
ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੀਤਾ ਕੇਸ ਦਰਜ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ, ਜਦੋ ਸਾਬਕਾ ਸਰਪੰਚ ਨੂੰ ਆਪਣੇ ਸਾਥੀਆਂ ਸਮੇਤ 24 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਨਾਲ ਗ੍ਰਿਫਤਾਰ ਕੀਤਾ । ਜਾਣਕਾਰੀ ਅਨੁਸਾਰ ਐੱਸ.ਟੀ.ਐੱਫ. ਦੀ ਪੁਲੀਸ ਨੇ ਪਿੰਡ ਰਾਣੋ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਉਸ ਦੇ ਸਾਥੀ ਇਕਬਾਲ ਸਿੰਘ ਵਾਸੀ ਪਿੰਡ ਰਾਣੋ ਅਤੇ ਰਣਦੀਪ ਸਿੰਘ ਵਾਸੀ ਖੰਨਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ 392 ਗ੍ਰਾਮ ਹੈਰੋਇਨ, ਜਿਸਦੀ ਕੀਮਤ ਲਗਭਗ 24 ਕਰੋੜ ਰੁਪਏ ਬਣਦੀ ਹੈ। ਹਥਿਆਰ ਅਤੇ 21 ਲੱਖ ਦੇ ਕਰੀਬ ਨਕਦੀ ਤੋਂ ਇਲਾਵਾ ਅੱਠ ਮਹਿੰਗੀਆਂ ਕਾਰਾਂ ਵੀ ਬਰਾਮਦ ਕੀਤੀਆਂ ਹਨ।
Crime
ਪੁਲੀਸ ਵੱਲੋਂ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸਟੀਐਫ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸਤ ਦੌਰਾਨ ਲਾਏ ਗਏ ਨਾਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ