ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫ਼ਾ
Published : Nov 30, 2022, 9:10 pm IST
Updated : Nov 30, 2022, 9:10 pm IST
SHARE ARTICLE
Senior journalist Ravish Kumar resigns from NDTV
Senior journalist Ravish Kumar resigns from NDTV

ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ।

 

ਨਵੀਂ ਦਿੱਲੀ: ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ ਐਨਡੀਟੀਵੀ ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ ਸਮੂਹ ਦੇ ਪ੍ਰਧਾਨ ਸੁਪਰਨਾ ਸਿੰਘ ਵੱਲੋਂ ਕਰਮਚਾਰੀਆਂ ਨੂੰ ਇਕ ਮੇਲ ਭੇਜਿਆ ਗਿਆ, ਜਿਸ ਵਿਚ ਲਿਖਿਆ ਗਿਆ ਹੈ, "ਰਵੀਸ਼ ਨੇ ਐਨਡੀਟੀਵੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੰਪਨੀ ਨੇ ਉਹਨਾਂ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।"  

ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ। ਉਹਨਾਂ ਨੂੰ ਰੈਮਨ ਮੈਗਸੇਸੇ ਐਵਾਰਡ ਮਿਲ ਚੁੱਕਿਆ ਹੈ। ਉਹ ਅਕਸਰ ਸਰਕਾਰ ਦੀ ਆਲੋਚਨਾ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ।

ਰਵੀਸ਼ ਦਾ ਅਸਤੀਫਾ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੇ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਆਇਆ ਹੈ। ਇਹ ਕੰਪਨੀ ਐਨਡੀਟੀਵੀ ਦੀ ਪ੍ਰਮੋਟਰ ਗਰੁੱਪ ਵ੍ਹਹੀਕਲ ਹੈ।

ਇਸ ਤੋਂ ਇਕ ਦਿਨ ਪਹਿਲਾਂ ਹੀ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਨੇ ਆਪਣੇ ਇਕੁਇਟੀ ਸ਼ੇਅਰ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਵਿਚੋਂ 99.5% ਇਕੁਇਟੀ ਸ਼ੇਅਰ ਵਿਸ਼ਵ ਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਕੋਲ ਹਨ, ਇਹ ਉਹ ਕੰਪਨੀ ਹੈ ਜਿਸ ਨੂੰ ਅਡਾਨੀ ਗਰੁੱਪ ਦੀ ਮੀਡੀਆ ਕੰਪਨੀ AMGMedia Networks ਦੁਆਰਾ ਐਕੁਆਇਰ ਕੀਤਾ ਗਿਆ ਹੈ। ਇਸ ਦੇ ਨਾਲ ਅਡਾਨੀ ਸਮੂਹ ਦੀ ਹੁਣ NDTV ਵਿਚ 29.18% ਹਿੱਸੇਦਾਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement