Gold price News: ਸੋਨੇ ਦੀ ਕੀਮਤ ਵਧੀ, ਚਾਂਦੀ ਵਿੱਚ ਵੀ ਹੋਇਆ ਵਾਧਾ 

By : BALJINDERK

Published : Mar 5, 2024, 3:45 pm IST
Updated : Mar 5, 2024, 3:45 pm IST
SHARE ARTICLE
Gold price increased, silver also increased
Gold price increased, silver also increased

Gold price News:ਸੋਨਾ 64,404 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕ ਰਿਹਾ, ਚਾਂਦੀ ਵੀ 72 ਹਜ਼ਾਰ ਰੁਪਏ 

Gold price News: ਸੋਨੇ ਦੀ ਕੀਮਤ ਵਧੀ, ਚਾਂਦੀ ਵਿੱਚ ਵੀ ਹੋਇਆ ਵਾਧਾ, ਨਵੀਂ ਦਿੱਲੀ:  ਸੋਨਾ ਮੰਗਲਵਾਰ (5 ਮਾਰਚ) ਨੂੰ ਵੱਡੇ ਪੱਧਰ ’ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਅਨੁਸਾਰ 10 ਗ੍ਰਾਮ ਸੋਨਾ 924 ਰੁਪਏ ਮਹਿੰਗਾ ਹੋ ਕੇ 64,404 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ 4 ਦਸੰਬਰ ਨੂੰ ਸੋਨੇ ਨੇ ਹਾਈ ਕੀਮਤ ਬਣਾਈ ਸੀ। ਉਦੋਂ ਇਸ ਦੀ ਕੀਮਤ 63,805 ਰੁਪਏ ਪ੍ਰਤੀ 10 ਗ੍ਰਾਮ ਸੀ।


ਇਹ ਵੀ ਪੜੋ: Singapore News : ਭਾਰਤੀਆਂ ਲਈ ਖੁਸ਼ਖ਼ਬਰੀ, ਸਿੰਗਾਪੁਰ ’ਚ ਵਿਦੇਸ਼ੀ ਕਾਮਿਆਂ ਲਈ ਵੱਡਾ ਐਲਾਨ


ਇਸ ਦੇ ਨਾਲ ਹੀ ਅੱਜ ਚਾਂਦੀ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ 1,261 ਰੁਪਏ ਮਹਿੰਗਾ ਹੋ ਕੇ 72,038 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਿਆ ਹੈ। ਪਹਿਲਾਂ ਇਹ 70,777 ਰੁਪਏ ’ਤੇ ਸੀ। ਚਾਂਦੀ ਨੇ ਵੀ ਪਿਛਲੇ ਸਾਲ 4 ਦਸੰਬਰ ਨੂੰ ਹਾਈ ਪੱਧਰ ਬਣਾਇਆ ਸੀ। ਚਾਂਦੀ 77 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਸੀ।


ਇਹ ਵੀ ਪੜੋ: Mid -day-Meal News: ਮਿਡ -ਡੇਅ-ਮੀਲ ਨੂੰ ਲੈ ਕੇ ਜ਼ਰੂਰੀ ਖ਼ਬਰ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ 

ਸੋਨੇ ’ਚ ਆਈ ਤੇਜ਼ੀ ਦੇ 4 ਕਾਰਨ:

2024 ਵਿੱਚ ਵਿਸ਼ਵਵਿਆਪੀ ਮੰਦੀ ਦਾ ਡਰ
ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਮੰਗ ਵਧੀ ਹੈ
ਡਾਲਰ ਇੰਡੈਕਸ ਕਮਜ਼ੋਰ ਹੋਇਆ ਹੈ
ਦੁਨੀਆਂ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ
ਫਰਵਰੀ ’ਚ ਸੋਨੇ ’ਚ ਗਿਰਾਵਟ ਦਰਜ ਕੀਤੀ ਗਈ ਸੀ
ਫਰਵਰੀ ’ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਸੀ। ਮਹੀਨੇ ਦੀ ਸ਼ੁਰੂਆਤ ’ਚ ਭਾਵ 1 ਫਰਵਰੀ ਨੂੰ ਸੋਨਾ 62,775 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ, ਜੋ 29 ਫਰਵਰੀ ਨੂੰ ਘੱਟ ਕੇ 62,241 ਰੁਪਏ ’ਤੇ ਆ ਗਿਆ। ਭਾਵ ਪਿਛਲੇ ਮਹੀਨੇ ਇਸ ਦੀ ਕੀਮਤ 534 ਰੁਪਏ ਪ੍ਰਤੀ 10 ਗ੍ਰਾਮ ਘਟੀ ਹੈ। ਇਸ ਦੇ ਨਾਲ ਹੀ ਚਾਂਦੀ ਵੀ 71,153 ਰੁਪਏ ਪ੍ਰਤੀ ਕਿਲੋ ਤੋਂ ਡਿੱਗ ਕੇ 69,312 ਰੁਪਏ ’ਤੇ ਆ ਗਈ।


ਇਹ ਵੀ ਪੜੋ: WFI Election News : ਅਦਾਲਤ ਨੇ ਕੁਸ਼ਤੀ ਫ਼ੈਡਰੇਸ਼ਨ ਚੋਣਾਂ ਵਿਰੁਧ ਭਲਵਾਨਾਂ  ਦੀ ਪਟੀਸ਼ਨ ’ਤੇ ਕੇਂਦਰ, ਫੈਡਰੇਸ਼ਨ ਤੋਂ ਜਵਾਬ ਮੰਗਿਆ

ਸੋਨਾ ਖਰੀਦਦੇ ਸਮੇਂ ਇਹਨਾਂ 4 ਗੱਲਾਂ ਦਾ ਧਿਆਨ ਰੱਖੋ

1. ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ
ਹਮੇਸ਼ਾਂ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਨਵੇਂ ਨਿਯਮ ਦੇ ਤਹਿਤ 1 ਅਪ੍ਰੈਲ ਤੋਂ ਛੇ ਅੰਕਾਂ ਵਾਲੀ ਅਲਫਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਨਹੀਂ ਵਿਕੇਗਾ। ਜਿਸ ਤਰ੍ਹਾਂ ਆਧਾਰ ਕਾਰਡ ’ਤੇ 12 ਅੰਕਾਂ ਦਾ ਕੋਡ ਹੁੰਦਾ ਹੈ, ਉਸੇ ਤਰ੍ਹਾਂ ਸੋਨੇ ’ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ ਐੱਚਯੂਆਈਡੀ ਕਿਹਾ ਜਾਂਦਾ ਹੈ।

ਇਹ ਨੰਬਰ ਅਲਫਾਨਿਊਮੇਰਿਕ ਹੋ ਸਕਦਾ ਹੈ ਜਿਵੇਂ ਕਿ ਕੁਝ ਇਸ ਤਰ੍ਹਾਂ AZ4524 । ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਉਣਾ ਸੰਭਵ ਹੋ ਗਿਆ ਹੈ ਕਿ ਸੋਨਾ ਕਿੰਨੇ ਕੈਰੇਟ ਹਨ।

2. ਕੀਮਤ ਦੀ ਜਾਂਚ ਕਰੋ
ਕਈ ਸਰੋਤਾਂ (ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ) ਤੋਂ ਖਰੀਦ ਦੇ ਦਿਨ ਸੋਨੇ ਦੇ ਸਹੀ ਵਜ਼ਨ ਅਤੇ ਇਸਦੀ ਕੀਮਤ ਦੀ ਜਾਂਚ ਕਰੋ। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਦੇ ਹਿਸਾਬ ਨਾਲ ਅਲੱਗ -ਅਲੱਗ ਹੁੰਦੀ ਹੈ।


ਇਹ ਵੀ ਪੜੋ: Paris Olympics 2024: : ਭਾਰਤੀ ਟੇਬਲ ਟੈਨਿਸ ਟੀਮਾਂ ਨੇ ਇਤਿਹਾਸ ਰਚਿਆ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ


24 ਕੈਰਟ ਸੋਨੇ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਪਰ ਇਸ ਤੋਂ ਗਹਿਣੇ ਨਹੀਂ ਬਣਾਏ ਜਾਂਦੇ ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਆਮ ਤੌਰ ’ਤੇ ਜੈਵਲਰ ਗਹਿਣਿਆਂ ਲਈ 22 ਕੈਰੇਟ ਜਾਂ ਇਸ ਤੋਂ ਘੱਟ ਸੋਨਾ ਵਰਤਿਆ ਜਾਂਦਾ ਹੈ।


ਇਹ ਵੀ ਪੜੋ: Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ


ਕੈਰਟ ਦੇ ਹਿਸਾਬ ਨਾਲ ਇਸ ਤਰ੍ਹਾਂ ਕੀਮਤ ਚੈੱਕ ਕਰੋ: ਮੰਨ ਲਓ ਕਿ 24 ਕੈਰੇਟ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੈ। ਭਾਵ ਇੱਕ ਗ੍ਰਾਮ ਸੋਨੇ ਦੀ ਕੀਮਤ 6000 ਰੁਪਏ ਸੀ। ਅਜਿਹੇ ’ਚ 1 ਕੈਰੇਟ ਸ਼ੁੱਧਤਾ ਵਾਲੇ 1 ਗ੍ਰਾਮ ਸੋਨੇ ਦੀ ਕੀਮਤ 6000/24 ਯਾਨੀ 250 ਰੁਪਏ ਸੀ।

ਹੁਣ ਮੰਨ ਲਓ ਕਿ ਤੁਹਾਡਾ ਗਹਿਣਾ 18 ਕੈਰੇਟ ਸ਼ੁੱਧ ਸੋਨੇ ਦਾ ਬਣਿਆ ਹੈ, ਤਾਂ ਇਸਦੀ ਕੀਮਤ  18x250 ਯਾਨੀ 4,500 ਰੁਪਏ ਪ੍ਰਤੀ ਗ੍ਰਾਮ ਹੈ। ਹੁਣ ਤੁਹਾਡੇ ਗਹਿਣਿਆਂ ਦੇ ਗ੍ਰਾਮ ਦੀ ਸੰਖਿਆ ਨੂੰ 4,500 ਰੁਪਏ ਨਾਲ ਗੁਣਾ ਕਰਕੇ ਸੋਨੇ ਦੀ ਸਹੀ ਕੀਮਤ ਦਾ ਪਤਾ ਲਗਾਇਆ ਜਾ ਸਕਦਾ ਹੈ।
3. ਨਕਦ ਭੁਗਤਾਨ ਨਾ ਕਰੋ, ਬਿਲ ਲਓ
ਸੋਨਾ ਖਰੀਦਣ ਵੇਲੇ ਨਕਦ ਭੁਗਤਾਨ ਕਰਨਾ ਇੱਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਹੈ। ਯੂਪੀਆਈ ਐਪ ਅਤੇ ਡਿਜੀਟਲ ਬੈਂਕਿੰਗ ਰਾਹੀਂ ਭੁੁਗਤਾਨ ਕਰਨਾ ਬਿਹਤਰ ਹੈ। ਜੇਕਰ ਤੁਸੀਂ ਚਾਹੋ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਬਿਲ ਲੈਣਾ ਨਾ ਭੁੱਲੋ। ਜੇਕਰ ਔਨਲਾਈਨ ਆਰਡਰ ਕਰ ਰਹੇ ਹੋ ਤਾਂ ਯਕੀਨੀ ਤੌਰ ’ਤੇ ਪੈਕੇਜਿੰਗ ਦੀ ਜਾਂਚ ਕਰੋ।

ਇਹ ਵੀ ਪੜੋ: Germany Old Age Home Fire News: ਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀ 

4. ਰੀਸੇਲਿੰਗ ਪਾਲਸੀ ਜਾਣੋ
ਬਹੁਤ ਸਾਰੇ ਲੋਕ ਸੋਨੇ ਨੂੰ ਨਿਵੇਸ਼ ਵਜੋਂ ਦੇਖਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਸੋਨੇ ਦੀ ਮੁੜ ਵਿਕਰੀ ਮੁੱਲ ਬਾਰੇ ਪੂਰੀ ਜਾਣਕਾਰੀ ਹੋਵੇ। ਨਾਲ ਹੀ, ਸਟੋਰ ਦੇ ਕਰਮਚਾਰੀਆਂ ਨਾਲ ਸਬੰਧਤ ਜਵੈਲਰ ਦੀ ਬਾਇਬੈਕ ਪਾਲਸੀ ਬਾਰੇ ਚਰਚਾ ਕਰੋ।

(For more news apart from Gold Rate price News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement