ਜਸਵਿੰਦਰ ਭੱਲਾ ਦੀ ਸਰਕਾਰ ਨੂੰ ਚਿਤਾਵਨੀ,ਜੇ ਲੋਕ ਸਿੰਘਾਸਨ ਤੇ ਬਿਠਾ ਸਕਦੇ ਨੇ ਤਾਂ ਲਾਹ ਵੀ ਸਕਦੇ ਨੇ
Published : Dec 29, 2020, 7:14 pm IST
Updated : Dec 29, 2020, 8:11 pm IST
SHARE ARTICLE
Jaswinder Bhalla
Jaswinder Bhalla

ਭੱਲਾ ਨੇ ਕਿਹਾ ਕਿ ਜਿਹੜੇ ਕਲਾਕਾਰ ਗਾਇਕ ਸੱਚੇ ਦਿਲੋਂ ਕਿਸਾਨਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ

ਨਵੀਂ ਦਿੱਲੀ (ਮਨੀਸ਼ਾ)  : ਕਿਸਾਨ ਨਾ ਤਾਂ ਇੱਥੇ ਲੁੱਟਾਂ ਖੋਹਾਂ ਕਰਨ ਆਏ ਨੇ, ਨਾ ਹੀ ਦਿੱਲੀ ਕੋਈ ਮੇਲਾ ਹੈ, ਸਿਰਫ਼ ਖੇਤੀ ਬਿਲਾਂ ਦਾ ਰੋਸ ਹੈ ਹੋਰ ਨਾ ਕੋਈ ਸਾਨੂੰ ਝਮੇਲਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਪੌਲੀਵੁੱਡ  ਸਟਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਇਕੌਨੋਮਿਸਟ , ਖੇਤੀਬਾੜੀ ਵਿਗਿਆਨੀ ਇਹ ਗੱਲ ਕਹਿੰਦੇ ਹਨ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ  ਤਾਂ ਇਸ ਦਾ ਮਤਬਲ ਹੈ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ । 

photophotoਜਸਵਿੰਦਰ ਭੱਲਾ ਨੇ ਕਿਹਾ ਕਿ ਕਿਸਾਨਾਂ ਵਲੋਂ ਦਿੱਤੀਆਂ ਸਾਰੀਆਂ ਸੋਧਾਂ ਤਾਂ ਸਰਕਾਰ ਕਰਨ ਨੂੰ ਤਿਆਰ ਹੈ ਪਰ ਬਿੱਲ ਰੱਦ ਕਰਨ ਨੂੰ ਤਿਆਰ ਨਹੀਂ ਇਸ ਦਾ ਇੱਕੋ ਇੱਕ ਮਤਬਲ ਹੈ ਕਿ ਸਰਕਾਰ ਆਪਣੀ  ਜ਼ਿੱਦ ‘ਤੇ ਅੜੀ ਬੈਠੀ ਹੈ । ਉਨ੍ਹਾਂ ਕਿਹਾ ਕਿ ਇਹੀ ਜਨਤਾ ਪਿੰਡਾਂ ਵਿੱਚ ਰਹਿੰਦੀ ਹੈ, ਜਿਸ ਨੇ ਇਨ੍ਹਾਂ ਨੂੰ ਸਿੰਘਾਸਨ ‘ਤੇ ਬਿਠਾਇਆ ਹੈ ,ਯਾਦ ਰੱਖਿਓ ਇਹੀ ਜਨਤਾਂ ਫੇਰ ਸਿੰਘਾਸਨ ਤੋਂ ਲਾਹ ਵੀ ਸਕਦੀ ਹੈ। 

photophotoਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਕਿਸਾਨ ਖੇਤਾਂ ਵਿਚ ਅੰਨ ਤਿਆਰ ਕਰਦਾ ਹੈ , ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹੀ ਫ਼ੈਸਲਾ ਹੋਣਾ ਹੈ ਕਿ ਅੰਨਦਾਤਾ ਵੱਡਾ ਹੈ ਜਾਂ ਧਨ ਦਾਤਾ ਪਰ ਜਿੱਤ ਤਾਂ ਅੰਨ ਦਾਤੇ ਦੀ ਹੀ ਹੋਣੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿੱਲ ਬਣਾਉਣ ਸਮੇਂ ਨਾ ਤਾਂ ਕਿਸਾਨਾਂ ਤੋਂ ਪੁੱਛਿਆ, ਨਾ ਖੇਤੀਬਾੜੀ ਅਰਥ ਸ਼ਾਸਤਰੀਆਂ ਤੋਂ ਪੁੱਛਿਆ  ਫੇਰ ਕਿਸਾਨ ਪੱਖੀ ਬਿੱਲ ਕਿਵੇਂ ਹੋਏ,  ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨ ਦੇ ਹਿੱਤਾਂ ਵਿਚ ਤਾਂ ਤਾਂ ਹੀ ਹੋਣਗੇ ਜੇਕਰ ਇਹ ਖੇਤੀਬਾੜੀ ਅਰਥ ਸ਼ਾਸਤਰੀਆਂ, ਵਾਈਸ ਚਾਂਸਲਰਾਂ ਅਤੇ ਕਿਸਾਨਾਂ ਦੀ ਰਾਏ ਨਾਲ ਤਿਆਰ ਕੀਤੇ ਹੁੰਦੇ। 

photophotoਭੱਲਾ ਨੇ ਕਿਹਾ ਕਿ ਜਿਹੜੇ ਕਲਾਕਾਰ ਗਾਇਕ ਸੱਚੇ ਦਿਲੋਂ ਕਿਸਾਨਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ  ਅਤੇ ਮੈਂ ਉਨ੍ਹਾਂ ‘ਤੇ ਮਾਣ ਕਰਦਾ ਹਾਂ ਕਿ ਸਾਡਾ ਕਲਾਕਾਰ ਅਤੇ ਗਾਇਕ ਭਾਈਚਾਰਾ ਕਿਸਾਨਾਂ ਦੀ ਪਿੱਠ ‘ਤੇ ਖੜ੍ਹਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਮਾਤਮਾਂ ਸੁਮੱਤ ਬਖ਼ਸ਼ਿਸ਼ ਕਰੇ ਤਾਂ ਜੋ ਕਿਸਾਨਾਂ ‘ਤੇ ਥੋਪੇ ਗਏ ਬਿੱਲਾਂ ਨੂੰ ਰੱਦ ਕਰੇ, ਜੇਕਰ ਸਰਕਾਰ ਇਹ ਮੰਨਦੀ ਹੈ ਕਿ ਬਿੱਲ ਸਹੀ ਹਨ ਤਾਂ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਬਾਰੇ ਸਹਿਮਤ ਕਰੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement