ਅਸਲ ਵਿਚ ਤਸਵੀਰਾਂ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਕੋਰਾ ਝੂਠ
ਨਵੀਂ ਦਿੱਲੀ- ਸ਼ੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ। ਇਹ ਚੰਦਰਮਾ 'ਤੇ ਭੇਜੇ ਗਏ ਭਾਰਤ ਦੇ ਮਿਸ਼ਨ 'ਚੰਦਰਯਾਨ-2' ਵੱਲੋਂ ਪਹਿਲੀ ਵਾਰ ਖਿੱਚੀਆਂ ਗਈਆਂ ਤਸਵੀਰਾਂ ਹਨ। ਇਸ ਦੇ ਨਾਲ ਹੀ ਅੰਗਰੇਜ਼ੀ ਵਿਚ ਕੈਪਸ਼ਨ ਲਿਖਿਆ ਗਿਆ ਹੈ ਜਿਸ ਦਾ ਅਨੁਵਾਦ ਕੁੱਝ ਇਸ ਤਰ੍ਹਾਂ ਹੈ ਚੰਦਰਯਾਨ-2 ਦੁਆਰਾ ਖਿੱਚੀ ਗਈ ਪ੍ਰਿਥਵੀ ਦੀ ਪਹਿਲੀ ਤਸਵੀਰ।
Find out what the real truth about the pictures sent by Chandrayhan-2
ਕਿੰਨਾ ਮਨਮੋਹਕ ਦ੍ਰਿਸ਼ ਹੈ।'' ਇਹ ਤਸਵੀਰਾਂ ਵਾਕਈ ਬਹੁਤ ਮਨਮੋਹਕ ਹਨ ਪਰ ਅਸਲ ਸੱਚ ਇਹ ਨਹੀਂ ਹੈ। ਦਰਅਸਲ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਝੂਠਾ ਹੈ ਕਿਉਂਕਿ ਚੰਦਰਯਾਨ-2 ਨੇ ਅਜੇ ਤਕ ਕੋਈ ਤਸਵੀਰ ਨਹੀਂ ਭੇਜੀ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Find out what the real truth about the pictures sent by Chandrayhan-2
ਉਨ੍ਹਾਂ ਦਾ ਚੰਦਰਯਾਨ-2 ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸਰੋ ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਕੋਈ ਅਜਿਹੀ ਤਸਵੀਰ ਨਹੀਂ ਮਿਲੀ। ਇਸਰੋ ਨੇ 26 ਜੁਲਾਈ ਨੂੰ ਹੀ ਚੰਦਰਯਾਨ-2 ਨੂੰ ਲੈ ਕੇ ਟਵੀਟ ਕੀਤਾ ਸੀ।
Find out what the real truth about the pictures sent by Chandrayhan-2
ਜਿਸ ਮੁਤਾਬਕ ਚੰਦਰਯਾਨ-2 ਨੂੰ ਸਫ਼ਲਤਾਪੂਰਵਕ ਦੂਜੀ ਕਲਾਸ ਵਿਚ ਪ੍ਰਵੇਸ਼ ਕਰਵਾ ਦਿੱਤਾ ਗਿਆ। ਇਸਰੋ ਦੇ ਪੀਆਰ ਅਤੇ ਮੀਡੀਆ ਡਾਇਰੈਕਟਰ ਵਿਵੇਕ ਸਿੰਘ ਨੇ ਵੀ ਸਾਫ਼ ਤੌਰ 'ਤੇ ਕਿਹਾ ਕਿ ਇਸਰੋ ਨੇ ਚੰਦਰਯਾਨ ਵੱਲੋਂ ਭੇਜੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਫਿਰ ਕਿੱਥੋਂ ਆਈਆਂ ਇਹ ਤਸਵੀਰਾਂ?
Find out what the real truth about the pictures sent by Chandrayhan-2
ਪਹਿਲੀ ਤਸਵੀਰ ਨੂੰ ਲੈ ਕੇ ਜਦੋਂ ਰਿਵਰਸ ਇਮੇਜ਼ ਸਰਚ ਕੀਤਾ ਗਿਆ ਤਾਂ ਨਿਊ ਸਾਇੰਟਿਸਟ ਨਾਂਅ ਦੀ ਵੈਬਸਾਈਟ 'ਤੇ 24 ਜੁਲਾਈ 2008 ਨੂੰ ਪ੍ਰਕਾਸ਼ਤ ਇਕ ਰਿਪੋਰਟ ਦਾ ਲਿੰਕ ਮਿਲਿਆ।
ISRO
ਜਿਸ ਵਿਚ ਇਸ ਤਸਵੀਰ ਦੀ ਵਰਤੋਂ ਕੀਤੀ ਗਈ ਸੀ ਜੋ ਹੁਣ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਲਈ ਅਮਰੀਕੀ ਸਪੇਸ ਏਜੰਸੀ ਨਾਸਾ ਨੂੰ ਕ੍ਰੈਡਿਟ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੂਜੀ ਤਸਵੀਰ ਨੂੰ ਲੈ ਕੇ ਜਦੋਂ ਸਰਚ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇਹ ਤਸਵੀਰ ਆਈਫ਼ੋਨ ਦੇ ਵਾਲਪੇਪਰ ਦੇ ਤੌਰ 'ਤੇ ਕਈ ਵੈਬਸਾਈਟਾਂ 'ਤੇ ਮੌਜੂਦ ਸੀ।
Find out what the real truth about the pictures sent by Chandrayhan-2
ਜੇਕਰ ਗੱਲ ਕਰੀਏ ਤੀਜੀ ਤਸਵੀਰ ਦੀ ਤਾਂ ਇਸ ਸਬੰਧੀ ਸਰਚ ਕਰਨ 'ਤੇ ਦੇਖਿਆ ਗਿਆ ਕਿ ਇਹ ਤਸਵੀਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਮੌਜੂਦ ਐਸਟ੍ਰੋਨਾਟਸ ਵੱਲੋਂ ਖਿੱਚੀ ਗਈ ਰੂਸ ਦੇ ਸਾਰੀਚੇਵ ਜਵਾਲਾਮੁਖੀ ਤੋਂ ਨਿਕਲਦੇ ਧੂੰਏਂ ਦੀ ਹੈ।
Find out what the real truth about the pictures sent by Chandrayhan-2
ਇਸੇ ਤਰ੍ਹਾਂ ਜਦੋਂ ਚੌਥੀ ਤਸਵੀਰ ਬਾਰੇ ਸਰਚ ਕੀਤਾ ਗਿਆ ਤਾਂ 'ਦਿ ਡੇਲੀ ਗਲੈਕਸੀ' ਨਾਂਅ ਦੀ ਵੈਬਸਾਈਟ 'ਤੇ 1 ਫਰਵਰੀ 2017 ਨੂੰ ਪ੍ਰਕਾਸ਼ਤ ਇਕ ਰਿਪੋਰਟ ਮਿਲੀ। ਜਿਸ ਵਿਚ ਇਹ ਤਸਵੀਰ ਲੱਗੀ ਹੋਈ ਮਿਲੀ ਹਾਲਾਂਕਿ ਤਸਵੀਰ ਦੇ ਨਾਲ ਕੋਈ ਕੈਪਸ਼ਨ ਨਹੀਂ ਸੀ ਜਿਸ ਨਾਲ ਇਸ ਤਸਵੀਰ ਨੂੰ ਖਿੱਚਣ ਦੀ ਅਸਲੀ ਤਰੀਕ ਦਾ ਪਤਾ ਨਹੀਂ ਲੱਗ ਸਕਿਆ।
Find out what the real truth about the pictures sent by Chandrayhan-2
ਸੋ ਇਨ੍ਹਾਂ ਤਸਵੀਰਾਂ ਸਬੰਧੀ ਖੋਜ ਕਰਨ 'ਤੇ ਪਾਇਆ ਗਿਆ ਕਿ ਜਿਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਉਹ ਨਾ ਤਾਂ ਚੰਦਰਯਾਨ-2 ਵੱਲੋਂ ਭੇਜੀਆਂ ਗਈਆਂ ਹਨ ਅਤੇ ਨਾ ਹੀ ਉਨ੍ਹਾਂ ਦਾ ਇਸ ਮਿਸ਼ਨ ਨਾਲ ਕੋਈ ਸਬੰਧ ਹੈ। ਦੱਸ ਦਈਏ ਕਿ ਚੰਦਰਯਾਨ-2 ਨੂੰ 22 ਜੁਲਾਈ 2019 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ..ਅਤੇ ਇਹ 20 ਅੱਗਸਤ ਨੂੰ ਚੰਦਰਮਾ ਦੀ ਕਲਾਸ ਵਿਚ ਦਾਖ਼ਲ ਹੋਵੇਗਾ।