
Patiala News: ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਕਿ ਵੀਸੀ ਦੀ ਨਿਯੁਕਤੀ ਲਈ ਪ੍ਰੋਫੈਸਰ ਕੋਲ 10 ਸਾਲ ਦਾ ਤਜਰਬਾ ਨਹੀਂ ਹੈ।
Challenging the appointment of VC of Punjabi University Patiala News in punjabi : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਧਿਆਪਕ ਯੂਨੀਅਨ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਦੀ ਨਿਯੁਕਤੀ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ ਤੇ ਇਸ ਸਬੰਧੀ ਪਟੀਸ਼ਨ 'ਤੇ ਬੈਂਚ ਨੇ ਕੇਂਦਰ ਸਰਕਾਰ, ਯੁਨੀਵਰਸਿਟੀ ਤੇ ਵੀਸੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਬਾਲ ਜਿਨਸੀ ਸ਼ੋਸ਼ਣ ਨੂੰ ਰੋਕੇਗੀ, 180 ਅਧਿਕਾਰੀਆਂ ਦੀ ਬਣਾਈ ਗਈ ਟੀਮ
ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਨਿਯੁਕਤੀ ਵੇਲੇ ਡਾਕਟਰ ਅਰਵਿੰਦ ਸ਼ਰਤਾਂ ਪੂਰੀਆਂ ਨਹੀਂ ਕਰਦੇ। ਕਿਹਾ ਕਿ ਯੂਜੀਸੀ ਦੀਆਂ ਸ਼ਰਤਾਂ ਮੁਤਾਬਕ ਵੀਸੀ ਦੀ ਨਿਯੁਕਤੀ ਲਈ ਪ੍ਰੋਫੈਸਰ ਕੋਲ 10 ਸਾਲ ਦਾ ਤਜਰਬਾ ਨਹੀਂ ਹੈ।
ਇਹ ਵੀ ਪੜ੍ਹੋ: Haryana News: ਅੰਬਾਲਾ ਛਾਉਣੀ 'ਚ ਫੌਜੀ ਨੇ ਕੀਤੀ ਖ਼ੁਦਕੁਸ਼ੀ, ਰੱਸੀ ਨਾਲ ਲਟਕਦੀ ਮਿਲੀ ਲਾਸ਼
ਵਕੀਲ ਮੁਤਾਬਕ ਕੇਂਦਰ ਵਲੋਂ ਸਾਲ 2009 ਵਿਚ ਜਾਰੀ ਨਿਯਮਾਂ ਮੁਤਾਬਕ ਪ੍ਰੋਫੈਸਰ ਦੀ ਨਿਯੁਕਤੀ ਲਈ 10 ਸਾਲ ਦਾ ਤਜਰਬਾ ਲੋੜੀਂਦਾ ਹੈ ਤੇ ਇਸ ਤਜਰਬੇ ਵਜੋਂ ਚਾਰ ਸਾਲ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਈ ਹੋਣੀ ਚਾਹੀਦੀ ਹੈ ਪਰ ਡਾਕਟਰ ਅਰਵਿੰਦ ਦਾ ਤਜਰਬਾ ਦੋ ਸਾਲ ਅੱਠ ਦਿਨ ਦਾ ਹੀ ਸੀ ਤੇ ਉਹ ਪ੍ਰੋਫੈਸਰ ਦੀ ਨਿਯੁਕਤੀ ਦੇ ਹੀ ਯੋਗ ਨਹੀਂ ਸੀ। ਇਸ ਤੋਂ ਇਲਾਵਾ ਵਕੀਲ ਨੇ ਕਿਹਾ ਕਿ ਡਾਕਟਰ ਅਰਵਿੰਦ ਦੀ ਐਸੋਸੀਏਟ ਪ੍ਰੋਫੈਸਰ ਤੇ ਪ੍ਰੋਫੈਸਰ ਵਜੋਂ ਮੰਜੂਰ ਨਿਯੁਕਤੀ ਨਹੀਂ ਹੋਈ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਵੀਸੀ ਨਹੀਂ ਲਗਾਇਆ ਜਾ ਸਕਦਾ ਸੀ, ਲਿਹਾਜਾ ਨਿਯੁਕਤੀ ਰੱਦ ਕੀਤੀ ਜਾਣੀ ਚਾਹੀਦੀ ਹੈ।
ਚੰਡੀਗੜ੍ਹ ਤੋਂ ਸੁਰਜੀਤ ਸਿੰਘ ਸੱਤੀ ਦੀ ਰਿਪੋਰਟ