ਜ਼ਿਆਦਾ ਬਿਜਲੀ ਬਿੱਲ ਆਉਣ ਜਾਂ ਮੀਟਰ ਖ਼ਰਾਬ ਹੋਣ ’ਤੇ ਲਗਾਓ ਡਿਸਪਲੇਅ ਯੂਨਿਟ, ਨਹੀਂ ਦੇਣੀ ਪਵੇਗੀ ਕੋਈ ਫੀਸ
Published : Jan 4, 2023, 12:56 pm IST
Updated : Jan 4, 2023, 12:56 pm IST
SHARE ARTICLE
Display unit can be installed in case of high bill or meter failure
Display unit can be installed in case of high bill or meter failure

ਹਾਲਾਂਕਿ ਇਹ ਯੋਜਨਾ ਪਹਿਲਾਂ ਤੋਂ ਹੀ ਲਾਗੂ ਹੈ ਪਰ ਵਿਭਾਗ ਵੱਲੋਂ ਇਸ ਸਬੰਧੀ ਬਹੁਤ ਘੱਟ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

 

ਪਟਿਆਲਾ: ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ ਤਾਂ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਡਿਸਪਲੇਅ ਯੂਨਿਟ ਲਗਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਡਿਸਪਲੇਅ ਯੂਨਿਟ ਲਗਵਾਉਣ ਲਈ ਤੁਹਾਨੂੰ ਆਪਣੇ ਇਲਾਕੇ ਨਾਲ ਸਬੰਧਤ ਐਸਡੀਓ ਕੋਲ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਘਰ ਵਿਚ ਡਿਸਪਲੇਅ ਯੂਨਿਟ ਲੱਗ ਜਾਵੇਗੀ। ਹਾਲਾਂਕਿ ਇਹ ਯੋਜਨਾ ਪਹਿਲਾਂ ਤੋਂ ਹੀ ਲਾਗੂ ਹੈ ਪਰ ਵਿਭਾਗ ਵੱਲੋਂ ਇਸ ਸਬੰਧੀ ਬਹੁਤ ਘੱਟ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਾਂਝਵਾਲਾ ਮਾਮਲਾ: ਮ੍ਰਿਤਕਾ ਦੀ ਦੋਸਤ ਦਾ ਬਿਆਨ, ‘ਨਸ਼ੇ ਵਿਚ ਸੀ ਅੰਜਲੀ, ਜ਼ਿੱਦ ਕਰਕੇ ਚਲਾਈ ਸਕੂਟੀ’

ਦਰਅਸਲ ਜਦੋਂ ਕੋਈ ਗਾਹਕ ਜ਼ਿਆਦਾ ਬਿਜਲੀ ਬਿੱਲ ਆਉਣ ਦੀ ਸ਼ਿਕਾਇਤ ਲੈ ਕੇ ਦਫ਼ਤਰ ਜਾਂਦਾ ਹੈ ਤਾਂ ਉਸ ਨੂੰ ਡਿਸਪਲੇਅ ਮੀਟਰ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜੇ ਪਾਸੇ ਪਾਵਰਕਾਮ ਕੋਲ ਮੌਜੂਦਾ ਸਮੇਂ ਵਿਚ ਡਿਸਪਲੇਅ ਮੀਟਰਾਂ ਦੀ ਕਮੀ ਹੈ। ਹਾਲਾਂਕਿ ਅਧਿਕਾਰੀ ਲੋੜੀਂਦੇ ਮੀਟਰ ਉਪਲਬਧ ਹੋਣ ਦੀ ਗੱਲ ਕਹਿ ਰਹੇ ਹਨ ਪਰ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ।

ਇਹ ਵੀ ਪੜ੍ਹੋ: ਦਰਸ਼ਨ ਧਾਲੀਵਾਲ ਨੂੰ ਮਿਲੇਗਾ ਪ੍ਰਵਾਸੀ ਭਾਰਤੀ ਸਨਮਾਨ, ਕਿਸਾਨ ਅੰਦੋਲਨ ਦਾ ਸਮਰਥਨ ਕਰਨ ’ਤੇ ਏਅਰਪੋਰਟ ਤੋਂ ਭੇਜਿਆ ਸੀ ਵਾਪਸ

ਰਿਪੋਰਟ ਅਨੁਸਾਰ ਪੰਜਾਬ ਦੇ 97 ਲੱਖ ਗਾਹਕਾਂ ਵਿਚੋਂ 80 ਫੀਸਦ ਨੂੰ ਬਿਜਲੀ ਬਿੱਲ ਜ਼ਿਆਦਾ ਆਉਣ ਦੀ ਸ਼ਿਕਾਇਤ ਹੈ। ਲੋਕ ਬਿਜਲੀ ਬਿੱਲ ਲੈ ਕੇ ਦਫਤਰ ਪਹੁੰਚ ਰਹੇ ਹਨ ਪਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ਼ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: ਰਜਿਸਟਰਾਂ ਦੀ ਛਪਾਈ ’ਚ ਘਪਲਾ: 1.19 ਕਰੋੜ ’ਚ ਹੋਣੀ ਸੀ ਰਜਿਸਟਰਾਂ ਦੀ ਛਪਾਈ ਪਰ ਖਰਚੇ ਗਏ 2.73 ਕਰੋੜ ਰੁਪਏ

ਸਬ ਡਵੀਜ਼ਨ ਮਾਡਲ ਟਾਊਨ ਦੇ ਸੀਨੀਅਰ ਐਕਸੀਅਨ ਜਤਿੰਦਰ ਗਰਗ ਨੇ ਦੱਸਿਆ ਕਿ ਡਿਸਪਲੇਅ ਮੀਟਰ ਤਾਂ ਹਨ ਪਰ ਕਿਸੇ ਵੀ ਖਪਤਕਾਰ ਨੇ ਇਹਨਾਂ ਨੂੰ ਲਗਵਾਉਣ ਲਈ ਅਪਲਾਈ ਨਹੀਂ ਕੀਤਾ। ਜੇਕਰ ਅਰਜ਼ੀ ਮਿਲਦੀ ਹੈ ਤਾਂ ਡਿਸਪਲੇਅ ਮੀਟਰ ਜ਼ਰੂਰ ਲਗਾਇਆ ਜਾਵੇਗਾ। ਡਿਵੀਜ਼ਨ ਵਿਚ ਕਿੰਨੇ ਲੋਕਾਂ ਨੇ ਆਪਣੇ ਘਰਾਂ ਵਿਚ ਅਜਿਹੇ ਮੀਟਰ ਲਗਾਏ ਹੋਏ ਹਨ, ਇਹ ਤਾਂ ਜਾਂਚ ਕਰਕੇ ਹੀ ਦੱਸਿਆ ਜਾ ਸਕਦਾ ਹੈ।  

 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement