
ਅੱਜ ਤੋਂ ਇਕ ਸਾਲ ਪਹਿਲਾਂ ਗਲਵਾਨ ਘਾਟੀ ਵਿਚ ਚੀਨ ਦੇ ਨਾਲ ਹੋਈ ਹਿੰਸਕ ਝੜਪ ਵਿਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ।
ਨਵੀਂ ਦਿੱਲੀ: ਅੱਜ ਤੋਂ ਇਕ ਸਾਲ ਪਹਿਲਾਂ ਗਲਵਾਨ ਘਾਟੀ (Galwan Valley) ਵਿਚ ਚੀਨ ਦੇ ਨਾਲ ਹੋਈ ਹਿੰਸਕ ਝੜਪ ਵਿਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਅੱਜ ਅਸੀਂ ਉਹਨਾਂ ਦੀ ਸ਼ਹਾਦਤ ਦੀ ਪਹਿਲੀ ਬਰਸੀ ਮੌਕੇ ਇਹਨਾਂ ਵਿਚੋਂ ਕੁਝ ਸ਼ਹੀਦਾਂ ਦੇ ਪਰਿਵਾਰਾਂ ਦੇ ਹਾਲਾਤ ਦੱਸਣ ਜਾ ਰਹੇ ਹਾਂ। ਪਹਿਲੀ ਕਹਾਣੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ (Naib Subedar Satnam Singh) ਦੇ ਪਰਿਵਾਰ ਦੀ ਹੈ। 3 ਮੀਡੀਅਮ ਰੈਜੀਮੈਂਟ ਦੇ ਜਵਾਨ ਨਾਇਬ ਸੂਬੇਦਾਰ ਸਤਨਾਮ ਸਿੰਘ ਨੇ 1995 ਵਿਚ ਫੌਜ ਜੁਆਇੰਨ ਕੀਤੀ ਸੀ। ਉਹਨਾਂ ਦਾ ਇਕ ਬੇਟਾ ਅਤੇ ਇਕ ਬੇਟੀ ਹੈ, ਜੋ ਕਿ ਪੜ੍ਹਾਈ ਕਰ ਰਹੇ ਹਨ।
Naib Subedar Satnam Singh
ਸ਼ਹੀਦ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਨੈੱਟਵਰਕ ਨਾ ਹੋਣ ਕਾਰਨ ਉਹਨਾਂ ਦੀ ਅਪਣੇ ਪਤੀ ਨਾਲ ਬਹੁਤ ਘੱਟ ਗੱਲ ਹੁੰਦੀ ਸੀ। 15 ਜੂਨ ਨੂੰ ਵੀ ਉਹਨਾਂ ਦੀ ਇਕ ਮਿੰਟ ਲਈ ਗੱਲ ਹੋਈ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਬਾਰਡਰ ’ਤੇ ਤਣਾਅ ਦਾ ਮਾਹੌਲ ਹੈ ਅਤੇ ਇਸ ਦੀ ਚਿੰਤਾ ਵੀ ਸੀ ਪਰ ਇਹ ਨਹੀਂ ਸੀ ਪਤਾ ਕਿ ਇਸ ਤੋਂ ਬਾਅਦ ਉਮਰ ਭਰ ਲਈ ਦਰਦ ਮਿਲੇਗਾ। ਜਦੋਂ ਉਹ ਸ਼ਹੀਦ ਹੋਏ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਸੱਟਾਂ ਲੱਗੀਆਂ ਹਨ ਤਾਂ ਸਾਨੂੰ ਤਸੱਲੀ ਹੋਈ ਕਿ ਸ਼ੁਕਰ ਹੈ ਉਹ ਬਚ ਗਏ ਪਰ ਸਾਨੂੰ ਸੱਚ ਨਹੀਂ ਦੱਸਿਆ। ਇੱਥੋਂ ਦੇ ਪ੍ਰਸ਼ਾਸਨ ਨੂੰ ਜਾਣਕਾਰੀ ਮਿਲ ਗਈ ਸੀ ਕਿ ਉਹ ਸ਼ਹੀਦ ਹੋ ਗਏ ਹਨ।
ਹੋਰ ਪੜ੍ਹੋ: ਪਾਕਿ ਪੁਲਸ ਦਾ ਕਾਰਨਾਮਾ, ਫ੍ਰੀ ਬਰਗਰ ਨਾ ਮਿਲਣ 'ਤੇ ਥਾਣੇ ਲੈ ਗਈ ਰੈਸਟੋਰੈਂਟ ਦੇ 19 ਕਰਮਚਾਰੀ
ਸਤਨਾਮ ਸਿੰਘ ਦੀ ਉਮਰ 41 ਸਾਲ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਘਰ ਦਾ ਗੁਜ਼ਾਰਾ ਪਤਨੀ ਨੂੰ ਮਿਲ ਰਹੀ ਪੈਨਸ਼ਨ ਉੱਤੇ ਹੋ ਰਿਹਾ ਹੈ। ਸਰਕਾਰ ਨੇ ਉਹਨਾ ਦੇ ਬੇਟੇ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਦੇਣ ਦੀ ਗੱਲ ਕਹੀ ਹੈ, ਫਿਲਹਾਲ ਉਹ ਗ੍ਰੈਜੂਏਸ਼ਨ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉਹਨਾਂ ਦੇ ਨਾਂਅ ਉੱਤੇ ਸਕੂਲ ਦਾ ਨਾਂਅ ਵੀ ਰੱਖਿਆ ਗਿਆ ਹੈ। ਪਿੰਡ ਦੇ ਮੁੱਖ ਗੇਟ ਉੱਤੇ ਸ਼ਹੀਦ ਦਾ ਨਾਮ ਵੀ ਲਿਖਿਆ ਗਿਆ ਹੈ।
ਦੂਜੀ ਕਹਾਣੀ ਹੈ ਬਿਹਾਰ ਦੇ ਸ਼ਹੀਦ ਕੁੰਦਨ (Shaheed Kundan Kumar) ਦੀ। ਕੁੰਦਨ ਪਰਿਵਾਰ ਵਿਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ। ਸਹਰਸਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਕੁੰਦਨ ਦੇ ਪਿਤਾ ਨਿਮਿੰਦਰ ਦਾ ਕਹਿਣਾ ਹੈ ਕਿ ਜਿਸ ਦਿਨ ਉਹਨਾਂ ਦੇ ਪੁੱਤਰ ਦੀ ਸ਼ਹੀਦੀ ਹੋਈ ਸੀ, ਉਹਨਾਂ ਨੇ ਉਸ ਦਿਨ ਹੀ ਮਨ ਵਿਚ ਸੋਚ ਲਿਆ ਸੀ ਕਿ ਉਹ ਅਪਣੇ ਦੋਵੇਂ ਪੋਤਿਆਂ ਨੂੰ ਵੀ ਫੌਜ ਵਿਚ ਭੇਜਣਗੇ। ਕੁੰਦਨ 2012 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਇਸ ਤੋਂ ਇਕ ਸਾਲ ਬਾਅਦ ਉਸ ਦਾ ਵਿਆਹ ਹੋ ਗਿਆ। ਉਸ ਦੇ ਦੋ ਬੇਟੇ ਹਨ ਇਕ ਦੀ ਉਮਰ 6 ਸਾਲ ਅਤੇ ਦੂਜੇ ਦੀ ਉਮਰ 4 ਸਾਲ ਹੈ।
Shaheed Kundan Kumar
ਹੋਰ ਪੜ੍ਹੋ: 7 ਸਾਲ ਪਹਿਲਾਂ 7 ਕਿਸਾਨਾਂ ਨਾਲ ਸ਼ੁਰੂ ਕੀਤੀ ਸੀ Organic Farming, ਹੁਣ ਬਣੀ ਮਿਸਾਲ
ਉਹਨਾਂ ਦੇ ਪਰਿਵਾਰ ਦੀ ਆਰਥਕ ਸਥਿਤੀ ਠੀਕ ਨਹੀਂ ਹੈ। ਸਰਕਾਰ ਨੇ ਉਹਨਾਂ ਦੀ ਪਤਨੀ ਨੂੰ ਨੌਕਰੀ ਦਿੱਤੀ ਹੈ। ਕੁੰਦਨ ਦੇ ਪਿਤਾ ਨੇ ਦੱਸਿਆ ਕਿ ਸ਼ਹੀਦ ਦੀ ਯਾਦਗਾਰ ਅਤੇ ਪਿੰਡ ਦੇ ਮੁੱਖ ਗੇਟ ਲਈ ਉਹ ਕਈ ਵਾਰ ਪ੍ਰਸ਼ਾਸਨ ਕੋਲ ਗਏ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੱਸ ਦਈਏ ਕਿ ਕੁੰਦਨ ਦੀ ਮੌਤ ਤੋਂ ਬਾਅਦ ਪੀਐਮ ਮੋਦੀ ਨੇ ਉਹਨਾਂ ਨਾਲ ਫੋਨ ਉੱਤੇ ਗੱਲ ਕੀਤੀ ਸੀ।
Martyr Aman Kumar
ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ
ਅਗਲੀ ਕਹਾਣੀ ਸ਼ਹੀਦ ਅਮਨ ਕੁਮਾਰ (Martyr Aman Kumar) ਦੀ ਹੈ। ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਸੁਲਤਾਨਪੁਰ ਪੂਰਬ ਦੇ ਸ਼ਹੀਦ ਅਮਨ ਕੁਮਾਰ ਦੇ ਪਿਤਾ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੇ ਸ਼ਹੀਦ ਬੇਟੇ ਦੇ ਨਾਂਅ ’ਤੇ ਗੇਟ ਬਣਾ ਕੇ ਖਾਨਾਪੂਰਤੀ ਕਰ ਦਿੱਤੀ ਜਦਕਿ ਉਹਨਾਂ ਦੇ ਘਰ ਤੱਕ ਜਾਣ ਲਈ ਸੜਕ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਪਿੰਡ ਆਏ ਸੀ ਅਤੇ ਉਹਨਾਂ ਨੇ ਸੜਕ ਬਣਾਉਣ ਦਾ ਵਾਅਦਾ ਕੀਤਾ ਪਰ ਹੁਣ ਤੱਕ ਕੋਈ ਕੰਮ ਨਹੀਂ ਹੋਇਆ। 24 ਸਾਲਾ ਅਮਨ ਕੁਮਾਰ ਦਾ ਵਿਆਹ 15 ਮਹੀਨੇ ਪਹਿਲਾਂ ਹੋਇਆ ਸੀ। ਉਹ ਦੋ ਸਾਲ ਤੋਂ ਗਲਵਾਨ ਵਿਚ ਤੈਨਾਤ ਸੀ।
Martyr Jai Kishore Singh
ਹੋਰ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਮਾਈਨਿੰਗ ਧਮਾਕੇ 'ਚ ਗੰਭੀਰ ਜ਼ਖਮੀ ਫ਼ੌਜੀ ਹੋਇਆ ਸ਼ਹੀਦ
ਚੌਥੀ ਕਹਾਣੀ ਸ਼ਹੀਦ ਜੈ ਕਿਸ਼ੋਰ ਸਿੰਘ (Martyr Jai Kishore Singh) ਦੀ ਹੈ, ਜੋ ਕਿ ਦੋ ਸਾਲ ਪਹਿਲਾਂ ਦੀ ਫੌਜ ਵਿਚ ਭਰਤੀ ਹੋਏ ਸੀ। ਉਹਨਾਂ ਦੀ ਉਮਰ 22 ਸਾਲ ਸੀ। ਉਹਨਾਂ ਦੇ ਵੱਡੇ ਭਰਾ ਨੰਦ ਕਿਸ਼ੋਰ ਵੀ ਫੌਜ ਵਿਚ ਹਨ। ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਉਹਨਾਂ ਦਾ ਇਕ ਹੋਰ ਭਰਾ ਹੈ, ਉਸ ਨੂੰ ਵੀ ਅਸੀਂ ਫੌਜ ਵਿਚ ਭੇਜਾਂਗੇ। ਉਹਨਾਂ ਦੱਸਿਆ ਕਿ ਬਿਹਾਰ ਸਰਕਾਰ ਨੇ ਉਹਨਾਂ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਸ਼ਹੀਦ ਭਰਾ ਦੀ ਯਾਦਗਾਰ ਨਹੀਂ ਬਣਾਈ ਗਈ।
Shaheed Ganesh Ram Kunjam
ਹੋਰ ਪੜ੍ਹੋ: ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼
ਆਖਰੀ ਕਹਾਣੀ ਛੱਤੀਸਗੜ੍ਹ ਦੇ ਸ਼ਹੀਦ ਗਣੇਸ਼ ਰਾਮ ਕੁੰਜਾਮ (Shaheed Ganesh Ram Kunjam) ਦੀ ਹੈ। ਉਹ ਬਿਹਾਰ ਰੈਜੀਮੈਂਟ ਦੇ ਜਵਾਨ ਸਨ। ਸ਼ਹੀਦ ਦੀ ਭੈਣ ਨੇ ਦੱਸਿਆ ਕਿ ਉਸ ਦੇ ਵਿਆਹ ਦੀ ਤਿਆਰੀ ਹੋ ਰਹੀ ਸੀ ਅਤੇ ਛੁੱਟੀ ਆਉਣ ਮੌਕੇ ਉਹਨਾਂ ਦਾ ਵਿਆਹ ਕੀਤਾ ਜਾਣਾ ਸੀ। ਸਰਕਾਰ ਵੱਲੋਂ ਗਣੇਸ਼ ਦੀ ਭੈਣ ਨੂੰ ਨੌਕਰੀ ਦਿੱਤੀ ਗਈ ਹੈ। ਗਣੇਸ਼ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਤੋਂ ਇਕ ਹੀ ਮੰਗ ਹੈ ਕਿ ਉਸ ਦੇ ਭਰਾ ਦੀ ਯਾਦਗਾਰ ਬਣਾਈ ਜਾਵੇ।