ਬਠਿੰਡਾ ਦੇ ਕਾਂਗਰਸੀਆਂ ਵਲੋਂ ਹਲਕੇ ਤੋਂ ਟਿਕਟ ਦੇ ਚਾਹਵਾਨ ਸਥਾਨਕ ਕਾਂਗਰਸੀ ਹੋਏ ਇਕਜੁਟ
Published : Apr 6, 2019, 1:45 am IST
Updated : Apr 6, 2019, 8:28 am IST
SHARE ARTICLE
 Bathinda Lok Sabha Constituency
Bathinda Lok Sabha Constituency

ਕਿਹਾ, ਬਾਹਰਲੇ ਉਮੀਦਵਾਰ ਦੀ ਬਜਾਏ ਸਥਾਨਕ ਕਾਂਗਰਸੀ ਨੂੰ ਦਿਤੀ ਜਾਵੇ ਟਿਕਟ 

ਬਠਿੰਡਾ : ਸੂਬੇ ਦੀ ਸੱਭ ਤੋਂ 'ਹਾਟ' ਤੇ ਚਰਚਿਤ ਲੋਕ ਸਭਾ ਸੀਟ 'ਤੇ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਨਵੀਂ ਸਫ਼ਾਬੰਦੀ ਹੋਣ ਲੱਗੀ ਹੈ। ਅੱਜ ਇਸ ਹਲਕੇ ਤੋਂ ਟਿਕਟ ਦੇ ਚਾਹਵਾਨ ਚਾਰ ਦਾਅਵੇਦਾਰਾਂ ਨੇ ਹਾਈਕਮਾਂਡ ਕੋਲੋਂ ਮੰਗ ਕੀਤੀ ਕਿ ਕਿਸੇ ਬਾਹਰਲੇ ਦੀ ਬਜਾਏ ਸਥਾਨਕ ਆਗੂ ਨੂੰ ਟਿਕਟ ਦਿਤੀ ਜਾਵੇ। ਸਥਾਨਕ ਪ੍ਰੈੱਸ ਕਲੱਬ 'ਚ ਇਕੱਠੇ ਹੋਏ ਸਰਦੂਲਗੜ੍ਹ ਹਲਕੇ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਕਾਂਗਰਸ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਟਹਿਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਉਹ ਅਪਣੀਆਂ ਭਾਵਨਾਵਾਂ ਕਾਂਗਰਸ ਹਾਈਕਮਾਂਡ ਦੇ ਧਿਆਨ ਵਿਚ ਲਿਆ ਚੁੱਕੇ ਹਨ।

PicPic

ਉਂਜ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ ਹਾਈਕਮਾਂਡ ਜਿਸ ਨੂੰ ਵੀ ਟਿਕਟ ਦੇਵੇਗੀ, ਉਸਦੀ ਮੱਦਦ ਕਰਨਗੇ। ਦਸਣਾ ਬਣਦਾ ਹੈ ਕਿ ਉਕਤ ਚਾਰੇ ਆਗੂਆਂ ਨੇ ਬਠਿੰਡਾ ਹਲਕੇ ਤੋਂ ਟਿਕਟ ਲਈ ਅਪਲਾਈ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਇਸ ਹਲਕੇ ਤੋਂ ਚੋਣ ਲੜਣ ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ, ਗਿੱਦੜਬਹਾ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਤੋਂ ਇਲਾਵਾ ਸੰਗਰੂਰ ਤੋਂ ਵਜ਼ੀਰ ਵਿਜੇਇੰਦਰ ਸਿੰਗਲਾ ਸਹਿਤ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦਾ ਨਾਂ ਬੋਲਣ ਲੱਗਿਆ ਹੈ।

CongressCongress

ਗੱਲਬਾਤ ਦੌਰਾਨ ਮੋਫ਼ਰ ਨੇ ਦਸਿਆ ਕਿ ਉਹ ਕੁੱਝ ਦਿਨ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਤੋਂ ਇਲਾਵਾ ਸ਼੍ਰੀਮਤੀ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਵੀ ਬਠਿੰਡਾ ਤੋਂ ਸਥਾਨਕ ਕਾਂਗਰਸੀ ਨੂੰ ਹੀ ਟਿਕਟ ਦੇਣ ਦਾ ਭਰੋਸਾ ਦਿਵਾਇਆ ਹੈ। ਮੋਫ਼ਰ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਾਦਲਾਂ ਦੇ ਖ਼ਾਸ ਬਲਵਿੰਦਰ ਸਿੰਘ ਭੂੰਦੜ ਨਾਲ ਟੱਕਰ ਲੈਂਦੇ ਆ ਰਹੇ ਹਨ। ਇਸੇ ਤਰ੍ਹਾਂ ਖੁੱਡੀਆ ਵੀ ਬਾਦਲਾਂ ਵਿਰੁਧ ਲੰਮੇ ਸਮੇਂ ਤੋਂ ਸੰਘਰਸ ਕਰ ਰਹੇ ਹਨ। ਇਸ ਮੌਕੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਮੋਫ਼ਰ ਨੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਸਰਦੂਲਗੜ੍ਹ ਹਲਕੇ ਵਿਚੋਂ ਮਨਪ੍ਰੀਤ ਦੀ ਵੋਟਾਂ ਘਟਣ ਸਬੰਧੀ ਅਪਣੇ ਉਪਰ ਚੁੱਕੀਆਂ ਜਾ ਰਹੀਆਂ ਉਂਗਲਾਂ ਨੂੰ ਵੀ ਗ਼ਲਤ ਕਰਾਰ ਦਿਤਾ। ਇਸ ਮੌਕੇ ਹਰਪ੍ਰੀਤ ਸਿੰਘ ਬਹਿਣੀਵਾਲਾ ਅਤੇ ਸੁਰਜੀਤ ਸਿੰਘ ਮੋਖਾ ਆਦਿ ਆਗੂ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement