
ਵਰਤੋਂ ਬਾਰੇ ਦਿੱਤੀ ਚੇਤਾਵਨੀ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਕਿਹਾ ਕਿ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਇੱਕ ਭਾਰਤੀ ਕੰਪਨੀ ਦੁਆਰਾ ਬਣਾਈ ਗਈ ਕਫ਼ ਸੀਰਪ ਨੂੰ ਦੂਸ਼ਿਤ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਵਿੱਚ ਬਣਾਏ ਗਏ Guaifenesin ਕਫ਼ ਸੀਰਪ ਨੂੰ ਦੂਸ਼ਿਤ ਕਰਾਰ ਦਿੰਦਿਆਂ ਇੱਕ ਮੈਡੀਕਲ ਅਲਰਟ ਜਾਰੀ ਕੀਤਾ ਹੈ। WHO ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੀ QP ਫਾਰਮਾਚੈਮ ਲਿਮਟਿਡ ਕੰਪਨੀ ਇਸ ਖੰਘ ਦੀ ਦਵਾਈ ਦਾ ਉਤਪਾਦਨ ਕਰਦੀ ਹੈ। ਇਸ ਮੁੱਦੇ 'ਤੇ ਕਿਊ.ਪੀ ਫਾਰਮਾ ਕੈਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਪਾਠਕ ਨੇ ਕਿਹਾ ਕਿ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਸ਼ੱਕ ਹੈ ਕਿ ਕਿਸੇ ਨੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਕੰਬੋਡੀਆ ਭੇਜੇ ਗਏ ਉਤਪਾਦ ਦੀ ਨਕਲ ਕੀਤੀ ਹੈ ਅਤੇ ਫਿਰ ਇਸ ਨੂੰ ਮਾਰਸ਼ਲ ਵਿੱਚ ਵੇਚ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ CM ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ’ਚ ਕੋਤਾਹੀ, ਘਰ ਦੇ ਕੋਲ ਦਿਸਿਆ ਡਰੋਨ
ਟਾਪੂ ਅਤੇ ਮਾਈਕ੍ਰੋਨੇਸ਼ੀਆ. ਐੱਫ.ਡੀ.ਏ. ਵਿਭਾਗ ਨੇ ਜਾਂਚ ਲਈ ਕੰਬੋਡੀਆ ਭੇਜੇ ਗਏ ਖੰਘ ਦੀ ਦਵਾਈ ਦੇ ਸੈਂਪਲ ਲੈ ਲਏ ਹਨ। ਕਫ਼ ਸੀਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਕਫ਼ ਸੀਰਪ 'ਤੇ WHO ਨੇ ਗੁਣਵੱਤਾ 'ਤੇ ਸਵਾਲ ਉਠਾਏ ਹਨ, ਉਹਨਾਂ ਨੂੰ ਭਾਰਤ ਤੋਂ ਸਿਰਫ ਕੰਬੋਡੀਆ ਭੇਜਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਮਾਰਸ਼ਲ ਟਾਪੂ ਅਤੇ ਮਾਈਕ੍ਰੋਨੇਸ਼ੀਆ ਤੱਕ ਕਿਵੇਂ ਪਹੁੰਚਿਆ? ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਸ਼ਰਬਤ ਭਾਰਤੀ ਬਾਜ਼ਾਰ ਵਿੱਚ ਵੀ ਉਪਲਬਧ ਹੈ।