
ਇਸ ਸਬੰਧੀ ਇਸਲਾਮਾਬਾਦ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
Punjab News: ਕੇਂਦਰੀ ਜੇਲ ਅੰਮ੍ਰਿਤਸਰ ਵਿਚ ਬੰਦ ਕੈਦੀਆਂ ਦੇ ਦੋ ਧੜੇ ਆਪਸ ਵਿਚ ਭਿੜ ਗਏ। ਜੇਲ ਪ੍ਰਸ਼ਾਸਨ ਨੇ ਝਗੜਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਸਾਹਿਬ ਸਿੰਘ ਅਨੁਸਾਰ ਜੇਲ ਵਿਚ ਬੰਦ ਕੈਦੀਆਂ ਵਿਚ ਗਗਨਦੀਪ ਸਿੰਘ ਉਰਫ਼ ਗੋਰਾ, ਮਨਪ੍ਰੀਤ ਸਿੰਘ ਲਾਡੀ, ਜੁਝਾਰ ਸਿੰਘ ਉਰਫ਼ ਹਜ਼ਾਰਾ, ਨਰਿੰਦਰ ਸਿੰਘ, ਨਰਿੰਦਰ ਸਿੰਘ, ਲਵਪ੍ਰੀਤ ਸਿੰਘ, ਕਿਸ਼ਨ ਜੀਤ ਸਿੰਘ, ਜਗਮੀਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਪਿੰਡ ਸੈਦਪੁਰ ਜੰਡਿਆਲਾ ਗੁਰੂ ਜੇਲ ਵਿਚ ਆਪਸ ਵਿਚ ਬਹਿਸ ਗਏ। ਇਨ੍ਹਾਂ ਨੇ ਜੇਲ ਨਿਯਮਾਂ ਦੀ ਉਲੰਘਣਾ ਕੀਤੀ ਹੈ, ਅਮਨ-ਸ਼ਾਂਤੀ ਨੂੰ ਭੰਗ ਕੀਤਾ ਹੈ। ਇਸ ਸਬੰਧੀ ਇਸਲਾਮਾਬਾਦ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
(For more Punjabi news apart from Two groups of prisoners clashed in central amritsar jail, stay tuned to Rozana Spokesman)