India Mobile Congress News: 2014 ਇਕ ਸਾਲ ਨਹੀਂ ਸਗੋਂ ‘ਬਦਲਾਅ’ ਸੀ, ਲੋਕਾਂ ਨੇ ਸਾਨੂੰ ਸਵੀਕਾਰ ਕੇ 'ਪੁਰਾਣੇ ਫ਼ੋਨ' ਖਾਰਜ ਕਰ ਦਿਤੇ: ਮੋਦੀ
Published : Oct 27, 2023, 3:31 pm IST
Updated : Oct 27, 2023, 4:10 pm IST
SHARE ARTICLE
India Mobile Congress: PM Modi inaugurates 7th Edition
India Mobile Congress: PM Modi inaugurates 7th Edition

ਕਿਹਾ, ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿਤਾ

India Mobile Congress News in Punjabi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਸਾਲ 2014 ਨੂੰ ਸਿਰਫ਼ ਇਕ ਤਾਰੀਖ ਨਹੀਂ ਸਗੋਂ 'ਬਦਲਾਅ' ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿਤਾ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਨੂੰ ਮੌਕਾ ਦਿਤਾ ਸੀ।

ਇਥੇ 'ਇੰਡੀਆ ਮੋਬਾਈਲ ਕਾਂਗਰਸ' ਵਿਚ ਅਪਣੇ ਸੰਬੋਧਨ ਵਿਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਕਿਵੇਂ ਭਾਰਤ ਇਕ ਆਯਾਤਕ ਤੋਂ ਮੋਬਾਈਲ ਫੋਨਾਂ ਦੇ ਨਿਰਯਾਤਕ ਵਿਚ ਬਦਲ ਗਿਆ ਹੈ ਅਤੇ ਐਪਲ ਤੋਂ ਲੈ ਕੇ ਗੂਗਲ ਤਕ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇਸ਼ ਵਿਚ ਨਿਰਮਾਤਾ ਬਣਨ ਲਈ ਤਿਆਰ ਹਨ।

ਉਨ੍ਹਾਂ ਕਿਹਾ, "ਸਾਲ 2014 ਵਿਚ, ਸਾਡੇ ਕੋਲ ... ਮੈਂ 2014 ਕਿਉਂ ਕਹਿ ਰਿਹਾ ਹਾਂ ... ਇਹ ਕੋਈ ਤਾਰੀਖ ਨਹੀਂ ਹੈ, ਸਗੋਂ 'ਬਦਲਾਅ' ਹੈ।" ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਭਾਰਤ ਵਿਚ ਕੁੱਝ ਸੌ ਸਟਾਰਟਅੱਪ ਸਨ ਪਰ ਹੁਣ ਇਹ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ।

ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਦਿਵਾਉਂਦੇ ਹੋਏ ਮੋਦੀ ਨੇ ਕਿਹਾ ਕਿ ਉਸ ਸਮੇਂ 'ਪੁਰਾਣੇ ਫ਼ੋਨ' ਦੀ ਸਕਰੀਨ ਹੈਂਗ ਹੁੰਦੀ ਰਹਿੰਦੀ ਸੀ ਅਤੇ ਤੁਸੀਂ ਜਿੰਨੀ ਮਰਜ਼ੀ ਸਕਰੀਨ ਨੂੰ ਸਵਾਈਪ ਕਰ ਲਓ ਜਾਂ ਕਿੰਨੇ ਹੀ ਬਟਨ ਦਬਾਓ, ਕੋਈ ਅਸਰ ਨਹੀਂ ਹੁੰਦਾ ਸੀ।

ਉਨ੍ਹਾਂ ਕਿਹਾ, “ਅਤੇ ਉਸ ਸਮੇਂ ਦੀ ਸਰਕਾਰ ਦੀ ਸਥਿਤੀ ਵੀ ਅਜਿਹੀ ਹੀ ਸੀ। ਉਸ ਸਮੇਂ ਭਾਰਤੀ ਅਰਥਵਿਵਸਥਾ, ਜਾਂ ਅਸੀਂ ਖੁਦ ਉਸ ਸਮੇਂ ਦੀ ਸਰਕਾਰ ਕਹਿ ਲਈਏ, ਹੈਂਗ ਮੋਡ ਵਿਚ ਸੀ। ਹਾਲਤ ਇੰਨੀ ਖਰਾਬ ਸੀ ਕਿ ਮੁੜ ਚਾਲੂ ਕਰਨ ਦਾ ਕੋਈ ਫਾਇਦਾ ਨਹੀਂ ਸੀ। ਬੈਟਰੀ ਚਾਰਜ ਕਰਨ ਦਾ ਕੋਈ ਫਾਇਦਾ ਨਹੀਂ ਸੀ ਅਤੇ ਬੈਟਰੀ ਬਦਲਣ ਦਾ ਵੀ ਕੋਈ ਫਾਇਦਾ ਨਹੀਂ ਸੀ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “2014 ਵਿਚ, ਲੋਕਾਂ ਨੇ ਅਜਿਹੇ ਪੁਰਾਣੇ ਫੋਨਾਂ ਨੂੰ ਛੱਡ ਦਿਤਾ ਅਤੇ ਹੁਣ ਸਾਨੂੰ ਸੇਵਾ ਕਰਨ ਦਾ ਮੌਕਾ ਦਿਤਾ। ਇਸ ਬਦਲਾਅ ਕਾਰਨ ਕੀ ਹੋਇਆ, ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ”।

ਉਨ੍ਹਾਂ ਕਿਹਾ ਕਿ ਸਭ ਤੋਂ ਤੇਜ਼ 5ਜੀ ਮੋਬਾਈਲ ਟੈਲੀਫੋਨ ਨੈੱਟਵਰਕ ਸ਼ੁਰੂ ਕਰਨ ਤੋਂ ਬਾਅਦ, ਭਾਰਤ 6ਜੀ ਦੇ ਖੇਤਰ ਵਿਚ Dਪਣੇ ਆਪ ਨੂੰ ਇਕ ਆਗੂ ਵਜੋਂ ਸਥਾਪਤ ਕਰਨ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ 'ਮੇਡ ਇਨ ਇੰਡੀਆ' ਫੋਨਾਂ ਦੀ ਵਰਤੋਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਮੋਬਾਈਲ ਬ੍ਰਾਡਬੈਂਡ ਸਪੀਡ ਦੇ ਮਾਮਲੇ ਵਿਚ 118ਵੇਂ ਤੋਂ 43ਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਇਕ ਸਾਲ ਦੇ ਅੰਦਰ ਚਾਰ ਲੱਖ 5ਜੀ ਬੇਸ ਸਟੇਸ਼ਨ ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਨੂੰ ਪੂੰਜੀ ਤਕ ਪਹੁੰਚ, ਸਰੋਤਾਂ ਤਕ ਪਹੁੰਚ ਅਤੇ ਤਕਨਾਲੋਜੀ ਤਕ ਪਹੁੰਚ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ।

 (For more news apart from India Mobile Congress: PM Modi inaugurates 7th Edition, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement