
ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਤੋਂ ਮੁਕਤੀ ਮਿਲੇਗੀ। ਮਨੁੱਖੀ ਵਿਕਾਸ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ...
ਨਵੀਂ ਦਿੱਲੀ (ਭਾਸ਼ਾ) : ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਤੋਂ ਮੁਕਤੀ ਮਿਲੇਗੀ। ਮਨੁੱਖੀ ਵਿਕਾਸ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਦੀਆਂ ਹਦਾਇਤਾਂ ਤਿਆਰ ਕਰ ਕੇ ਲਾਗੂ ਕਰਨ ਦੇ ਨਿਰਦੇਸ਼ ਦਿਤੇ ਹਨ। ਮੰਤਰਾਲੇ ਨੇ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਬਸਤਿਆਂ ਦਾ ਢੁਕਵਾਂ ਬੋਝ ਵੀ ਤੈਅ ਕੀਤਾ ਹੈ।
ਪਹਿਲੀ ਅਤੇ ਦੂਜੀ ਦੇ ਬੱਚਿਆਂ ਦੇ ਬਸਤਿਆਂ ਦਾ ਭਾਰ ਡੇਢ ਕਿੱਲੋ ਅਤੇ 10ਵੀਂ ਦੇ ਵਿਦਿਆਰਥੀਆਂ ਲਈ ਇਸ ਦੀ ਵੱਧ ਤੋਂ ਵੱਧ ਹੱਦ 5 ਕਿੱਲੋਗ੍ਰਾਮ ਤੈਅ ਕੀਤੀ ਗਈ ਹੈ। ਮੰਤਰਾਲੇ ਦਾ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਸਿਰਫ਼ ਹਿਸਾਬ ਅਤੇ ਭਾਸ਼ਾ ਪੜ੍ਹਾਉਣ ਅਤੇ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਐਨਸੀਈਆਰਟੀ ਦੀ ਸਿਫ਼ਾਰਿਸ਼ ਦੇ ਮੁਤਾਬਕ ਹਿਸਾਬ, ਭਾਸ਼ਾ ਅਤੇ ਇਕੋ ਜਿਹਾ ਵਿਗਿਆਨ ਹੀ ਪੜ੍ਹਾਉਣ ਦੇ ਨਿਰਦੇਸ਼ ਦਿਤੇ ਹਨ।
ਸਕੂਲ ਵਿਦਿਆਰਥੀਆਂ ਨੂੰ ਫਾਲਤੂ ਕਿਤਾਬਾਂ ਲਿਆਉਣ ਦਾ ਨਿਰਦੇਸ਼ ਵੀ ਨਹੀਂ ਦੇ ਸਕਦੇ ਹਨ। ਫ਼ੈਸਲੇ ਦੀ ਸਾਨੂੰ ਜਾਣਕਾਰੀ ਮਿਲੀ ਹੈ। ਆਰਡਰ ਸਟੱਡੀ ਕੀਤੇ ਜਾਣਗੇ। ਮੰਗਲਵਾਰ ਨੂੰ ਇਸ ਨੂੰ ਲੈ ਕੇ ਅਫ਼ਸਰਾਂ ਦੀ ਬੈਠਕ ਬੁਲਾਈ ਗਈ ਹੈ। ਇਸ ਵਿਚ ਹਦਾਇਤਾਂ ਤਿਆਰ ਕਰਨ ਨੂੰ ਲੈ ਕੇ ਸਲਾਹ ਮਸ਼ਵਰਾ ਕੀਤਾ ਜਾਵੇਗਾ।