ਸਹੁਰੇ ਵੱਲੋਂ ਨੂੰਹ ਨਾਲ 5 ਵਾਰ ਬਲਾਤਕਾਰ, ਗਰਭਵਤੀ ਹੋਣ ਦੀ ਵੀ ਪਰਵਾਹ ਨਹੀਂ
Published : Aug 3, 2018, 12:55 pm IST
Updated : Aug 3, 2018, 12:55 pm IST
SHARE ARTICLE
Five times rape committed with daughter-in-law
Five times rape committed with daughter-in-law

ਲੁਧਿਆਣਾ ਤੋਂ ਇਕ ਬਹੁਤ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ

ਲੁਧਿਆਣਾ, ਲੁਧਿਆਣਾ ਤੋਂ ਇਕ ਬਹੁਤ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਵੀ ਅਜਿਹਾ ਕਿ ਰਿਸ਼ਤਿਆਂ 'ਤੇ ਭਰੋਸਾ ਕਰਨਾ ਸ਼ਾਇਦ ਮੁਸ਼ਕਿਲ ਹੋ ਜਾਵੇਗਾ। ਲੁਧਿਆਣਾ ਨਿਵਾਸੀ ਪ੍ਰੇਮੀ ਜੋੜੇ ਨੇ ਅਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਲਵ ਮੈਰਿਜ ਕਰਵਾ ਲਈ। ਪਰ ਲੜਕੇ ਦਾ ਪਿਤਾ ਇਸ ਵਿਆਹ ਤੋਂ ਨਾਖੁਸ਼ ਸੀ। ਉਸਦੀ ਵਜ੍ਹਾ ਇਹ ਸੀ ਕਿ ਲੜਕੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੀ ਹੈ ਜਦਕਿ ਲੜਕਾ ਜਨਰਲ ਕੈਟੇਗਰੀ ਦਾ ਹੈ। ਲੜਕੇ ਦੇ ਪਿਤਾ ਵੱਲੋਂ ਵਾਰ ਵਾਰ ਇਸ ਰਿਸ਼ਤੇ ਦਾ ਵਿਰੋਧ ਕੀਤਾ ਜਾ ਰਿਹਾ ਸੀ।

Rape VictimRape Victimਇਸੇ ਹੀ ਗੱਲ ਦੀ ਜ਼ਿਦ ਵਿਚ ਲੜਕੇ ਦੇ ਪਿਤਾ ਨੇ ਉਹ ਕਦਮ ਚੁੱਕਿਆ ਜਿਸਨੇ ਸਾਰੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ। ਲਵ ਮੈਰਿਜ ਦੀ ਰੰਜਸ਼ ਵਿਚ ਇਕ ਸਹੁਰੇ ਨੇ ਅਪਣੀ ਬਹੂ ਨੂੰ ਬੇਹੋਸ਼ ਕਰਕੇ ਉਸਦਾ ਬਲਾਤਕਾਰ ਕੀਤਾ। ਪੀੜਤ ਲੜਕੀ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ। ਥਾਣਾ ਡਾਬਾ ਪੁਲਿਸ ਨੇ ਜਾਂਚ ਤੋਂ ਬਾਅਦ ਸਹੁਰੇ ਅਵਤਾਰ ਚੰਦ ਉੱਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੀ ਹੈ ਅਤੇ ਉਸ ਨੇ ਜਨਰਲ ਕੈਟੇਗਰੀ ਦੇ ਲੜਕੇ ਨਾਲ ਲਵ ਮੈਰਿਜ ਕਾਰਵਾਈ ਹੈ।

RapeRapeਦੋਵਾਂ ਨੇ ਕੋਰਟ ਵਿਚ ਵਿਆਹ ਕਰਵਾਇਆ ਅਤੇ ਲੜਕੀ ਅਪਣੇ ਸਹੁਰੇ ਘਰ ਰਹਿਣ ਲੱਗੀ। ਦੱਸ ਦੀਏ ਕਿ ਪੀੜਤ ਲੜਕੀ ਕੋਲ ਇੱਕ ਪੁੱਤਰ ਵੀ ਹੈ। ਲੜਕੀ ਨੇ ਦੱਸਿਆ ਕਿ ਉਸਦੇ ਸਹੁਰੇ ਦੀ ਉਸ ਉੱਤੇ ਗਲਤ ਨਜ਼ਰ  ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਅਵਤਾਰ ਚੰਦ ਵੱਲੋਂ ਉਸ ਨਾਲ ਕਈ ਵਾਰ ਛੇੜਛਾੜ ਵੀ ਕੀਤੀ ਗਈ। ਉਸਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ ਤਾਂ ਇੱਕ ਦਿਨ ਪਤੀ ਅਤੇ ਸੱਸ ਘਰ ਨਹੀਂ ਸਨ। ਅਵਤਾਰ ਚੰਦ ਨੇ ਉਸ ਨੂੰ ਬਹਾਨੇ ਨਾਲ ਕੋਲਡ ਡਰਿੰਕ ਪਿਲਾ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ।

RapeRapeਕੁਝ ਦੇਰ ਬਾਅਦ ਹੋਸ਼ ਆਉਣ ਮਗਰੋਂ ਉਸ ਦੇ ਸਰੀਰ ਉੱਤੇ ਇੱਕ ਵੀ ਕੱਪੜਾ ਨਹੀਂ ਸੀ। ਵਾਪਿਸ ਆਉਣ 'ਤੇ ਲੜਕੀ ਨੇ ਪਤੀ ਅਤੇ ਸੱਸ ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਜ਼ਤ ਦੀ ਖਾਤਰ ਮੁੰਹ ਬੰਦ ਰੱਖਣ ਨੂੰ ਕਹਿ ਦਿੱਤਾ। ਪੁੱਤਰ ਦੇ ਪੈਦਾ ਹੋਣ ਤੋਂ ਬਾਅਦ ਦੋਸ਼ੀ ਨੇ ਦੁਬਾਰਾ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਉਸ ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਅਤੇ ਅਪਸ਼ਬਦ ਵੀ ਬੋਲਿਆ। ਲੜਕੀ ਨੇ ਦੱਸਿਆ ਕਿ ਦੋਸ਼ੀ ਨੇ ਤਕਰੀਬਨ 5 ਵਾਰ ਰੇਪ ਕੀਤਾ। ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋ ਗਈ ਮੇਰੇ ਘਰ ਦੀ ਬਹੂ ਬਣਨ ਦੀ। ਇਹ ਉਸੀ ਦਾ ਸਬਕ ਹੈ। 

Rape GirlRape Girlਲਵ ਮੈਰਿਜ ਦੀ ਵਜ੍ਹਾ ਪੀੜਤ ਲੜਕੀ ਦੀ ਅਪਣੇ ਪੇਕੇ ਵੀ ਗੱਲ ਨਹੀਂ ਹੁੰਦੀ ਸੀ। ਕਰੀਬ ਇੱਕ ਹਫਤੇ ਪਹਿਲਾਂ ਦੋਸ਼ੀ ਨੇ ਫਿਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ 'ਤੇ  ਜਾਨਵਰਾਂ ਦੀ ਤਰ੍ਹਾਂ ਮਾਰਿਆ ਗਿਆ। ਇਸ ਤੋਂ ਬਾਅਦ ਪੇਕੇ ਘਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਸ਼ੁੱਕਰਵਾਰ ਨੂੰ ਪੀੜਤ ਦਾ ਮੇਡੀਕਲ ਕਰਵਾਉਣ ਤੋਂ ਬਾਅਦ ਉਸ ਦੇ ਕੋਰਟ ਵਿਚ ਵੀ ਬਿਆਨ ਦਰਜ ਕਰਵਾਏ ਜਾਣਗੇ। ਫਿਲਹਾਲ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement