ ਕਾਰਨ ਪਿੱਛੇ ਰਹਿ ਗਈ।
ਅਮਰਜੀਤ ਨੇ ਦੱਸਿਆ ਕਿ ਜਦੋਂ ਲਕਸ਼ਮੀ ਚੱਪਲ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਰੇਲਗੱਡੀ ਦੀ ਲਪੇਟ 'ਚ ਆ ਕੇ ਉਸ ਦੀ ਮੌਤ ਹੋ ਗਈ।
ਰੇਲਵੇ ਪੁਲਿਸ ਨੇ ਲਾਸ਼ ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ।