
ਸਥਾਨਕ ਫਿਰੋਜ਼ਪੁਰ ਰੋਡ 'ਤੇ ਵੇਰਕਾ ਮਿਲਕ ਪਲਾਂਟ ਦੇ ਉਲਟ ਇਕ ਮੋੜ 'ਤੇ ਲੱਗਿਆ ਇਕ ਸਾਈਨ ਬੋਰਡ ਲਗਾਇਆ ਗਿਆ ਹੈ ਜੋ ਸੰਭਾਵਿਤ ਤੌਰ 'ਤੇ ਗਾਹਕਾਂ ਨੂੰ ਇਹ ਆਖਦਾ ਹੈ...
ਲੁਧਿਆਣਾ : ਸਥਾਨਕ ਫਿਰੋਜ਼ਪੁਰ ਰੋਡ 'ਤੇ ਵੇਰਕਾ ਮਿਲਕ ਪਲਾਂਟ ਦੇ ਉਲਟ ਇਕ ਮੋੜ 'ਤੇ ਲੱਗਿਆ ਇਕ ਸਾਈਨ ਬੋਰਡ ਲਗਾਇਆ ਗਿਆ ਹੈ ਜੋ ਸੰਭਾਵਿਤ ਤੌਰ 'ਤੇ ਗਾਹਕਾਂ ਨੂੰ ਇਹ ਆਖਦਾ ਹੈ ਕਿ ਉਹ ਅਪਣੀਆਂ ਕਾਰਾਂ ਵਿਚ ਸ਼ਰਾਬ ਪੀ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰਨ ਤੌਰ 'ਤੇ ਕਾਨੂੰਨ ਦੀ ਉਲੰਘਣਾ ਹੈ ਅਤੇ ਉਹ ਇਸ ਦੇ ਵਿਰੁਧ ਕਾਰਵਾਈ ਕਰਨਗੇ। 'ਟਾਈਮਜ਼ ਆਫ਼ ਇੰਡੀਆ' ਦੀ ਟੀਮ ਨੇ ਦੇਖਿਆ ਕਿ ਸ਼ਰਾਬ ਕੰਪਨੀ ਨੇ ਜੀਟੀ ਰੋਡ ਦੇ ਵਿਚਕਾਰ ਡਿਵਾਈਡਰ 'ਤੇ ਅਪਣੇ ਸੰਦੇਸ਼ ਦੇ ਨਾਲ ਬੋਰਡ ਲਗਾਇਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ''ਅਸੀਂ ਕਾਰ 'ਚ ਸ਼ਰਾਬ ਦੀ ਸੇਵਾ ਕਰਦੇ ਹਾਂ।''
Liquor Free Zone signboard ਪੱਤਰਕਾਰਾਂ ਦੀ ਟੀਮ ਨੇ ਡਰਾਈਵਰ ਨੂੰ ਅਪਣੀ ਕਾਰ ਵਿਚ ਠੇਕੇ ਦੇ ਇਕ ਕਰਮਚਾਰੀ ਤੋਂ ਬੀਅਰ ਦੀ ਬੋਤਲ ਲੈਣ ਲਈ ਕਾਰ ਉਸ ਪਾਸੇ ਨੂੰ ਘੁੰਮਾਈ। ਇਕ ਸੜਕ ਸੁਰੱਖਿਆ ਮਾਹਰ ਹਰਮਨ ਸਿੱਧੂ ਜਿਨ੍ਹਾਂ ਨੇ ਪਹਿਲੀ ਵਾਰ ਬੋਰਡ ਨੂੰ ਦਿਖਆ ਸੀ, ਨੇ ਕਿਹਾ ਕਿ ਇਹ ਉੋਤਪਾਦ ਫੀਸ ਅਤੇ ਰਾਸ਼ਟਰੀ ਰਾਜਮਾਰਗ (ਜ਼ਮੀਨ ਅਤੇ ਆਵਾਜਾਈ) ਕਾਨੂੰਨ 2002 ਦੀ ਸਪੱਸ਼ਟ ਉਲੰਘਣਾ ਹੈ। ਨਿਯਮਾਂ ਦੇ ਮੁਤਾਬਕ ਕੋਈ ਵੀ ਵਿਅਕਤੀ ਤੈਅਸ਼ੁਦਾ ਥਾਵਾਂ 'ਤੇ ਹੀ ਸ਼ਰਾਬ ਪੀ ਸਕਦਾ ਹੈ, ਜਿਵੇਂ ਕਿ ਅਹਾਤਾ, ਪੱਬ ਜਾਂ ਬਾਰ।
Get liquor delivwered to car, signboard in ludhianaਦੂਜੀ ਸਮੱਸਿਆ ਇਹ ਹੈ ਕਿ ਅਹਾਤਾ ਰਾਜਮਾਰਗ 'ਤੇ ਹੈ। ਅਸੀਂ ਹਾਈ ਕੋਰਟ ਵਿਚ ਇਕ ਅਰਜ਼ੀ ਦਾਇਰ ਕੀਤੀ ਹੈ ਕਿ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਕਾਨ ਨੂੰ ਚਲਾਉਣ ਤੋਂ ਪਹਿਲਾਂ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਤੋਂ ਇਜਾਜ਼ਤ ਲੈਣੀ ਹੋਵੇਗੀ। ਪੰਜਾਬ ਦੇ ਰਾਜਮਾਰਗਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਜਾਂ ਵਿਕਰੇਤਾਵਾਂ ਵਿਚੋਂ ਕਿਸੇ ਨੇ ਵੀ ਇਜਾਜ਼ਤ ਨਹੀਂ ਲਈ ਹੈ। ਜੇਕਰ ਉਹ ਵਾਹਨਾਂ ਵਿਚ ਸ਼ਰਾਬ ਦੀ ਸੇਵਾ ਕਰ ਰਹੇ ਹਨ ਤਾਂ ਇਸ ਨਾਲ ਡਰਾਈਵਰ ਨਸ਼ੇ ਵਿਚ ਟੱਲੀ ਹੋ ਸਕਦਾ ਹੈ, ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਇਹ ਹਾਈ ਕੋਰਟ ਦੇ ਆਦੇਸ਼ ਦਾ ਵੀ ਇਕ ਸਪੱਸ਼ਟ ਉਲੰਘਣ ਹੈ।
NHAIਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਐਨਐਚਏਆਈ ਇਸ ਉਲੰਘਣ 'ਤੇ ਚੁੱਪ ਹੈ। ਵੇਰਾ ਦੇ ਪ੍ਰਬੰਧਕ ਹੀਰਾ ਨੇ ਦਾਅਵਾ ਕੀਤਾ ਕਿ ਉਹ ਕਾਰਾਂ ਵਿਚ ਸ਼ਰਾਬ ਨਹੀਂ ਦਿੰਦੇ ਹਨ ਅਤੇ ਗਾਹਕਾਂ ਦੇ ਕੋਲ ਪੀਣ ਲਈ ਹੋਰ ਖੇਤਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਬੋਰਡ ਨਹੀਂ ਲਗਾਇਆ ਹੈ ਅਤੇ ਇਸ ਨੂੰ ਇਕ ਕੰਪਨੀ ਨੇ ਅਹਾਤੇ ਦੇ ਠੇਕੇਦਾਰਾਂ ਦੇ ਜ਼ਰੀਏ ਲਗਾਇਆ ਹੈ। ਪੁਲਿਸ ਨੇ ਕਿਹਾ ਕਿ ਉਲੰਘਣ ਦੀ ਜਾਂਚ ਕਰਨ 'ਤੇ ਤੁਰਤ ਕਾਰਵਾਈ ਕੀਤੀ ਜਾਵੇਗੀ। ਮੈਨੂੰ ਸ਼ੱਕ ਹੈ ਕਿ ਜੇਕਰ ਸੜਕ 'ਤੇ ਅਜਿਹੇ ਬੋਰਡ ਮਿਲਣਗੇ ਤਾਂ ਲੋਕ ਇਸ ਨਾਲ ਜ਼ਰੂਰ ਪ੍ਰਭਾਵਤ ਹੁੰਦੇ ਹੋਣਗੇ।
Wine Shopਲੁਧਿਆਣਾ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਹ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਐਨਸੀਆਰ ਦੇ ਐਨਐਚਏਆਈ ਦੇ ਮੁੱਖ ਮਹਾਪ੍ਰਬੰਧਕ ਮਾਨੇਸ਼ ਰਸਤੋਗੀ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਅਹਾਤੇ ਨੇ ਅਜਿਹਾ ਬੋਰਡ ਲਗਾਇਆ ਹੈ ਤਾਂ ਇਹ ਕਾਨੂੰਨ ਦਾ ਉਲੰਘਣ ਹੈ। ਸੂਤਰਾਂ ਨੇ ਕਿਹਾ ਕਿ ਸ਼ਰਾਬ ਦੇ ਵਿਕਰੇਤਾ ਨੇ ਅਥਾਰਟੀ ਤੋਂ ਇਜਾਜ਼ਤ ਨਹੀਂ ਲਈ ਹੈ। ਲੁਧਿਆਣਾ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਪਵਨ ਗਰਗ ਨੇ ਕਿਹਾ ਕਿ ਵਾਹਨਾਂ ਵਿਚ ਸ਼ਰਾਬ ਨਹੀਂ ਦੇ ਸਕਦੇ।
ਉਨ੍ਹਾਂ ਕਿਹਾ ਕਿ ਅਸੀਂ ਇਕ ਟੀਮ ਨੂੰ ਮੌਕੇ 'ਤੇ ਜਾਂਚ ਕਰਨ ਲਈ ਭੇਜਾਂਗੇ ਜੋ ਮਾਮਲੇ ਦੀ ਜਾਂਚ ਕਰੇਗੀ। ਇਥੋਂ ਤਕ ਕਿ ਸੁਪਰੀਮ ਕੋਰਟ ਨੇ ਬਾਰ ਖੋਲ੍ਹਣ 'ਤੇ ਛੋਟ ਦਾ ਆਦੇਸ਼ ਦਿਤਾ ਸੀ। ਮਾਰਚ ਵਿਚ ਹਾਈ ਕੋਰਟ ਨੇ ਨਿਰਦੇਸ਼ ਦਿਤਾ ਸੀ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਐਨਐਚਏਆਈ ਤੋਂ ਇਜਾਜ਼ਤ ਲੈਣੀ ਹੋਵੇਗੀ।