
ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕਿਸਾਨਾਂ ਦੇ ਬੰਦ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ ਜੋ ਸ਼ਾਂਤਮਈ ਤਰੀਕੇ ਨਾਲ ਲੋਕਾਂ ਦਾ ...
ਸੰਗਰੂਰ : ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕਿਸਾਨਾਂ ਦੇ ਬੰਦ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ ਜੋ ਸ਼ਾਂਤਮਈ ਤਰੀਕੇ ਨਾਲ ਲੋਕਾਂ ਦਾ ਸਮਰਥਨ ਲੈਣ ਦੀ ਬਜਾਏ ਜ਼ਬਰੀ ਦੁਕਾਨਾਂ ਆਦਿ ਵਿਚ ਜਾ ਕੇ ਦੁੱਧ ਅਤੇ ਸਬਜ਼ੀਆਂ ਦੀ ਬਰਬਾਦੀ ਕਰ ਰਹੇ ਹਨ।
kissanਪੰਜਾਬ ਦੇ ਧੂਰੀ ਵਿਚ ਅਜਿਹੇ ਕਥਿਤ ਸ਼ਰਾਰਤੀ ਅਨਸਰਾਂ ਦੀ ਤਸਵੀਰ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁੱਝ ਸ਼ਰਾਰਤੀ ਲੋਕਾਂ ਨੇ ਕਿਸਾਨੀ ਅੰਦੋਲਨ ਦੀ ਆੜ ਵਿਚ ਇਕ ਹਲਵਾਈ ਦਾ ਸਾਰਾ ਦੁੱਧ ਸੜਕ 'ਤੇ ਡੋਲ੍ਹ ਦਿਤਾ।
cctvਦਸ ਦਈਏ ਕਿ ਧੂਰੀ ਦੇ ਕਿਸਾਨ ਵੀ ਪੂਰੀ ਤਰ੍ਹਾਂ ਹੜਤਾਲ ਦੇ ਸਮਰਥਨ ਵਿਚ ਖੜ੍ਹੇ ਹਨ ਪਰ ਉਹ ਦੁੱਧ ਦੀ ਬਰਬਾਦੀ ਕਰਨ ਦੀ ਬਜਾਏ ਇਸ ਨੂੰ ਗ਼ਰੀਬ ਲੋਕਾਂ ਵਿਚ ਮੁਫ਼ਤ ਵੰਡ ਰਹੇ ਹਨ। ਕਦੇ ਕਿਸਾਨਾਂ ਵਲੋਂ ਲੋਕਾਂ ਲਈ ਦੁੱਧ ਦੀ ਛਬੀਲ ਲਗਾਈ ਜਾਂਦੀ ਹੈ ਅਤੇ ਕਦੇ ਲੋਕਾਂ ਨੂੰ ਖ਼ੀਰ ਬਣਾ ਕੇ ਖੁਆਈ ਜਾ ਰਹੀ ਹੈ। ਇੱਥੋਂ ਦੇ ਕਿਸਾਨਾਂ ਦਾ ਕਹਿਣਾ ਏ ਦੁੱਧ ਵਰਗੇ ਅੰਮ੍ਰਿਤ ਦੀ ਬਰਬਾਦੀ ਕਰਨਾ ਠੀਕ ਨਹੀਂ ਹੈ।
cctvਦਸ ਦਈਏ ਕਿ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਕਿਸਾਨਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਇਕ ਜੂਨ ਤੋਂ 10 ਜੂਨ ਤਕ ਹੜਤਾਲ ਕੀਤੀ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਵਲੋਂ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਸਰਕਾਰ ਤੋਂ ਅਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ ਪਰ ਕਿਸਾਨ ਵਿਰੋਧੀ ਤੱਤ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਅਤੇ ਬਦਨਾਮ ਕਰਨ 'ਤੇ ਤੁਲੇ ਹੋਏ ਹਨ, ਜਿਨ੍ਹਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।