
ਉਦੈਪੁਰ ਤੋਂ ਇਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਨਾਲੇ ਵਿਚੋਂ ਮਿਲੀ ਇਸ ਲੜਕੀ ਦੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।
ਰਾਏਸੇਨ (ਐਮਪੀ), ਉਦੈਪੁਰ ਤੋਂ ਇਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਨਾਲੇ ਵਿਚੋਂ ਮਿਲੀ ਇਸ ਲੜਕੀ ਦੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੱਸ ਦਈਏ ਕਿ ਲੜਕੀ ਦੀ ਹੱਤਿਆ ਉਸਦੇ ਪ੍ਰੇਮੀ ਨੇ ਹੀ ਕੀਤੀ ਸੀ। ਲੜਕੀ ਦੀ ਮੰਗਣੀ ਕਿਸੇ ਹੋਰ ਜਗ੍ਹਾ ਤੈਅ ਹੋ ਜਾਣ 'ਤੇ ਉਹ ਆਪਣੇ ਪ੍ਰੇਮੀ ਸੰਤੋਸ਼ ਪ੍ਰਜਾਪਤੀ ਉੱਤੇ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ, ਪਰ ਲੜਕੇ ਦਾ ਇਰਾਦਾ ਵਿਆਹ ਕਰਵਾਉਣ ਦਾ ਨਹੀਂ ਸੀ।
Murderਠਾਣਾ ਅਧਿਕਾਰੀ ਮਨੋਜ ਦੁਬੇ ਨੇ ਦੱਸਿਆ ਕਿ ਲੜਕੀ 16 - 17 ਮਈ ਦੀ ਰਾਤ ਨੂੰ ਘਰ ਤੋਂ ਗਾਇਬ ਹੋ ਗਈ ਸੀ। ਤਿੰਨ ਦਿਨ ਬਾਅਦ ਉਸਦੀ ਲਾਸ਼ ਘਰ ਤੋਂ 100 ਮੀਟਰ ਦੂਰ ਸੁੰਨਸਾਨ ਇਲਾਕੇ 'ਚ ਇੱਕ ਨਾਲੇ ਵਿਚੋ ਬਰਾਮਦ ਹੋਈ। ਇਸ ਲੜਕੀ ਦਾ ਕਤਲ ਕੁਹਾੜੀ ਮਾਰ ਕੇ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਲੜਕੀ ਦਾ ਪਿਆਰ ਸੰਤੋਸ਼ ਪ੍ਰਜਾਪਤੀ ਨਾਮੀ ਨੌਜਵਾਨ ਨਾਲ ਚਲ ਰਿਹਾ ਸੀ।
Murder ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦਾ ਵਿਆਹ ਕਿਸੇ ਹੋਰ ਜਗ੍ਹਾ ਤੈਅ ਕਰ ਦਿੱਤਾ, ਪਰ ਲੜਕੀ ਉਸ ਜਗ੍ਹਾ 'ਤੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਸ ਦੌਰਾਨ ਲੜਕੀ ਨੇ ਅਪਣੀ ਪ੍ਰੇਮੀ ਨੂੰ ਜ਼ਬਰਦਸਤੀ ਵਿਆਹ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਿ ਸੰਤੋਸ਼ ਉਸ ਤੋਂ ਪਿੱਛਾ ਛੁਡਵਾਉਣਾ ਚਾਹੁੰਦਾ ਸੀ। ਅਜਿਹੀ ਹਾਲਤ ਵਿਚ ਉਸਨੇ ਲੜਕੀ ਤੋਂ ਪਿੱਛਾ ਛੁਡਵਾਉਣ ਲਈ ਘਟਨਾ ਵਾਲੀ ਰਾਤ ਉਸਨੂੰ ਘਰ ਬੁਲਾਇਆ ਅਤੇ ਸੁੰਨਸਾਨ ਜਗ੍ਹਾ 'ਤੇ ਲੈ ਜਾਕੇ ਕੁਹਾੜੀ ਨਾਲ ਉਸਦੀ ਹੱਤਿਆ ਕਰ ਦਿੱਤੀ।
MP Policeਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਨਾਲੇ ਵਿਚ ਸੁੱਟਕੇ ਸੰਤੋਸ਼ ਭੱਜ ਨਿਕਲਿਆ। ਦੋਸ਼ੀ ਨੂੰ ਕਾਬੂ ਕਰ ਜਦੋਂ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਸਨੇ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨਾ ਸਵੀਕਾਰ ਕਰ ਲਿਆ। ਪੁਲਿਸ ਨੇ ਕਤਲ ਵਿਚ ਵਰਤੀ ਕੁਹਾੜੀ ਅਪਣੇ ਕਬਜ਼ੇ ਵਿਚ ਲੈ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।