ਨਾਕੇਬੰਦੀ ਤੋਂ ਨੈਟਬੰਦੀ" ਤੱਕ ਸੂਚਨਾ ਪ੍ਰਸਾਰ ਦਾ ਖੇਤਰ ਬਣਿਆ ਸੰਘਰਸ਼ ਦਾ ਅਖਾੜਾ!
Published : Jan 30, 2021, 11:42 pm IST
Updated : Jan 30, 2021, 11:46 pm IST
SHARE ARTICLE
picture
picture

ਜਨ-ਅਵਾਜ ਨੂੰ ਕੁਚਲਣ ਲਈ ਲੋਕ-ਪੱਖੀ ਮੀਡੀਆ ਅਤੇ ਸ਼ੌਸ਼ਲ ਮੀਡੀਆ ਦੀ ਪਹੁੰਚ ਘਟਾਈ ਜਾ ਰਹੀ ਹੈ ਅਤੇ ਜੁਬਾਨਬੰਦੀ ਕੀਤੀ ਜਾ ਰਹੀ ਹੈ।

ਨਵੀਂ ਦਿੱਲੀ :ਹਰਿਆਣਾ ਵਿੱਚ ਨੈਟ ਬੰਦ ਕਰਨ ਦੇ ਫਰਮਾਨ ਜਾਰੀ ਕੀਤੇ ਗਏ ਹਨ ਤਾਂ ਜੋ ਹਕੂਮਤੀ ਚਾਲਾਂ 'ਤੇ ਪਰਦਾ ਪਾਇਆ ਜਾ ਸਕੇ, ਸੰਘਰਸ਼ ਦੀ ਹਾਂਦਰੂ ਰਿਪੋਰਟਿੰਗ ਰੋਕੀ ਜਾ ਸਕੇ ਅਤੇ ਨਿਰਾਸ਼ਤਾ ਤੇ ਭੰਬਲਪੂਸਾ ਪੈਦਾ ਕੀਤਾ ਜਾ ਸਕੇ। ਗੋਦੀ ਮੀਡੀਆ ਹਕੂਮਤ ਤੇ ਕਾਰਪੋਰੇਟ ਦਾ ਧੂਤੂ ਹੈ ਜਿਸਦੇ ਪਟੇ ਸੰਘਰਸ਼ ਨੂੰ ਬਦਨਾਮ ਕਰਨ ਲਈ ਪਹਿਲਾਂ ਹੀ ਖੋਲ੍ਹ ਦਿਤੇ ਗਏ ਹਨ ਅਤੇ ਜੋ ਬਿਨਾਂ ਕਿਸੇ ਰੋਕ ਹਰ ਕਿਸਮ ਦੀ ਭੜਕਾਹਟ ਪੈਦਾ ਕਰ ਰਿਹਾ ਹੈ।

picture pictureਦੂਸਰੇ ਪਾਸੇ ਜਨ-ਅਵਾਜ ਨੂੰ ਕੁਚਲਣ ਲਈ ਲੋਕ-ਪੱਖੀ ਮੀਡੀਆ ਅਤੇ ਸ਼ੌਸ਼ਲ ਮੀਡੀਆ ਦੀ ਪਹੁੰਚ ਘਟਾਈ ਜਾ ਰਹੀ ਹੈ ਅਤੇ ਜੁਬਾਨਬੰਦੀ ਕੀਤੀ ਜਾ ਰਹੀ ਹੈ। ਹੁਣ ਸੰਘਰਸ਼ ਦੀ ਸੂਚਨਾ ਪ੍ਰਸਾਰ ਦਾ ਖੇਤਰ ਵੀ ਸੰਘਰਸ਼ ਦਾ ਮੈਦਾਨ ਬਣ ਗਿਆ ਹੈ। ਮੋਰਚੇ ਤੋਂ ਨੈਟ ਤੱਕ ਕਤਾਰਾਂ ਅਤੇ ਕੜੀਆਂ ਸਿਰਜਣੀਆਂ ਪੈਣਗੀਆਂ ਤਾਂ ਜੋ ਸੂਚਨਾ ਦੀ ਨਾਕੇਬੰਦੀ ਤੋੜੀ ਜਾ ਸਕੇ ! ਸੱਤਾਧਾਰੀ ਸਰਕਾਰ ਬਹੁਤ ਸਾਜਿਸ਼ਕਾਰੀ ਹੈ, ਇਨ੍ਹਾਂ ਨੇ ਸਾਡਾ ਇੰਟਰਨੈਟ ਬੰਦ ਕਰਾਇਆ ਅਤੇ ਗੋਦੀ ਮੀਡੀਆ ਦੇ ਮਾਧਿਅਮ ਨਾਲ ਝੁਠੀਆਂ ਖਬਰਾਂ ਪੂਰੀ ਦੁਨੀਆਂ ਵਿਚ ਫੈਲਾਈ ਜਾ ਰਹੀਆਂ ਹਨ 

farmer protest farmer protestਦੂਸਰੇ ਪਾਸੇ ਕਿਸਾਨੀ ਸਟੇਜ ਤੋਂ ਕਿਸਾਨ ਆਗੂ ਅਭਿਮੰਨਯੂ ਕੋਹਾੜ ਨੇ ਮੋਦੀ ਸਰਕਾਰ (ਭਾਜਪਾ) ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ।  ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉਤੇ ਡਟੇ ਕਿਸਾਨਾਂ ਨੇ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰ ਸਣੇ ਹੋਰ ਇਲਾਕਿਆਂ ਵਿਚ ਅੰਦੋਲਨ ਹੋਰ ਤਿੱਖਾ ਕਰਨ ਦਿੱਤਾ ਹੈ । ਭਾਰਤੀ ਕਿਸਾਨ ਯੂਨੀਅਨ ਨੇ ਯੂਪੀ ਸਰਕਾਰ ਦੇ ਹੁਕਮਾਂ ‘ਤੇ ਗਾਜ਼ੀਪੁਰ ਸਰਹੱਦ ਉਤੇ ਬੰਦ ਕੀਤੀ ਗਈ ਇੰਟਰਨੈਟ ਸੇਵਾ ‘ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ ।

Farmer protest Farmer protestਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨੀਤੀ ਹੈ ਕਿ ‘ਕੁੱਟ ਡਾਲੋ ਔਰ ਰਾਜ ਕਰੋ’, ਮੋਦੀ ਸਰਕਾਰ ਸਾਨੂੰ ਕੁੱਟ-ਕੁੱਟ ਕੇ ਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਸਾਜਿਸ਼ ਰਚਨਾ ਪੁਰਾਣਾ ਧੰਦਾ ਹੈ ਕਿਉਂਕਿ ਭਾਰਤ ਵਿਚ ਕਦੇ ਹਿੰਦੂ-ਮੁਸਲਮਾਨ ਦੇ ਨਾਂ ਨੂੰ ਲੈ ਕੇ ਲੜਾਉਂਦੇ ਹਨ, ਕਦੇ ਹਰਿਆਣਾ ‘ਚ ਜਾਟ-ਨਾਲ ਜਾਟ ਦੇ ਨਾਂ ‘ਤੇ ਲੜਾਉਂਦੇ ਹਨ, ਕਦੇ ਗੁਜਰਾਤ ਵਿਚ ਪਟੇਲ-ਨਾਲ ਪਟੇਲ ਦੇ ਨਾਂ ‘ਤੇ ਲੜਾਉਂਦੇ ਹਨ, ਕਦੇ ਮਹਾਰਾਸ਼ਟਰ ‘ਚ ਮਰਾਠਾ-ਨਾਨ ਮਰਾਠਾ ਦੇ ਨਾਂ ‘ਤੇ ਲੜਾਉਂਦੇ ਹਨ।

photophotoਹਾਂ-ਪੱਖੀ ਤੇ ਮਹਤਵਪੂਰਣ ਸੂਚਨਾ ਦੀ ਵਿਆਪਕ ਰਸਾਈ ਕਰਦੇ ਰਹਿਣ ਲਈ ਸਵੈ-ਵਲੰਟੀਅਰ ਦਾ ਰੋਲ ਅਖਤਿਆਰ ਕਰਨਾ ਹੋਵੇਗਾ।  ਸੰਘਰਸ਼ ਦੀ ਸੂਚਨਾ ਦਾ ਲੰਗਰ ਚਲਾਉਣਾ ਪਵੇਗਾ ! ਇਸਨੂੰ ਜਾਬਤਾਬੱਧ ਕਰਨਾ ਪਵੇਗਾ । ਕਿਸਾਨ ਲੀਡਰਸ਼ਿਪਾਂ ਦੇ ਹਰਕਾਰੇ ਬਣਨਾ ਪਵੇਗਾ। ਯਕੀਨੀ ਕਰਨਾ ਪਵੇਗਾ ਕਿ ਲੀਡਰਸ਼ਿਪ ਦੇ ਮਹੱਤਵਪੂਰਣ ਸੰਦੇਸ਼ ਅਤੇ ਐਲਾਨ ਕੁ-ਸੂਚਨਾ ਅਤੇ ਆਪਾ-ਧਾਪੀ ਦੇ ਰਾਮ ਰੌਲੇ 'ਚ ਰੁਲ ਨਾ ਜਾਣ !  ਦੇਸ਼ ਭਰ ਅੰਦਰ ਅਨੇਕਾਂ ਧਰਨੇ, ਟੋਲ ਨਾਕੇ ਅਤੇ ਲੰਗਰ ਚਲ ਰਹੇ ਹਨ ਜਿਥੇ ਹਰ ਰੋਜ ਜੋਹਾ-ਜੁਹਾਈ ਹੁੰਦੀ ਹੈ : ਇਸਦੀ ਸੂਚਨਾ ਵੀ ਇਕਤਰ ਕਰਨ ਤੇ ਪ੍ਰਸਾਰਣ ਦਾ ਰੋਲ ਨਿਭਾਉਣਾ ਪਵੇਗਾ ।  ਪੰਜਾਬੀ, ਹਿੰਦੀ ਅਤੇ ਅੰਗਰੇਜੀ - ਕੋਈ ਦਾਇਰਾ ਖਾਲੀ ਨਾ ਰਹੇ !

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement