
ਪਿਛਲੇ ਹਫ਼ਤੇ ਹਾਈ ਕਮਾਂਡ ਦੇ ਤਿੰਨ ਮੈਂਬਰੀ ਪੈਨਲ ਨੇ ਬੜੀ ਗੰਭੀਰਤਾ ਨਾਲ ਸੁਣੇ ਅਤੇ Mallikarjun Kharge ਨੇ ਵੱਡੀ ਰੀਪੋਰਟ Sonia Gandhi ਨੂੰ ਸੌਂਪ ਦਿਤੀ ਹੈ।
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਿਛਲੇ ਦੋ ਮਹੀਨੇ ਤੋਂ ਸੱਤਾਧਾਰੀ ਕਾਂਗਰਸ (Congress) ’ਚ ਛਿੜੀ ਅੰਦਰੂਨੀ ਲੜਾਈ ਅਤੇ ਆਉਂਦੀਆਂ ਚੋਣਾਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ’ਤੇ ਉਠੇ ਸਵਾਲਾਂ ’ਤੇ ਲਾਏ ਜਾ ਰਹੇ ਅੰਦਾਜ਼ੇ ਪਿਛਲੇ ਹਫ਼ਤੇ ਹਾਈ ਕਮਾਂਡ ਦੇ ਤਿੰਨ ਮੈਂਬਰੀ ਪੈਨਲ ਨੇ ਬੜੀ ਗੰਭੀਰਤਾ ਨਾਲ ਸੁਣੇ ਅਤੇ ਮਲਿਕ ਅਰਜੁਨ ਖੜਗੇ (Mallikarjun Kharge) ਨੇ ਵੱਡੀ ਰੀਪੋਰਟ ਸੋਨੀਆ ਗਾਂਧੀ (Sonia Gandhi) ਨੂੰ ਖ਼ੁਦ ਜਾ ਕੇ ਸੌਂਪ ਦਿਤੀ ਹੈ।
Capt. Amarinder Singh
ਹੋਰ ਪੜ੍ਹੋ: ਪੰਜਾਬੀ ਗਾਇਕ Jazzy B ਦਾ ਟਵਿਟਰ ਅਕਾਊਂਟ ਹੋਇਆ ਬਲਾਕ
ਕਾਂਗਰਸ ਪਾਰਟੀ ਦੇ ਦਿੱਲੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੰਭੀਰ ਤੇ ਤਿੱਖੀ ਰੀਪੋਰਟ ’ਚ ਮੁੱਖ ਮੰਤਰੀ ਦੀ ਸੀਨੀਆਰਤਾ ਦਾ ਖਿਆਲ ਰਖਦਿਆਂ ਉਸ ਵਲੋਂ ਦਿਤੇ ਸੁਝਾਵਾਂ ਦੀ ਸ਼ਲਾਘਾ ਦੀ ਝਲਕ ਪੈਂਦੀ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਦੂਜੀ ਵਾਰ ਤਾਕਤ ’ਚ ਲਿਆਉਣ ਲਈ 35 ਤੋਂ 40 ਵਿਧਾਇਕਾਂ ਦੀ ਟਿਕਟ ਕਟੌਤੀ ਅਤੇ ਫਿਲਹਾਲ 4 ਜਾਂ 5 ਮੰਤਰੀਆਂ ਦੀ ਛੁੱਟੀ ਕਰ ਕੇ ਨਵੇਂ ਸੀਨੀਅਰ 5 ਜਾਂ 6 ਪਿਛੜੀ ਜਾਤੀ ਤੇ ਦਲਿਤਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੀ ਤਜਵੀਜ਼ ਹੈ।
Navjot Sidhu
ਹੋਰ ਦੇਖੋ: New Zealand ਪੁਲਿਸ ’ਚ ਪਹਿਲੇ ਪੰਜਾਬੀ ਸਾਰਜੰਟ ਬਣੇ ਗੁਰਪ੍ਰੀਤ ਅਰੋੜਾ ਦੀ ‘ਮੈਂਬਰਜ਼’ ਸਨਮਾਨ ਲਈ ਚੋਣ
ਇਹ ਵੀ ਵਿਸ਼ੇਸ਼ ਸੁਝਾਅ ਹੈ ਕਿ ਨਵਜੋਤ ਸਿੱਧੂ (Navjot Sidhu) ਨੂੰ ਜੇ ਕੈਪਟਨ ਦੇ ਬਰਾਬਰ ਯਾਨੀ ਡਿਪਟੀ ਸੀ.ਐਮ. ਨਹੀਂ ਬਣਾਉਣਾ ਤਾਂ ਪ੍ਰਚਾਰ ਕਮੇਟੀ ’ਚ ਵੱਡਾ ਰੋਲ ਦਿਤਾ ਜਾਵੇ। ਸੂਤਰ ਇਹ ਵੀ ਇਸ਼ਾਰਾ ਕਰਦੇ ਹਨ ਜੋ ਕਾਂਗਰਸ ਪ੍ਰਧਾਨ ਨੂੰ ਹਟਾਉਣਾ ਹੈ ਤਾਂ ਉਸ ਦੀ ਥਾਂ ਸੀਨੀਅਰ ਨੇਤਾ ਨੂੰ ਬਿਠਾ ਕੇ ਨਾਲ ਦੋ ਡਿਪਟੀ ਪ੍ਰਧਾਨ, ਇਕ ਹਿੰਦੂ ਤੇ ਦੂਜਾ ਦਲਿਤ ਲਗਾ ਕੇ ਪੰਜਾਬ ਦੇ ਲੋਕਾਂ ’ਚ ਜੱਟਵਾਦ ਦੇ ਹਾਵੀ ਹੋਣ ਦੇ ਤੌਖਲੇ ਤੋਂ ਛੁਟਕਾਰਾ ਦੇਣ ਦੀ ਗੱਲ ਘਰ ਜਾਵੇ।
Mallikarjun Kharge
ਹੋਰ ਪੜ੍ਹੋ: ਦਰਦਨਾਕ : ਆਰਥਕ ਤੰਗੀ ਤੋਂ ਪ੍ਰੇਸ਼ਾਨ ਇਕ ਹੀ ਪ੍ਰਵਾਰ ਦੇ ਚਾਰ ਜੀਆਂ ਨੇ ਫਾਹਾ ਲਿਆ
ਪੰਜਾਬ ਦੇ ਕਾਂਗਰਸੀ ਲੀਡਰਾਂ (Congress Leaders) ਤੋਂ ਮਿਲੀ ਸੂਹ ਅਤੇ ਕੈਪਟਨ ਖੇਮੇ ਤੇ ਵਿਰੋਧੀ ਗੁੱਟ ਦੀ ਮੰਨੀਏ ਤਾਂ ਖੜਗੇ ਰੀਪੋਰਟ ’ਤੇ ਸੋਨੀਆ ਗਾਂਧੀ ਅਪਣੇ ਸਲਾਹਕਾਰਾਂ ਨਾਲ ਵਿਚਾਰ ਕਰ ਕੇ ਇਸੇ ਹਫ਼ਤੇ ਪੰਜਾਬ ਮੰਤਰੀ ਮੰਡਲ (Punjab Cabinet) ’ਚ ਰੱਦੋ-ਬਦਲ ਨੂੰ ਹਰੀ ਝੰਡੀ ਦੇ ਸਕਦੀ ਹੈ ਜਦਕਿ ਕਾਂਗਰਸ ਸੰਗਠਨ ’ਚ ਵੱਡੀ ਅਦਲਾ-ਬਦਲੀ ਦਾ ਇਸ਼ਾਰਾ ਅਗਲੇ ਹਫ਼ਤੇ ਦੇ ਕੇ ਜੂਨ ਦੇ ਅਖੀਰ ਤਕ ਸਟੇਟ ਪ੍ਰਚਾਰ ਕਮੇਟੀ ਦਾ ਅਹਿਮ ਅਹੁਦਾ ਨਵਜੋਤ ਸਿੱਧੂ ਨੂੰ ਮਿਲ ਸਕਦਾ ਹੈ।
Punjab Congress
ਹੋਰ ਪੜ੍ਹੋ: ਕੈਨੇਡਾ: ਵੈਨਕੂਵਰ 'ਚ ਭਾਰਤੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਇਕ ਅਹਿਮ ਤੇ ਜ਼ਰੂਰੀ ਹੋਰ ਕਮੇਟੀ ਹੈ ਜੋ ਟਿਕਟ ਵੰਡ ਨੂੰ ਲੈ ਕੇ ਬਣੇਗੀ। ਇਸ ’ਚ ਮਹਤਵਪੂਰਨ ਭੂਮਿਕਾ ਮੁੱਖ ਮੰਤਰੀ ਮੰਤਰੀ, ਪਾਰਟੀ ਪ੍ਰਧਾਨ, ਸਿਆਸੀ ਮਾਮਲਿਆਂ ਦੇ ਇੰਚਾਰਜ ਦੀ ਹੋਵੇਗੀ, ਇਸ ਦੀ ਬਣਤਰ ਕਰਨ ਵੇਲੇ ਜੁਲਾਈ ਮਹੀਨੇ ਹਾਈ ਕਮਾਂਡ ਖੁਲ੍ਹ ਕੇ ਵਿਚਾਰ ਕਰੇਗੀ। ਇਕ ਨੁਕਤਾ ਤੈਅ ਹੈ ਕਿ ਸਿੱਧੂ ਨੂੰ ਚਾਬੀ ਦੇ ਕੇ ਬੀ.ਜੇ.ਪੀ. (BJP), ਅਕਾਲੀ ਦਲ, ‘ਆਪ’ ਅਤੇ ਕੇਂਦਰੀ ਨੇਤਾਵਾਂ ਵਿਰੁਧ ਜੁਮਲੇ ਪੇਸ਼ ਕਰਨ ਅਤੇ ਭੜਾਸ ਕੱਢਣ ਲਈ ਵਰਤਿਆ ਜਾਵੇਗਾ।
Sukhjinder Randhawa
ਹੋਰ ਪੜ੍ਹੋ: PM ਦੇ ਮੁਫ਼ਤ ਟੀਕੇ ਵੰਡਣ ’ਤੇ ਕਾਂਗਰਸ ਨੇ ਕਿਹਾ 'ਦੇਰ ਆਏ ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ'
ਮੰਤਰੀ ਮੰਡਲ ’ਚੋਂ ਛੁੱਟੀ ਕਰਨ ਵਾਲਿਆਂ 5 ਮੰਤਰੀਆਂ ’ਚ ਸੂਤਰਾਂ ਮੁਤਾਬਕ ਸੁੱਖੀ ਰੰਧਾਵਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸਿੰਗਲਾ, ਰਾਣਾ ਸੋਢੀ, ਚੰਨੀ ਤੇ ਧਰਮਸੋਤ ਦੇ ਨਾਂਵਾਂ ਦੀ ਚਰਚਾ ਹੈ। ਕੈਬਨਿਟ ’ਚ ਲਏ ਜਾਣ ਵਾਲਿਆਂ ’ਚ ਰਾਣਾ ਗੁਰਜੀਤ, ਰਾਣਾ ਕੇ.ਪੀ., ਸੰਗਤ ਸਿੰਘ ਗਿਲਜੀਆਂ, ਡਾ. ਵੇਰਕਾ, ਕੁਲਜੀਤ ਨਾਗਰਾ ਹੋ ਸਕਦੇ ਹਨ। ਸੂਤਰਾਂ ਨੇ ਇਹ ਵੀ ਦਸਿਆ ਕਿ ਹਾਈ ਕਮਾਂਡ ਇਸ ਗੰਭੀਰ ਮਸਲੇ ਦੇ ਹੱਲ ਨੂੰ ਲਮਲੇਟ ਨਹੀਂ ਕਰਨਾ ਚਾਹੁੰਦੀ।