ਜ਼ੀਰੋ ਯੋਗਦਾਨ ਦੇ ਬਾਵਜੂਦ ਲੰਗਰ ਤੋਂ ਜੀਐਸਟੀ ਹਟਾਉਣ ਦਾ ਸਿਹਰਾ ਲੈਣ ਦੀ ਕੋਸ਼ਿਸ਼ 'ਚ ਅਕਾਲੀ ਦਲ!
Published : Jun 2, 2018, 4:21 pm IST
Updated : Jun 2, 2018, 4:21 pm IST
SHARE ARTICLE
langar
langar

ਕੇਂਦਰ ਸਰਕਾਰ ਨੇ ਲੰਗਰ ਤੋਂ ਜੀਐਸਟੀ ਨੂੰ ਹਟਾ ਦਿਤਾ ਹੈ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੇ ਫੇਸਬੁੱਕ ਪੇਜ਼ 'ਤੇ ਇਸ ਗੱਲ ਦੀ ...

ਚੰਡੀਗੜ੍ਹ : ਕੇਂਦਰ ਸਰਕਾਰ ਨੇ ਲੰਗਰ ਤੋਂ ਜੀਐਸਟੀ ਨੂੰ ਹਟਾ ਦਿਤਾ ਹੈ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੇ ਫੇਸਬੁੱਕ ਪੇਜ਼ 'ਤੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਇਸ ਫ਼ੈਸਲੇ ਦੇ ਆਉਣ ਤੋਂ ਬਾਅਦ ਤੁਰੰਤ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਸਿਹਰਾ ਅਪਣੇ ਸਿਰ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਮੰਗ ਪੂਰੀ ਹੋ ਸਕੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਾਕਈ ਅਕਾਲੀ ਦਲ ਦਾ ਇਸ ਵਿਚ ਵੱਡਾ ਯੋਗਦਾਨ ਰਿਹਾ ਹੈ ਜਾਂ ਫਿਰ ਇਹ ਪਹਿਲਾਂ ਤੋਂ ਤੈਅ ਕੋਈ ਯੋਜਨਾ ਸੀ।

langarlangarਕੁਝ ਦਿਨ ਪਹਿਲਾਂ ਹਰਸਿਮਰਤ ਬਾਦਲ ਨੇ ਇਕ ਗੱਲਬਾਤ ਦੌਰਾਨ ਸਖ਼ਤ ਸ਼ਬਦਾਂ ਵਿਚ ਕਿਹਾ ਸੀ ਕਿ ਜੇਕਰ ਲੰਗਰ ਤੋਂ ਜੀਐਸਟੀ ਨਾ ਹਟਾਇਆ ਗਿਆ ਤਾਂ ਉਹ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਹਰਸਿਮਰਤ ਬਾਦਲ ਵਲੋਂ ਦਿਤੀ ਗਈ ਇਸ ਚੁਣੌਤੀ ਤੋਂ ਇੰਝ ਜਾਪਦਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਫ਼ੈਸਲੇ ਬਾਰੇ ਪਤਾ ਸੀ। ਇਸੇ ਲਈ ਉਨ੍ਹਾਂ ਨੇ ਬੜੀ ਸ਼ਿੱਦਤ ਨਾਲ ਅਸਤੀਫ਼ਾ ਦੇਣ ਦੀ ਗੱਲ ਆਖ ਦਿਤੀ ਸੀ। ਇਸੇ ਲਈ ਇਸ ਫ਼ੈਸਲੇ ਦਾ ਪਤਾ ਵੀ ਸਭ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਲੱਗਿਆ।

gst protestgst protestਦੇਖਿਆ ਜਾਵੇ ਤਾਂ ਲੰਗਰ 'ਤੇ ਜੀਐਸਟੀ ਦਾ ਇਕੱਲੇ ਅਕਾਲੀ ਦਲ ਵਲੋਂ ਨਹੀਂ ਬਲਕਿ ਹੋਰ ਵੀ ਕਈ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਵੱਖ-ਵੱਖ ਜਥੇਬੰਦੀਆਂ ਵਲੋਂ ਲੰਗਰ 'ਤੇ ਜੀਐਸਟੀ ਲਗਾਏ ਜਾਣ ਦੇ ਵਿਰੋਧ ਵਿਚ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਗਏ ਸਨ ਜਦਕਿ ਅਕਾਲੀ ਦਲ ਵਲੋਂ ਇਸ ਦਾ ਸਿਹਰਾ ਅਪਣੇ ਸਿਰ ਲੈ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

harsimrat badalharsimrat badalਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਐਸਜੀਪੀਸੀ ਦੇ ਪ੍ਰਧਾਨ ਨੇ ਚਿੱਠੀ ਲਿਖੀ ਸੀ, ਜਿਸ ਵਿਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਇਹ ਸਿਰਫ਼ 'ਫ੍ਰੀ ਫੂਡ' ਨਹੀਂ ਬਲਕਿ ਸਿੱਖ ਧਰਮ ਦੇ ਮੁੱਢਲੇ ਸਿਧਾਂਤਾ ਦਾ ਹਿੱਸਾ ਹੈ। ਇਸ ਨੂੰ 'ਫ੍ਰੀ ਫੂਡ' ਨਾਲ ਨਾ ਜੋੜਿਆ ਜਾਵੇ। ਲੰਗਰ ਦੀ ਪਿਰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਸੀ। ਮੈਂ ਇਸ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਪਰ ਲੰਗਰ ਨੂੰ ਬਾਕੀ ਧਾਰਮਿਕ ਸਥਾਨਾਂ ਦੇ 'ਫ੍ਰੀ ਫੂਡ' ਨਾਲ ਜੋੜ ਕੇ ਦੇਖਣ 'ਤੇ ਮੈਨੂੰ ਇਤਰਾਜ਼ ਹੈ।

langar and gstlangar and gstਸਾਬਕਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਲੰਗਰ 'ਤੇ ਜੀਐਸਟੀ ਲਗਾਏ ਜਾਣ ਨੂੰ ਜਜ਼ੀਆ ਕਰਾਰ ਦਿਤਾ ਸੀ। ਬਡੂੰਗਰ ਦੇ ਬਿਆਨ 'ਤੇ ਭਾਜਪਾ ਵਿਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਿਰਪਾਲ ਸਿੰਘ ਬਡੂੰਗਰ ਨੂੰ ਅਗਲੀ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਨ ਤੋਂ ਵਾਂਝੇ ਕਰ ਦਿਤਾ ਗਿਆ। ਉਸ ਸਮੇਂ ਦੌਰਾਨ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੇ ਸਿੱਖਾਂ 'ਤੇ ਜਜ਼ੀਆ ਲਾਇਆ ਹੈ ਜੋ ਕਦੇ ਔਰਗਜ਼ੇਬ ਨੇ ਹਿੰਦੂਆਂ 'ਤੇ ਧਾਰਮਿਕ ਸਥਾਨਾਂ 'ਤੇ ਜਾਣ ਲਈ ਲਾਇਆ ਸੀ।

gstgstਦੇਖਿਆ ਜਾਵੇ ਤਾਂ ਅਕਾਲੀ ਦਲ ਨੇ ਕਦੇ ਵੀ ਜ਼ੋਰ ਨਾਲ ਅਪਣੀ ਭਾਈਵਾਲੀ ਪਾਰਟੀ ਭਾਜਪਾ ਦੀ ਸਰਕਾਰ ਤੋਂ ਕੋਈ ਮੰਗ ਨਹੀਂ ਮੰਨਵਾਈ। ਜੀਐਸਟੀ ਨੂੰ ਲੈ ਕੇ ਅਕਾਲੀ ਦਲ ਨੇ ਇਕ ਵਾਰ ਵੀ ਕੇਂਦਰ ਸਰਕਾਰ ਇਹ ਨਹੀਂ ਕਿਹਾ ਕਿ ਜੇਕਰ ਲੰਗਰ ਤੋਂ ਜੀਐਸਟੀ ਨਾ ਹਟਾਇਆ ਗਿਆ ਤਾਂ ਉਹ ਗਠਜੋੜ ਤੋੜ ਦੇਣਗੇ। ਜੇਕਰ ਅਕਾਲੀ ਦਲ ਪਹਿਲੇ ਦਿਨ ਹੀ ਇਹ ਕਹਿ ਦਿੰਦਾ ਕਿ ਜੀਐੱਸਟੀ ਸਿੱਖ ਧਰਮ 'ਤੇ ਹਮਲਾ ਹੈ ਤਾਂ ਹੋ ਸਕਦਾ ਇਹ ਮਸਲਾ ਪਹਿਲਾਂ ਹੀ ਹੱਲ ਹੋ ਜਾਂਦਾ।

sukhbir badal and harsimrat badalsukhbir badal and harsimrat badalਜੇਕਰ ਗੱਲ ਜੀਐੱਸਟੀ ਹਟਾਉਣ ਦੀ ਕਰੀਏ ਤਾਂ ਕੇਂਦਰ ਸਰਕਾਰ ਨੇ ਇਹ ਸਿਰਫ਼ ਸਿੱਖਾਂ ਲਈ ਨਹੀਂ ਬਲਕਿ ਸਾਰੇ ਧਰਮਾਂ ਲਈ ਕੀਤੀ ਹੈ। ਇਸ ਵਿਚ ਹਿੰਦੂ ਧਾਰਮਿਕ ਅਸਥਾਨ ਵੀ ਸ਼ਾਮਲ ਹਨ। ਇਸ ਤੋਂ ਸਾਫ਼ ਹੈ ਕਿ ਭਾਜਪਾ 'ਤੇ ਹਿੰਦੂ ਜਥੇਬੰਦੀਆਂ ਦਾ ਵੀ ਭਾਰੀ ਦਬਾਅ ਸੀ, ਜਿਸ ਦੇ ਸਿਰ 'ਤੇ ਉਹ ਸਿਆਸੀ ਖੇਡਾਂ ਖੇਡਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਸਰਕਾਰ ਨੇ ਇਹ ਮੰਗ ਸਿੱਖਾਂ ਕਰਕੇ ਨਹੀਂ ਬਲਕਿ ਅਪਣੇ ਵੋਟ ਬੈਂਕ ਕਰਕੇ ਪੂਰੀ ਕੀਤੀ ਹੈ, ਉਹ ਵੀ ਲੰਗਰ ਨੂੰ 'ਫਰੀ ਫੂਡ' ਨਾਲ ਸੰਬੋਧਨ ਕਰਦੇ ਹੋਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement