
ਕੇਰਲ ਵਿਚ ਇਕ ਮਹਿਲਾ ਨੇ ਆਦਮੀ ਬਣਨ ਲਈ ਅਪਣਾ ਲਿੰਗ ਤਬਦੀਲੀ ਕਰਵਾਇਆ ਤਾਕਿ ਉਹ ਦੂਜੀ ਮਹਿਲਾ ਨਾਲ ਵਿਆਹ ਕਰਵਾ ਸਕੇ। ਉਸ ਦਾ ਕਹਿਣਾ ...
ਤਿਰੂਵਨੰਤਪੁਰਮ : (ਭਾਸ਼ਾ) ਕੇਰਲ ਵਿਚ ਇਕ ਮਹਿਲਾ ਨੇ ਆਦਮੀ ਬਣਨ ਲਈ ਅਪਣਾ ਲਿੰਗ ਤਬਦੀਲੀ ਕਰਵਾਇਆ ਤਾਕਿ ਉਹ ਦੂਜੀ ਮਹਿਲਾ ਨਾਲ ਵਿਆਹ ਕਰਵਾ ਸਕੇ। ਉਸ ਦਾ ਕਹਿਣਾ ਹੈ ਕਿ ਉਸ ਦੀ ਗਰਲਫਰੈਂਡ ਹੁਣ ਰਿਸ਼ਤੇ ਤੋਂ ਪਿੱਛੇ ਹੱਟ ਰਹੀ ਹੈ। 23 ਸਾਲ ਦੀ ਦੀਪੂ ਆਰ ਦਰਸ਼ਨ (ਪਹਿਲਾਂ ਅਰਚਨਾ ਰਾਜ) ਪੇਰੁਵੰਨਾਮੁਝੀ ਨੇ ਦੋ ਮਹੀਨੇ ਪਹਿਲਾਂ ਅਪਣਾ ਲਿੰਗ ਤਬਦੀਲੀ ਕਰਵਾਇਆ ਸੀ। ਸੋਮਵਾਰ ਨੂੰ ਮੀਡੀਆ ਕਰਮੀਆਂ ਨੂੰ ਪ੍ਰੇਸ ਕਲੱਬ 'ਚ ਸੰਬੋਧਿਤ ਕਰਦੇ ਹੋਏ ਦੀਪੂ ਨੇ ਕਿਹਾ ਕਿ ਉਹ ਹੁਣ ਸਾਰਿਆਂ ਲਈ ਹਸੀ ਦਾ ਇਕ ਕਾਰਨ ਬਣ ਗਈ ਹੈ।
ਉਸ ਨੇ ਚੇਨਈ ਦੇ ਇਕ ਹਸਪਤਾਲ ਵਿਚ 2 ਲੱਖ ਰੁਪਏ ਖਰਚ ਕਰ ਕੇ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਲਿੰਗ ਤਬਦੀਲੀ ਕਰਵਾਇਆ ਸੀ। ਉਸ ਦੀ ਪ੍ਰੇਮਿਕਾ ਵਡਾਕਾਰ ਵਿਚ ਰਹਿੰਦੀ ਹੈ ਅਤੇ ਉਸ ਦੀ ਸਾਥੀ ਰਹੀ ਹੈ। ਦੀਪੂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਅਪਣੀ ਸਰਜਰੀ ਤੋਂ ਬਾਅਦ ਤੋਂ 22 ਸਾਲ ਦੀ ਲੜਕੀ ਨਾਲ ਕਿਸੇ ਤਰ੍ਹਾਂ ਸੰਪਰਕ ਕਰਨ ਵਿਚ ਨਾਕਾਮ ਰਹੀ ਹੈ। ਤਲਾਕਸ਼ੁਦਾ ਦੀਪੂ ਨੇ ਕਿਹਾ ਕਿ ਅਸੀਂ ਨਾਲ ਰਹਿਣ ਲਈ ਸੰਯੁਕਤ ਤੌਰ 'ਤੇ ਇਹ ਫ਼ੈਸਲਾ ਲਿਆ ਸੀ ਕਿ ਮੈਂ ਅਪਣਾ ਲਿੰਗ ਤਬਦੀਲੀ ਕਰਵਾਉਂਗੀ ਤਾਕਿ ਵਿਆਹ ਕਰਵਾ ਸਕੀਏ ਪਰ
25 ਅਕਤੂਬਰ ਨੂੰ ਸਰਜਰੀ ਕਰਵਾਉਣ ਤੋਂ ਬਾਅਦ ਉਸਨੇ ਮੇਰੇ ਕੋਲ ਆਉਣ ਤੋਂ ਮਨਾ ਕਰ ਦਿਤਾ ਅਤੇ ਹੁਣ ਉਸ ਦਾ ਵਿਆਹ ਵਡਾਕਾਰਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਤੈਅ ਕਰ ਦਿਤਾ ਗਿਆ ਹੈ। ਦੀਪੂ ਨੇ ਪ੍ਰੇਮਿਕਾ ਦੇ ਮੰਗੇਤਰ ਨਾਲ ਗੱਲ ਕੀਤੀ ਪਰ ਉਸਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਪਿਆਰ ਕਰਦੀ ਹੈ ਇਸਲਈ ਉਸ ਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ। ਦੀਪੂ ਦਾ ਕਹਿਣਾ ਹੈ ਕਿ ਉਸਨੇ ਪੇਰੁਵੰਨਾਮੁਝੀ ਪੁਲਿਸ ਨਾਲ ਸੰਪਰਕ ਕੀਤਾ ਪਰ ਮਹਿਲਾ ਨੇ ਅਪਣੇ ਸਟੈਂਡ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਠਿਕ ਨਹੀਂ ਹੈ।
ਇਸਲਈ ਉਸਨੇ ਹੁਣ ਹਾਈ ਕੋਰਟ ਵਿਚ ਹੇਬੀਅਸ ਕਾਰਪਸ ਦੀ ਪਟੀਸ਼ਨ ਦਰਜ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਅਗਲੇ ਮਹੀਨੇ ਵਿਆਹ ਹੈ। ਹੁਣ ਦੀਪੂ ਮਹਿਲਾ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਵਿਚ ਹੈ ਕਿਉਂਕਿ ਉਸਨੇ ਪ੍ਰੇਮਿਕਾ ਦੇ ਕਹਿਣ 'ਤੇ ਹੀ ਅਪਣਾ ਲਿੰਗ ਤਬਦੀਲੀ ਕਰਾਇਆ ਸੀ।