ਪਤਨੀ ਦੇ ਅੰਤਮ ਸਸਕਾਰ ਮੌਕੇ ਲੋਕਾਂ ਵਲੋਂ ਪਤੀ ਦੀ ਕੁੱਟ-ਕੁੱਟ ਕੇ ਹੱਤਿਆ
Published : Nov 28, 2018, 1:05 pm IST
Updated : Nov 28, 2018, 1:05 pm IST
SHARE ARTICLE
Murder
Murder

ਕਰਨਾਟਕ ਦੇ ਵਿਜੈਪੁਰਾ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੂੰ ਅਪਣੀ ਪਤਨੀ ਦੇ ਅੰਤਮ ਸਸਕਾਰ ਦੇ ਸਮੇਂ ਹੀ ਕੁੱਟ - ਕੁੱਟ...

ਵਿਜੈਪੁਰ : (ਪੀਟੀਆਈ) ਕਰਨਾਟਕ ਦੇ ਵਿਜੈਪੁਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੂੰ ਅਪਣੀ ਪਤਨੀ ਦੇ ਅੰਤਮ ਸਸਕਾਰ ਦੇ ਸਮੇਂ ਹੀ ਕੁੱਟ - ਕੁੱਟ ਕੇ ਮਾਰ ਦਿਤਾ ਗਿਆ। ਖਬਰਾਂ ਦੇ ਮੁਤਾਬਕ ਕੁੱਟਣ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਮਹਿਲਾ ਦੀ ਮੌਤ ਉਸ ਦੇ ਪਤੀ ਦੀ ਵਜ੍ਹਾ ਨਾਲ ਹੋਈ। ਦਰਅਸਲ ਜਿਸ ਮਹਿਲਾ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ ਉਸ ਦੇ ਪਰਵਾਰ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਨੇ ਆਤਮਹੱਤਿਆ ਅਪਣੇ ਪਤੀ ਦੇ ਕਾਰਨ ਕੀਤੀ।

Murder CaseMurder Case

ਮਹਿਲਾ ਨੇ ਐਤਵਾਰ ਨੂੰ ਅਪਣੇ ਆਪ ਨੂੰ ਅੱਗ ਲਗਾ ਕੇ ਆਤਮਹੱਤਿਆ ਕੀਤੀ ਸੀ। ਹਾਲਾਂਕਿ ਹੁਣੇ ਤੱਕ ਇਹ ਗੱਲ ਪੂਰੀ ਤਰ੍ਹਾਂ ਨਾਲ ਸਾਫ਼ ਨਹੀਂ ਹੈ ਕਿ ਮਹਿਲਾ ਨੇ ਅਜਿਹਾ ਕਦਮ ਕਿਉਂ ਚੁੱਕਿਆ। ਮਹਿਲਾ ਦਾ ਨਾਮ ਕਾਜਲ ਅਤੇ ਉਸ ਦੇ ਪਤੀ ਦਾ ਨਾਮ ਰਾਜੂ ਦੱਸਿਆ ਜਾ ਰਿਹਾ ਹੈ। ਰਾਜੂ ਅਤੇ ਕਾਜਲ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਪਰ ਕੁੱਝ ਸਮੇਂ ਬਾਅਦ ਦੋਨਾਂ ਦੇ ਰਿਸ਼ਤੇ ਵਿਚ ਦਰਾਰ ਆ ਗਈ। ਪਰਵਾਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਹੋ ਨਹੀਂ ਸਕਿਆ।

MurderMurder

ਵਿਵਾਦ ਇੰਨਾ ਵੱਧ ਗਿਆ ਕਿ ਕਾਜਲ ਨੇ ਐਤਵਾਰ ਨੂੰ ਆਤਮਹੱਤਿਆ ਕਰ ਲਈ। ਅੰਤਮ ਸਸਕਾਰ ਲਈ ਉਸ ਦੇ ਸਰੀਰ ਨੂੰ ਪੇਕੇ ਲਿਆਇਆ ਗਿਆ ਪਰ ਉਸ ਦੇ ਪਰਵਾਰ ਨੇ ਰਾਜੂ ਉਤੇ ਇਲਜ਼ਾਮ ਲਗਾਇਆ ਕਿ ਉਸ ਨੇ ਕਾਜਲ  ਨੂੰ ਖੁਦਕੁਸ਼ੀ ਲਈ ਉਕਸਾਇਆ। ਜਿਸ ਤੋਂ ਬਾਅਦ ਪਰਵਾਰ ਨੇ ਰਾਜੂ ਦੀ ਕੁੱਟ - ਕੁੱਟ ਕੇ ਹੱਤਿਆ ਕਰ ਦਿਤੀ।  ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement