Jammu Kashmir News : ਜੰਮੂ-ਕਸ਼ਮੀਰ ’ਚ ਬਰਫ਼ ਦੇ ਤੂਫਾਨ ’ਚ ਦੋ ਕਾਰਾਂ ਫਸੀਆਂ, ਸ੍ਰੀਨਗਰ-ਲੇਹ ਹਾਈਵੇਅ ਕੀਤਾ ਬੰਦ

By : BALJINDERK

Published : Mar 29, 2024, 7:13 pm IST
Updated : Mar 29, 2024, 7:13 pm IST
SHARE ARTICLE
Jammu Kashmir Snowfall
Jammu Kashmir Snowfall

Jammu Kashmir News : ਸੋਨਮਰਗ ਦੇ ਹੈਂਗ ਇਲਾਕੇ ’ਚ ਤੂਫਾਨ ’ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ

Jammu Kashmir News : ਦੇਸ਼ ’ਚ 29 ਮਾਰਚ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦਾ ਰੂਪ ਬਦਲਣਾ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਹੋ ਰਹੀ ਹੈ। ਸ਼ੁੱਕਰਵਾਰ (29 ਮਾਰਚ) ਨੂੰ ਸੂਬੇ ਦੇ ਸੋਨਮਰਗ ਦੇ ਹੈਂਗ ਇਲਾਕੇ ’ਚ ਬਰਫ਼ ਦਾ ਤੂਫਾਨ ਆਇਆ। ਇਸ ਕਾਰਨ ਦੋ ਕਾਰਾਂ ਬਰਫ਼ ’ਚ ਫਸ ਗਈਆਂ। ਕਾਰ ’ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ। ਹਾਲਾਂਕਿ ਬਰਫੀਲੇ ਤੂਫਾਨ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:Miami Open 2024: ਰੋਹਨ ਬੋਪੰਨਾ-ਏਬਡੇਨ ਦੀ ਜੋੜੀ ਮਿਆਮੀ ਓਪਨ ਫ਼ਾਈਨਲ ’ਚ ਪਹੁੰਚੀ, ਲਿਏਂਡਰ ਪੇਸ ਦੀ ਕੀਤੀ ਬਰਾਬਰੀ 

ਭਾਰਤੀ ਮੌਸਮ ਵਿਭਾਗ (IMD) ਨੇ 30 ਮਾਰਚ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 19 ਰਾਜਾਂ ’ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਆਰੇਂਜ ਅਲਰਟ ਹੈ। ਇੱਥੇ ਗਰਜ ਨਾਲ ਮੀਂਹ ਪੈ ਸਕਦਾ ਹੈ।

ਇਹ ਵੀ ਪੜੋ:Nawanshahr News : ਬਹਿਰਾਮ ਟੋਲ ਪਲਾਜ਼ਾ ਮੁਲਾਜ਼ਮ ਨੂੰ ਟਰੱਕ ਨੇ ਕੁਚਲਿਆ, ਨੌਜਵਾਨ ਦੀ ਹੋਈ ਮੌਤ  

ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ, ਉੜੀਸਾ ਅਤੇ ਸਿੱਕਮ ਵਿਚ ਬੱਦਲ ਛਾਏ ਰਹਿਣਗੇ। ਇਨ੍ਹਾਂ ਰਾਜਾਂ ਵਿਚ ਗਰਜ ਦੇ ਨਾਲ ਥੋੜਾ-ਬਹੁਤ ਮੀਂਹ ਪੈ ਸਕਦਾ ਹੈ।

ਇਹ ਵੀ ਪੜੋ:Firozpur News : ਕੁਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਨੂੰ ਮਾਰੀ ਗੋਲ਼ੀ

IMD ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਸ਼ੁੱਕਰਵਾਰ (29 ਮਾਰਚ) ਨੂੰ ਕਿਹਾ ਕਿ ਅਪ੍ਰੈਲ-ਮਈ ’ਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਇਸ ਦੌਰਾਨ ਹੀਟਵੇਵ ਦੀ ਸੰਭਾਵਨਾ ਹੈ। ਅਪ੍ਰੈਲ ’ਚ ਦੇਸ਼ ਦੇ ਮੱਧ ਹਿੱਸੇ ’ਚ ਹੀਟਵੇਵ ਦੇ ਹਾਲਾਤ ਰਹਿਣਗੇ। ਮਈ ਸੀਜ਼ਨ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ। ਇਸ ਦੌਰਾਨ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਤੇਜ਼ ਗਰਮੀ ਪੈ ਸਕਦੀ ਹੈ।

ਇਹ ਵੀ ਪੜੋ:BSNL News : BSNL ਨੇ ਯੂਜ਼ਰਸ ਨੂੰ ਦਿੱਤਾ ਧਮਾਕੇਦਾਰ ਪਲਾਨ, ਦੋ ਪਲਾਨ ’ਚ ਮਿਲੇਗਾ 4000 ਜੀਬੀ ਡਾਟਾ, ਇੰਟਰਨੈੱਟ ਸਪੀਡ ਦੁੱਗਣੀ 

 (For more news apart from Two cars got stuck in snow storm in Jammu and Kashmir News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement