ਵਿਧਾਨ ਸਭਾ ਦੇ ਮੁਅੱਤਲ ਵਧੀਕ ਸਕੱਤਰ ਅਨਿਲ ਵਿੱਜ ਵਿਰੁਧ ਦੋਸ਼ ਪੱਤਰ ਜਾਰੀ
Published : Jan 7, 2019, 5:32 pm IST
Updated : Jan 7, 2019, 6:33 pm IST
SHARE ARTICLE
Anil Vij
Anil Vij

ਪੰਜਾਬ ਵਿਧਾਨ ਸਭਾ ਦਾ ਵਧੀਕ ਸਕੱਤਰ ਅਨਿਲ ਵਿੱਜ ਨੂੰ 21 ਸਤੰਬਰ, 2018 ਨੂੰ ਅਪਣੀ ਦਫ਼ਤਰੀ ਪੁਜ਼ੀਸ਼ਨ ਦਾ ਨਜਾਇਜ਼ ਫ਼ਾਇਦਾ...

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦਾ ਵਧੀਕ ਸਕੱਤਰ ਅਨਿਲ ਵਿੱਜ ਨੂੰ 21 ਸਤੰਬਰ, 2018 ਨੂੰ ਅਪਣੀ ਦਫ਼ਤਰੀ ਪੁਜ਼ੀਸ਼ਨ ਦਾ ਨਜਾਇਜ਼ ਫ਼ਾਇਦਾ ਉਠਾਉਂਦੇ ਹੋਏ ਦਫ਼ਤਰ ਦੇ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਅਤੇ ਦਫ਼ਤਰ ਦੇ ਪ੍ਰਸ਼ਾਸਨ ਦੇ ਖਿਲਾਫ਼ ਉਕਸਾਉਣ ਦੇ ਦੋਸ਼ਾਂ ਅਧੀਨ ਮੁਅੱਤਲ ਕਰ ਦਿਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਦੋ ਹੋਰ ਕੇਸਾਂ ਵਿਚ ਗਬਨ ਅਤੇ ਵਿੱਤੀ ਗੜਬੜ ਦੇ ਗੰਭੀਰ ਦੋਸ਼ ਲਗਾ ਕੇ ਮੁਅੱਤਲ ਕੀਤਾ ਗਿਆ ਸੀ, ਜਿਨ੍ਹਾਂ ਦਾ ਦੋਸ਼ ਪੱਤਰ ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਕਰ ਦਿਤਾ ਗਿਆ ਹੈ।

ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਦੋਸ਼ ਪੱਤਰ ਵਿਚ ਅਨਿਲ ਵਿੱਜ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਮਈ 2005 ਵਿਚ ਵਿਧਾਇਕਾਂ ਦਾ ਇਕ ਗਰੁੱਪ ਪਾਕਿਸਤਾਨ ਦੌਰੇ ‘ਤੇ ਗਿਆ ਸੀ, ਜਿਸ ਦੌਰੇ ਸਬੰਧੀ ਅਨਿਲ ਵਿੱਜ ਨੂੰ ਵਿਧਾਨ ਸਭਾ ਵਲੋਂ 10 ਲੱਖ ਰੁਪਏ ਦਿਤੇ ਗਏ ਸਨ। ਇਸ ਦੌਰੇ ਨੂੰ ਪਾਕਿਸਤਾਨ ਸਰਕਾਰ ਵਲੋਂ ਸਰਕਾਰੀ ਦੌਰਾ ਐਲਾਨ ਕੀਤੇ ਜਾਣ ਕਾਰਨ ਇਹ ਪੈਸੇ ਖ਼ਰਚ ਨਹੀਂ ਹੋਏ ਅਤੇ ਅਨਿਲ ਵਿੱਜ ਨੇ 5,65,920/- ਰੁਪਏ ਵਾਪਸ ਕਰ ਦਿਤੇ ਸਨ ਪਰ ਉਸ ਵਲੋਂ 4,34,080/- ਰੁਪਏ ਦਾ ਗਬਨ ਕਰ ਲਿਆ ਗਿਆ, ਜਿਸ ਦਾ ਉਸ ਵਲੋਂ ਅੱਜ ਤੱਕ ਕੋਈ ਹਿਸਾਬ ਨਹੀਂ ਦਿਤਾ ਗਿਆ।

ਉਸ ‘ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਖੋਜ਼ ਸ਼ਾਖਾ ਦਾ ਇੰਚਾਰਜ ਹੋਣ ਵਜੋਂ ਸ ਵਲੋਂ ਪੰਜਾਬ ਸੀ.ਪੀ.ਏ. ਦੇ ਰੂਲ 21 ਅਧੀਨ 2005 ਤੋਂ ਬਾਅਦ ਬਕਾਇਆ ਰਕਮ ਦੇ ਖਾਤਿਆਂ ਦਾ ਮਿਲਾਣ ਨਹੀਂ ਕੀਤਾ ਗਿਆ। ਉਸ ‘ਤੇ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਫ਼ਾਈਲ ‘ਤੇ ਬਾਅਦ ਵਿਚ ਸ਼ਬਦ ਸ਼ਾਮਿਲ ਕਰਕੇ ਝੂਠੇ ਸਬੂਤ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਵਿੱਜ ‘ਤੇ ਇਕ ਹੋਰ ਗੰਭੀਰ ਦੋਸ਼ ਲਗਾਇਆ ਗਿਆ ਹੈ

ਕਿ ਸਾਲ 2005 ਦੌਰਾਨ ਉਸ ਨੇ ਵਿਧਾਇਕਾਂ ਦੇ ਯੂਰਪ ਅਤੇ ਏਸ਼ੀਅਨ ਦੇਸ਼ਾਂ ਦੇ ਦੌਰੇ ਸਬੰਧੀ ਵਿਧਾਇਕਾਂ ਤੋਂ 50 ਲੱਖ ਰੁਪਏ ਦੀ ਰਕਮ ਇਕੱਠੀ ਕਰਕੇ ਅਪਣੇ ਨਿੱਜੀ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਈ ਅਤੇ ਉਸ ਰਕਮ ‘ਤੇ ਵਿਆਜ ਕਮਾਇਆ ਜਦ ਕਿ ਇਹ ਰਕਮ ਆਈ.ਪੀ.ਏ./ਸੀ.ਪੀ.ਏ. ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਈ ਜਾਣੀ ਬਣਦੀ ਸੀ। ਉਸ ਵਲੋਂ ਅੱਜ ਤੱਕ ਇਸ ਰਕਮ ‘ਤੇ ਮਿਲਿਆ ਵਿਆਜ਼ ਆਈ.ਪੀ.ਏ./ਸੀ.ਪੀ.ਏ. ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਇਆ ਗਿਆ।

ਅਨਿਲ ਵਿੱਜ ਵਿਰੁਧ ਜਾਰੀ ਇਕ ਹੋਰ ਦੋਸ਼ ਪੱਤਰ ਮੁਤਾਬਕ ਉਸ ਨੇ ਸਾਲ 2013 ਦੌਰਾਨ ਉਸ ਸਮੇਂ ਦੇ ਸਪੀਕਰ ਨਾਲ ਵਿਦੇਸ਼ੀ ਦੌਰਾ ਕੀਤਾ ਸੀ। ਇਸ ਦੌਰੇ ਦੌਰਾਨ ਉਹ ਨਵੀਂ ਦਿੱਲੀ, ਮੁੰਬਈ, ਜੌਹਨਸਬਰਗ ਅਤੇ ਸਾਓ ਪਾਲੋ (ਬ੍ਰਾਜ਼ੀਲ) ਗਿਆ ਸੀ ਅਤੇ ਸਾਓ ਪਾਲੋ ਤੋਂ ਨਵੀਂ ਦਿੱਲੀ ਵਾਪਸ ਆ ਗਿਆ ਸੀ। ਉਸ ‘ਤੇ ਗੰਭੀਰ ਦੋਸ਼ ਲਗਾਇਆ ਗਿਆ ਹੈ ਕਿ ਉਹ ਸਾਓ ਪਾਲੋ (ਬ੍ਰਾਜ਼ੀਲ) ਤੋਂ ਪਨਾਮਾ, ਮੈਕਸੀਕੋ ਅਤੇ ਨਿਊਯਾਰਕ, ਨਵੀਂ ਦਿੱਲੀ ਨਹੀ ਗਿਆ ਪਰ ਫਿਰ ਵੀ ਉਸ ਵਲੋਂ ਇਨ੍ਹਾਂ ਦੇਸ਼ਾਂ ਵਿਚ ਜਾਣ ਦਾ 3.01 ਲੱਖ ਰੁਪਏ ਦਾ ਟੀ.ਏ. ਕਲੇਮ ਕਰ ਲਿਆ ਗਿਆ।

ਆਡਿਟ ਵਲੋਂ ਲਗਾਏ ਗਏ ਇਤਰਾਜ਼ ਮੁਤਾਬਕ ਇਹ ਪੰਜਾਬ ਵਿੱਤੀ ਨਿਯਮਾਂ ਅਤੇ ਟੀ.ਏ. ਨਿਯਮਾਂ ਦੇ ਵਿਰੁਧ ਹੈ। ਇਸ ਦੋਸ਼ ਪੱਤਰ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਸਾਓ ਪਾਲੋ (ਬ੍ਰਾਜ਼ੀਲ) ਤੋਂ ਨਵੀਂ ਦਿੱਲੀ ਦਾ 1.02,092 ਰੁਪਏ ਦਾ ਟੀ.ਏ. ਕਲੇਮ ਕੀਤਾ ਹੈ ਜਦ ਕਿ ਇਸ ਟਿਕਟ ਦੇ ਪੈਸੇ ਕੌਂਸਲ ਜਨਰਲ ਆਫ਼ ਇਡੀਆ ਸਾਓ ਪਾਲੋ (ਬ੍ਰਾਜ਼ੀਲ) ਵਲੋਂ ਅਦਾ ਕੀਤੇ ਗਏ ਸਨ। ਉਸ ‘ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਅਪਣੀ ਵਧੀਕ ਸਕੱਤਰ ਦੀ ਪੁਜ਼ੀਸ਼ਨ ਦੀ ਦੁਰਵਰਤੋਂ ਕਰਦੇ ਹੋਏ

ਅਪਣੇ ਦਸਤਖ਼ਤ ਕਰਕੇ ਅਤੇ ਦਫ਼ਤਰੀ ਮੋਹਰ ਲਗਾ ਕੇ ਡੀ.ਡੀ.ਓ. ਪੰਜਾਬ ਵਿਧਾਨ ਸਭਾ ਦੇ ਖ਼ਾਤੇ ਨੂੰ ਚਲਾਇਆ ਜਦ ਕਿ ਉਸ ਕੋਲ ਡੀ.ਡੀ.ਓ. ਦੇ ਅਧਿਕਾਰ ਹੀ ਨਹੀਂ ਸਨ। ਉਸ ‘ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਅਪਣੀ ਇਸ ਗੰਭੀਰ ਵਿੱਤੀ ਕੁਤਾਹੀ ਨੂੰ ਕਵਰ ਅੱਪ ਕਰਨ ਲਈ ਉਸ ਨੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਅਪਣੇ ਪੱਧਰ ਤੇ ਹੀ ਸਾਓ ਪਾਲੋ ਸਥਿਤ ਭਾਰਤ ਦੇ ਕੌਂਸੂਊਲੇਟ ਜਨਰਲ ਨੂੰ ਈ.ਮੇਲਜ਼ ਵੀ ਲਿਖੀਆਂ।

ਇਨ੍ਹਾਂ ਦੋਸ਼ ਪੱਤਰਾਂ ਵਿਚ ਲਿਖਿਆ ਗਿਆ ਹੈ ਕਿ ਅਨਿਲ ਵਿੱਜ ਦਾ ਇਹ ਵਿਵਹਾਰ ਸਰਕਾਰੀ ਕਰਮਚਾਰੀ ਆਚਰਨ ਨਿਯਮ 1966, ਪੰਜਾਬ ਵਿੱਤੀ ਨਿਯਮਾਂ ਅਤੇ ਟੀ.ਏ. ਨਿਯਮਾਂ ਦੇ ਵਿਰੁਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement