
ਪਤੀ ਵੱਲੋਂ ਅਪਣੀ ਹੀ ਪਤਨੀ ਨੂੰ ਕੁੜੀਆਂ ਜੰਮਣ ਕਾਰਨ ਕੁੱਟ-ਕੁੱਟ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ।
ਸੰਗਤ ਮੰਡ, ਪਤੀ ਵੱਲੋਂ ਅਪਣੀ ਹੀ ਪਤਨੀ ਨੂੰ ਕੁੜੀਆਂ ਜੰਮਣ ਕਾਰਨ ਕੁੱਟ-ਕੁੱਟ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਵੱਲੋਂ ਧੀਆਂ ਦੇ ਕੁੱਖ 'ਚ ਹੁੰਦੇ ਕਤਲ ਨੂੰ ਰੋਕਣ ਲਈ ਨੰਨ੍ਹੀ ਛਾਂ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਹੀ ਕੁੜੀਆਂ ਪੈਦਾ ਹੋਣ 'ਤੇ ਉਸ ਦੇ ਆਪਣੇ ਹਲਕੇ ਦੇ ਪਿੰਡ ਰਾਏ ਕੇ ਕਲਾਂ ਵਿਖੇ ਪਤੀ ਵੱਲੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਆਪਣੀ ਵਿਆਹੁਤਾ ਪਤਨੀ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਗਈ ਕਿ ਉਸ ਨੂੰ ਆਪਣੇ ਘਰ 'ਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।
Murderਪਤੀ ਵੱਲੋਂ ਪਤਨੀ ਨੂੰ ਕਤਲ ਕੀਤੇ ਜਾਣ ਪਿੱਛੋਂ ਪਤਨੀ ਦੀ ਮੌਤ ਨੂੰ ਦਿਲ ਦਾ ਦੌਰਾ ਪੈਣ ਦਾ ਕਾਰਨ ਦੱਸਿਆ ਪਰ ਲੜਕੀ ਦੇ ਸਰੀਰ 'ਤੇ ਕੁੱਟ ਦੇ ਨਿਸ਼ਾਨ ਦੇਖ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਾਮਲਾ ਸ਼ੱਕੀ ਲੱਗਿਆ, ਜਿਸ ਤੋਂ ਕੁਝ ਸਮੇਂ ਬਾਅਦ ਸਾਰਾ ਭੇਤ ਖੁੱਲ੍ਹ ਗਿਆ। ਦੱਸ ਦਈਏ ਕਿ ਮ੍ਰਿਤਕ ਮਨਦੀਪ ਕੌਰ ਦਾ ਵਿਆਹ ਲਗਭਗ ਅੱਠ ਸਾਲ ਪਹਿਲਾਂ ਪਿੰਡ ਰਾਏ ਕੇ ਕਲਾਂ ਵਾਸੀ ਬਲਜੀਤ ਸਿੰਘ ਪੁੱਤਰ ਹਰਚਰਨ ਸਿੰਘ ਨਾਲ ਹੋਇਆ ਸੀ।
ਵਿਆਹ ਪਿੱਛੋਂ ਮਨਦੀਪ ਕੌਰ ਦੇ ਤਿੰਨ ਬੇਟੀਆਂ ਹੀ ਪੈਦਾ ਹੋਈਆਂ ਸਹੁਰਿਆਂ ਦੀ ਪੁੱਤਰ ਪਾਉਣ ਦੀ ਚਾਹਨਾ ਮਨਦੀਪ ਪੂਰੀ ਨਾ ਕਰ ਸਕੀ। ਇਸ ਗੱਲ 'ਤੇ ਘਰ 'ਚ ਅਕਸਰ ਝਗੜਾ ਰਹਿੰਦਾ ਸੀ। ਬਲਜੀਤ ਸਿੰਘ ਵੱਲੋਂ ਅਪਣੀ ਪਤਨੀ ਮਨਦੀਪ ਕੌਰ ਨੂੰ ਇੰਨਾ ਮਾਰਿਆ ਗਿਆ ਕਿ ਉਸ ਦੀ ਮੌਤ ਹੋ ਗਈ। ਬਲਜੀਤ ਸਿੰਘ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਮਨਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਦੱਸੀ ਗਈ। ਬਲਜੀਤ ਦਾ ਉਸ ਸਮੇਂ ਸਾਰਾ ਭੇਤ ਖੁੱਲ੍ਹ ਗਿਆ ਜਦ ਅੰਤਿਮ ਸੰਸਕਾਰ ਕਰਨ ਲਈ ਮਨਦੀਪ ਕੌਰ ਦਾ ਇਸ਼ਨਾਨ ਕਰਵਾਇਆ ਜਾਣ ਲੱਗਿਆ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ।
Murderਮਨਦੀਪ ਕੌਰ ਦੇ ਪਰਿਵਾਰ ਵੱਲੋਂ ਇਹ ਸਭ ਵੇਖ ਕੇ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਿਆ, ਜਦ ਉਨ੍ਹਾਂ ਆਪਣੀ ਧੀ ਦਾ ਪੋਸਟਮਾਰਟਮ ਕਰਵਾਉਣ ਦੀ ਗੱਲ ਕਹੀ ਤਾਂ ਸਹੁਰਾ ਪਰਿਵਾਰ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਪਰ ਲੜਕੀ ਦੇ ਪਰਿਵਾਰਕ ਮੈਂਬਰ ਇਸ ਗੱਲ 'ਤੇ ਅੜ ਗਏ ਕਿ ਉਹ ਆਪਣੀ ਲੜਕੀ ਦਾ ਪੋਸਟਮਾਰਟਮ ਕਰਵਾਉਣਗੇ।
Murderਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਨੰਦਗੜ੍ਹ ਦੇ ਮੁਖੀ ਭੁਪਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਵੱਲੋਂ ਜਦ ਮ੍ਰਿਤਕ ਲੜਕੀ ਮਨਦੀਪ ਕੌਰ ਦੇ ਗਲ ਅਤੇ ਚਿਹਰੇ ਨੂੰ ਚੰਗੀ ਤਰ੍ਹਾਂ ਵੇਖਿਆ ਗਿਆ ਤਾਂ ਉਥੇ ਸੱਟਾਂ ਦੇ ਨਿਸ਼ਾਨ ਮਿਲੇ। ਪੁਲਿਸ ਵੱਲੋਂ ਮ੍ਰਿਤਕ ਮਨਦੀਪ ਕੌਰ ਦੇ ਭਰਾ ਜਗਮੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਹੁਸਨਰ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਬਲਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਮ੍ਰਿਤਕ ਮਨਦੀਪ ਕੌਰ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ।