
ਪਹਾੜਾਂ ਵਿਚ ਬਰਫਬਾਰੀ ਨੇ ਮੈਦਾਨ ਵੀ ਠਾਰ੍ਹ ਦਿੱਤੇ ਹਨ। ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ਵਿਚ ਸੋਮਵਾਰ ਦਾ ....
ਚੰਡੀਗੜ੍ਹ: ਪਹਾੜਾਂ ਵਿਚ ਬਰਫਬਾਰੀ ਨੇ ਮੈਦਾਨ ਵੀ ਠਾਰ੍ਹ ਦਿੱਤੇ ਹਨ। ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ਵਿਚ ਸੋਮਵਾਰ ਦਾ ਦਿਨ ਸਰਦੀਆਂ ਦੇ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ। ਲੇਹ ਵਿਚ ਤਾਂ ਤਾਪਮਾਨ 14.4 ਡਿਗਰੀ ਤੱਕ ਹੇਠਾਂ ਚਲਿਆ ਗਿਆ।
Cold Season
ਇਹ ਸਥਾਨ ਖਿੱਤੇ ਵਿਚ ਸਭ ਤੋਂ ਵਧ ਠੰਢਾ ਰਿਹਾ। ਕੌਮੀ ਰਾਜਧਾਨੀ ਵਿਚ ਹੱਡਾਂ ਵਿਚ ਦੀ ਲੰਗਣ ਵਾਲੀਆਂ ਹਵਾਵਾਂ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਇਸ ਕਰਕੇ ਘੱਟੋ-ਘੱਟ ਤਾਪਮਾਨ 8 ਡਿਗਰੀ ਹੇਠਾਂ ਡਿੱਗ ਗਿਆ, ਜੋ ਇਸ ਸੀਜ਼ਨ ਦੇ ਹੁਣ ਤਕ ਦੇ ਔਸਤ ਤੇ ਹੇਠਲੇ ਤਾਪਮਾਨ ਤੋਂ ਇੱਕ ਦਰਜੇ ਘੱਟ ਸੀ। ਉਂਜ ਹਵਾ ਵਿੱਚ ਨਮੀ ਦੀ ਮਾਤਰਾ 85 ਫੀਸਦ ਰਿਕਾਰਡ ਕੀਤੀ ਗਈ।
Cold
ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਉਪਰਲਾ ਤੇ ਹੇਠਲਾ ਤਾਪਮਾਨ ਕ੍ਰਮਵਾਰ 23.4 ਤੇ 9.4 ਡਿਗਰੀ ਰਿਹਾ। ਸ੍ਰੀਨਗਰ ਵਿੱਚ ਮਨਫ਼ੀ 2.5 ਡਿਗਰੀ ਤਾਪਮਾਨ ਨਾਲ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ।
Punjab Cold
ਮੈਦਾਨੀ ਇਲਾਕਿਆਂ ’ਚੋਂ ਨਾਰਨੌਲ 6.5 ਡਿਗਰੀ ਤਾਪਮਾਨ ਨਾਲ ਹਰਿਆਣ ਤੇ ਪੰਜਾਬ ’ਚੋਂ ਸਭ ਤੋਂ ਠੰਢਾ ਰਿਹਾ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 9.1 ਡਿਗਰੀ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋਈ ਸੀ।
Coldest in Punjab
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਪ੍ਰਸਿੱਧ ਸੈਰਗਾਹ ਗੁਲਮਰਗ ਵੀ ਬਰਫ਼ ਨਾਲ ਢੱਕ ਗਈ ਸੀ।