27 ਦਸੰਬਰ 1911 'ਚ ਪਹਿਲੀ ਵਾਰ ਗਾਇਆ ਗਿਆ ਸੀ ਭਾਰਤ ਦਾ ਰਾਸ਼ਟਰਗਾਨ ‘ਜਨ ਗਣ ਮਨ'
Published : Dec 27, 2018, 11:15 am IST
Updated : Dec 27, 2018, 11:15 am IST
SHARE ARTICLE
Rabindranath Tagore
Rabindranath Tagore

ਰਾਸ਼ਟਰਗਾਨ ਕਿਸੇ ਵੀ ਦੇਸ਼ ਦੀ ਸੱਭ ਤੋਂ ਵੱਡੀ ਪਹਿਚਾਣ ਹੁੰਦੀ ਹੈ। ਇਸ ਦੇ ਜਰੀਏ ਦੇਸ਼ ਦੀ ਸੰਸਕ੍ਰਿਤੀ ਦੀ ਝਲਕ ਮਿਲਦੀ ਹੈ। ਭਾਰਤੀ ਇਤਿਹਾਸ ਵਿਚ ਮਤਲਬ 27 ਦਸੰਬਰ ਦਾ ...

ਨਵੀਂ ਦਿੱਲੀ (ਭਾਸ਼ਾ) :- ਰਾਸ਼ਟਰਗਾਨ ਕਿਸੇ ਵੀ ਦੇਸ਼ ਦੀ ਸੱਭ ਤੋਂ ਵੱਡੀ ਪਹਿਚਾਣ ਹੁੰਦੀ ਹੈ। ਇਸ ਦੇ ਜਰੀਏ ਦੇਸ਼ ਦੀ ਸੰਸਕ੍ਰਿਤੀ ਦੀ ਝਲਕ ਮਿਲਦੀ ਹੈ। ਭਾਰਤੀ ਇਤਿਹਾਸ ਵਿਚ ਮਤਲਬ 27 ਦਸੰਬਰ ਦਾ ਦਿਨ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਪੂਰਾ ਦੇਸ਼ ਅਪਣੇ ਰਾਸ਼ਟਰਗਾਨ ਤੋਂ ਵਾਕਫ਼ ਹੋਇਆ ਸੀ। ਅੱਜ ਹੀ ਦੇ ਦਿਨ 'ਜਨ ਗਣ ਮਨ' ਪਹਿਲੀ ਵਾਰ ਗਾਇਆ ਗਿਆ ਸੀ।

 national anthemNational Anthem

ਭਾਰਤ ਦੇ ਰਾਸ਼ਟਰਗਾਨ ਦੇ ਬਾਰੇ ਵਿਚ ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਸੱਭ ਤੋਂ ਪਹਿਲਾਂ 1905 ਵਿਚ ਬੰਗਾਲੀ ਭਾਸ਼ਾ ਵਿਚ ਲਿਖਿਆ ਗਿਆ ਸੀ ਜਿਸ ਦੇ ਹਿੰਦੀ ਸੰਸਕਰਣ ਨੂੰ ਸੰਵਿਧਾਨ ਸਭਾ ਦੁਆਰਾ 24 ਜਨਵਰੀ 1950 ਨੂੰ ਸਵੀਕਾਰ ਕੀਤਾ ਗਿਆ। ਰਾਸ਼ਟਰਗਾਨ ਦਾ ਬੰਗਾਲੀ ਤੋਂ ਹਿੰਦੂ ਅਤੇ ਉਰਦੂ ਵਿਚ ਅਨੁਵਾਦ ਕਰਨ ਦਾ ਕੰਮ ਆਬਿਦ ਅਲੀ ਨੇ ਕੀਤਾ ਸੀ। ਉਹ 27 ਦਸੰਬਰ 1911 ਦਾ ਦਿਨ ਸੀ ਜਦੋਂ ਕਲਕੱਤਾ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਸੀ।

 national anthemNational Anthem

ਇਸ ਮੌਕੇ 'ਤੇ ਪਹਿਲੀ ਵਾਰ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਰਾਸ਼ਟਰਗਾਨ ਗਾਇਆ। ਉਸ ਦੌਰਾਨ ਇਹ ਖਬਰ ਮੀਡੀਆ ਵਿਚ ਕੁੱਝ ਇਸ ਤਰ੍ਹਾਂ ਛੱਪੀ ਸੀ ... ਅਮ੍ਰਿਤ ਬਾਜ਼ਾਰ ਪਤ੍ਰਿਕਾ ਵਿਚ ਕਿਹਾ ਗਿਆ ਸੀ ਕਿ ਕਾਂਗਰਸ ਦੇ ਜਲਸੇ ਵਿਚ ਗੁਰੂਦੇਵ ਰਬਿੰਦਰਨਾਥ ਟੈਗੋਰ ਦੁਆਰਾ ਰਚਿਤ ਇਕ ਪ੍ਰਾਥਨਾ ਤੋਂ ਸ਼ੁਰੂਆਤ ਕੀਤੀ ਗਈ। ਉਥੇ ਹੀ ਬੰਗਾਲੀ ਅਖਬਾਰ ਵਿਚ ਕਿਹਾ ਗਿਆ ਕਿ ਸੈਸ਼ਨ ਦੀ ਸ਼ੁਰੂਆਤ ਗੁਰੂਦੇਵ ਦੁਆਰਾ ਰਚਿਤ ਦੇਸ਼ ਭਗਤੀ ਗੀਤ ਨਾਲ ਹੋਈ।

 national anthemNational Anthem

ਸੈਸ਼ਨ ਵਿਚ ਅੰਗਰੇਜ ਸਮਰਾਟ ਜਾਰਜ ਪੰਚਮ ਅਪਣੀ ਪਤਨੀ ਦੇ ਨਾਲ ਭਾਰਤ ਆਏ ਹੋਏ ਸਨ। ਉਨ੍ਹਾਂ ਨੇ ਵਾਇਸਰਾਏ ਲਾਰਡ ਹਾਰਡਿੰਗਸ ਦੇ ਕਹਿਣ 'ਤੇ ਬੰਗਾਲ ਦੀ ਵੰਡ ਖ਼ਤਮ ਕਰ ਦਿੱਤੀ ਗਈ ਅਤੇ ਉੜੀਸਾ ਨੂੰ ਵੱਖਰੇ ਰਾਜ ਦਾ ਦਰਜਾ ਦੇ ਦਿਤਾ ਸੀ। ਇਸ ਲਈ ਕਾਂਗਰਸ ਦੇ ਸੈਸ਼ਨ ਵਿਚ ਜਾਰਜ ਪੰਚਮ ਦੀ ਪ੍ਰਸ਼ੰਸਾ ਵਿਚ ਵੀ ਇਕ ਗੀਤ ਗਾਇਆ ਗਿਆ ਸੀ। ਜਾਰਜ ਦੇ ਆਗਮਨ 'ਤੇ ਗਾਣਾ ਰਾਮਭੁਜ ਚੌਧਰੀ ਦੁਆਰਾ ਰਚਿਆ ਗਿਆ ਸੀ ਪਰ ਉਸ ਦੌਰਾਨ ਚੌਧਰੀ ਨੂੰ ਜ਼ਿਆਦਾ ਲੋਕ ਨਹੀਂ ਜਾਂਣਦੇ ਸਨ ਤਾਂ ਮੀਡੀਆ ਵਿਚ ਛਪ ਗਿਆ ਕਿ ਗੁਰੂਦੇਵ ਨੇ ਜਾਰਜ ਦੀ ਤਾਰੀਫ ਵਿਚ ਇਕ ਗਾਣਾ ਗਾਇਆ।

Rabindranath TagoreRabindranath Tagore

ਇਸ ਘਟਨਾ ਦਾ ਜਿਕਰ ਕਈ ਮੀਡੀਆ ਰਿਪੋਰਟ ਵਿਚ ਆਉਂਦਾ ਹੈ। ਲੋਕਾਂ ਦਾ ਮੰਨਣਾ ਸੀ ਕਿ ਗੁਰੂਦੇਵ ਨੇ ਜਾਰਜ ਦੀ ਤਾਰੀਫ ਵਿਚ 'ਜਨ ਗਣ ਮਨ' ਗਾਇਆ ਪਰ ਗੁਰੂਦੇਵ ਨੇ 1912 ਵਿਚ ਕਿਹਾ ਸੀ ਕਿ ਗਾਣੇ ਵਿਚ ਵਰਣਿਤ 'ਭਾਰਤ ਭਾਗਯ ਵਿਧਾਤਾ' ਦੇ ਕੇਵਲ ਦੋ ਹੀ ਮਤਲੱਬ ਹੋ ਸਕਦੇ ਹਨ। ਇਕ ਦੇਸ਼ ਦੀ ਜਨਤਾ ਅਤੇ ਦੂਜਾ ਸਰਵਸ਼ਕਤੀਮਾਨ ਰੱਬ। ਬਾਅਦ ਵਿਚ 'ਜਨ ਗਣ ਮਨ ਅਧਿਨਾਇਕ ਜਯ ਹੇ' ਇਕ ਭਜਨ ਦੇ ਰੂਪ ਵਿਚ ਕਾਂਗਰਸ ਦੇ ਰਾਸ਼ਟਰੀ ਸੰਮੇਲਨਾਂ ਦੀ ਸ਼ੁਰੂਆਤ ਵਿਚ ਗਾਇਆ ਜਾਣ ਲਗਾ।

1917 ਵਿਚ ਟੈਗੋਰ ਨੇ ਇਸ ਰਾਸ਼ਟਰਗਾਨ ਨੂੰ ਇਕ ਧੁਨ ਵਿਚ ਪਰੋਇਆ ਜੋ ਲੋਕਾਂ ਦੀਆਂ ਜੁਬਾਂਨ 'ਤੇ ਚੜ੍ਹ ਗਿਆ। ਰਾਸ਼ਟਰਗਾਨ ਨੂੰ ਪੂਰਾ ਗਾਉਣ ਵਿਚ 52 ਸਕਿੰਟ ਲੱਗਦੇ ਹਨ ਅਤੇ ਇਸ ਵਿਚ 5 ਪਦ ਹਨ। ਸ਼ੁਰੂਆਤ ਵਿਚ 'ਵੰਦੇ ਮਾਤਰਮ' ਨੂੰ ਰਾਸ਼ਟਰਗਾਨ ਬਣਾਉਣ ਦੀ ਯੋਜਨਾ ਸੀ ਪਰ ਬਾਅਦ ਵਿਚ ਉਸ ਨੂੰ ਰਾਸ਼ਟਰਗੀਤ ਬਣਾਇਆ ਗਿਆ ਕਿਉਂਕਿ ਵੰਦੇ ਮਾਤਰਮ ਦੀ ਸ਼ੁਰੂਆਤੀ ਚਾਰ ਲਾਈਨਾਂ ਦੇਸ਼ ਨੂੰ ਸਮਰਪਤ ਹਨ ਬਾਅਦ ਦੀ ਲਾਈਨਾਂ ਬੰਗਾਲੀ ਭਾਸ਼ਾ ਵਿਚ ਹਨ ਅਤੇ ਉਨ੍ਹਾਂ ਵਿਚ ਮਾਂ ਦੁਰਗਾ ਦੀ ਸ਼ਲਾਘਾ ਕੀਤੀ ਗਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement