
ਸੂਬੇ ਵਿਚ ਅਚਨਚੇਤ ਚੈਕਿੰਗ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ ਤੰਦਰੁਸਤ ਪੰਜਾਬ ਦੀਆਂ ਟੀਮਾਂ ਵਲੋਂ ਇਕ ਵਾਰ ਫਿਰ ਪੰਜਾਬ ਦੀਆਂ ਸਬਜ਼ੀ ਤੇ ਫਲ ਮੰਡੀਆਂ...........
ਚੰਡੀਗੜ੍ਹ : ਸੂਬੇ ਵਿਚ ਅਚਨਚੇਤ ਚੈਕਿੰਗ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ ਤੰਦਰੁਸਤ ਪੰਜਾਬ ਦੀਆਂ ਟੀਮਾਂ ਵਲੋਂ ਇਕ ਵਾਰ ਫਿਰ ਪੰਜਾਬ ਦੀਆਂ ਸਬਜ਼ੀ ਤੇ ਫਲ ਮੰਡੀਆਂ ਵਿਚ ਅਚਨਚੇਤ ਛਾਪੇਮਾਰੀ ਕਰ ਕੇ ਜਾਂਚ ਕੀਤੀ ਗਈ। ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਕਿਹਾ, ''ਸੂਬੇ ਵਿੱਚ 70 ਮੁੱਖ ਸਬਜ਼ੀ ਮੰਡੀਆਂ ਦੀ ਜਾਂਚ ਦੌਰਾਨ ਗ਼ੈਰ-ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਉਣ ਦਾ ਸਿਰਫ ਇਕ ਮਾਮਲਾ ਹੀ ਸਾਹਮਣੇ ਆਇਆ ਹੈ।” ਅਜਿਹਾ ਕਰਨ ਵਾਲੀ ਕਿਸੇ ਵੀ ਕਾਲੀ ਭੇਡ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਚੈਕਿੰਗ ਦੌਰਾਨ ਖਰੜ ਵਿਖੇ ਦੋਸ਼ੀ ਫਲ ਵਪਾਰੀ ਤੋਂ ਗੈਰ-ਕੁਦਰਤੀ ਤਰੀਕੇ ਨਾਲ ਪਕਾਏ ਗਏ ਅੰਬਾਂ ਦੇ 10 ਕਰੇਟ ਵੀ ਜ਼ਬਤ ਕੀਤੇ ਗਏ ਅਤੇ ਸੈਂਪਲ ਚੈਕਿੰਗ ਲਈ ਭੇਜ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਖਿਲਾਫ ਫੂਡ ਸੇਫਟੀ ਲਾਅ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਦੌਰਾਨ 50 ਕਵਿਟਲ ਨਾ ਖਾਣਯੋਗ ,ਗਲੇ-ਸੜੇ ਫਲ ਤੇ ਸਬਜ਼ੀਆਂ ਮੌਕੇ 'ਤੇ ਹੀ ਨਸ਼ਟ ਕੀਤੇ ਗਏ ਜਿਨਾਂ ਵਿੱਚ 14.75 ਕਵਿੰਟਲ ਅੰਬ, 3.45 ਕਵਿੰਟਲ ਨਿੰਬੂ, 5.45 ਕਵਿੰਟਲ ਟਮਾਟਰ ਸਮਾਣਾ ਮੰਡੀ ਦੇ ਅਤੇ 1.80 ਕਵਿੰਟਲ ਅੰਬ ਬਰਨਾਲਾ ਫਲ ਮੰਡੀ ਦੇ ਸ਼ਾਮਲ ਹਨ।