ਗਤਾ ਭਾਈਕਾ : ਬਿਜਲੀ, ਨਵੀਂ ਅਤੇ ਨਿਵਾਉਣ ਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਕ ਨਵੇਂ ਆਊਟਲੈਟ ਸਟੋਰ ਦਾ ਨੀਂਹ ਪੱਥਰ ਰਖਿਆ...
ਭਗਤਾ ਭਾਈਕਾ : ਬਿਜਲੀ, ਨਵੀਂ ਅਤੇ ਨਿਵਾਉਣ ਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਕ ਨਵੇਂ ਆਊਟਲੈਟ ਸਟੋਰ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗੜ ਨੇ ਦਸਿਆ ਕਿ ਭਗਤਾ ਭਾਈਕੇ ਵਿਖੇ ਬਣਨ ਵਾਲੇ ਨਵੇਂ ਆਉਟ ਲੈਟ ਸਟੋਰ ਲਗਭਗ 2.5 ਏਕੜ ਰਕਬੇ ਵਿਚ ਉਸਾਰਿਆ ਜਾਵੇਗਾ ਅਤੇ ਇਸ ਸਟੋਰ ਦੇ ਸਾਜੋ ਸਮਾਨ ਅਤੇ ਬਿਲਡਿੰਗ ਦੀ ਉਸਾਰੀ ਲਈ ਲਗਭਗ 1 ਕਰੋੜ 60 ਲੱਖ ਰੁਪਏ ਅਤੇ ਇਹ ਸਟੋਰ 6 ਮਹੀਨਿਆਂ ਵਿਚ ਤਿਆਰ ਹੋ ਜਾਵੇਗਾ।
ਕਾਂਗੜ ਨੇ ਦਸਿਆ ਕਿ ਇਸ ਨਵੇਂ ਆਊਟਲੈਟ ਸਟੋਰ ਭਗਤਾ ਭਾਈਕਾ ਬਣਨ ਨਾਲ ਸਟੋਰ ਸੰਸਥਾ ਦੀ ਬਿਜਲੀ ਖਪਤਕਾਰਾਂ ਨੂੰ ਦਿਤੀ ਜਾਣ ਵਾਲੀ ਸੇਵਾ ਵਿਚ ਕਾਰਜ ਕੁਸ਼ਲਤਾ ਆਵੇਗੀ, ਜਿਸ ਨਾਲ ਖ਼ਪਤਕਾਰਾਂ ਨੂੰ ਚੰਗੀ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ। ਇਸ ਨਾਲ ਹੀ 7 ਨੰਬਰ ਸਬ-ਡਵੀਜ਼ਨਾਂ ਨੂੰ ਇਥੋਂ ਸਮਾਨ ਦੀ ਢੋਆ ਢੋਆਈ ਕਰਨ ਵਿਚ ਘੱਟ ਸਮਾਂ ਲਗੇਗਾ ਅਤੇ ਵਿਸ਼ੇਸ਼ ਕਰ ਕੇ ਪੈਡੀ ਸੀ, ਨੂੰ ਜਲਦੀ ਬਦਲਣ ਉਪਰੰਤ ਸਪਲਾਈ ਤੁਰਤ ਬਹਾਲ ਹੋ ਸਕੇਗੀ । ਕਾਂਗੜ ਨੇ ਦਸਿਆ ਭਗਤਾ ਭਾਈਕਾ ਸੰਚਾਲਨ ਮੰਡਲ ਨੂੰ ਹੁਣ ਸਮਾਨ ਕੇਂਦਰੀ ਭੰਡਾਰ ਬਠਿੰਡਾ ਤੋਂ ਮਿਲਦਾ ਹੈ ਅਤੇ ਭਗਤਾ ਭਾਈਕਾ ਅਧੀਨ ਪੈਂਦੀਆਂ ਸਬ-ਡਵੀਜ਼ਨਾਂ ਭਗਤਾ ਭਾਈਕਾ, ਭਾਈ ਰੂਪਾ ਵੀ ਕੇਂਦਰੀ ਭੰਡਾਰ ਬਠਿੰਡਾ ਤੋਂ ਲਗਭਗ 50 ਕਿ:ਮੀ: ਦੀ ਦੂਰੀ 'ਤੇ ਹਨ ਅਤੇ ਉਪ ਮੰਡਲ ਨਥਾਣਾ ਵੀ ਕੇਂਦਰੀ ਭੰਡਾਰ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਨਵਾਂ ਸਟੋਰ ਬਣਨ ਨਾਲ ਇਹ ਦੂਰੀ ਲਗਭਗ 10 ਕਿਮੀ ਦੀ ਹੀ ਰਹਿ ਜਾਵੇਗੀ ਜਿਸ ਨਾਲ ਸਮਾਂ ਤੇ ਲਾਗਤ ਦੀ ਬਹੁਤ ਬੱਚਤ ਹੋਵੇਗੀ।
ਕਾਂਗੜ ਨੇ ਇਸ ਮੌਕੇ ਲੋਕਾਂ ਨੂੰ ਬਿਜਲੀ ਦੀ ਬੱਚਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਕਾਰਪੋਰੇਸ਼ਨ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਨੇ ਦਸਿਆ ਕਿ ਆਉਂਦੇ ਝੋਨੇ ਦੇ ਮੌਸਮ ਲਈ 14,000 ਮੈਗਾਵਾਟ ਬਿਜਲੀ ਸਪਲਾਈ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਲਏ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਨਵੇਂ ਆਊਟਲੈਟ ਸਟੋਰ ਨਾਲ ਬਿਜਲੀ ਖਪਤਕਾਰਾਂ ਨੂੰ ਬਹੁਤ ਰਾਹਤ ਮਿਲੇਗੀ ਜਿਸ ਨਾਲ ਉਨ੍ਹਾਂ ਦਾ ਵਡਮੁੱਲਾ ਅਜਾਈਂ ਸਮਾਂ ਹੁੰਦਾ ਬਚੇਗਾ ਜੋ ਕਿ ਪੰਜਾਬ ਦੇ ਵਿਕਾਸ ਵਿਚ ਲਗਾ ਸਕਣਗੇ।