
2004 ਵਿਚ ਭਾਜਪਾ ਜੁਆਇਨ ਕਰਨ ਵਾਲੇ ਖੇਤੀਬਾੜੀ ਪਰਿਵਾਰ ਨਾਲ ਸਬੰਧਿਤ ਸੇਵਾਮੁਕਤ ਖੇਤੀਬਾੜੀ
ਗੜ੍ਹਸ਼ੰਕਰ - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਹਿਲਾ ਹੀ ਕੇਂਦਰ ਸਰਕਾਰ ਦਾ ਵਿਰੋਧ ਕਰ ਚੁੱਕੇ ਭਾਜਪਾ ਦੇ ਮਨੁੱਖੀ ਅਧਿਕਾਰ ਸੈੱਲ ਦੇ ਸਾਬਕਾ ਕੋ-ਕਨਵੀਨਰ ਅਤੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਡਾ. ਹਰਵਿੰਦਰ ਸਿੰਘ ਬਾਠ ਵੱਲੋਂ ਸ਼ਹਿਰ ਦੇ ਨੰਗਲ ਚੌਕ 'ਚ ਧਰਨੇ ਦੌਰਾਨ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। 2004 ਵਿਚ ਭਾਜਪਾ ਜੁਆਇਨ ਕਰਨ ਵਾਲੇ ਖੇਤੀਬਾੜੀ ਪਰਿਵਾਰ ਨਾਲ ਸਬੰਧਿਤ ਸੇਵਾਮੁਕਤ ਖੇਤੀਬਾੜੀ ਅਧਿਕਾਰੀ ਡਾ. ਬਾਠ ਭਾਜਪਾ ਦੇ ਕੌਮੀ ਆਗੂ ਅਵਿਨਾਸ਼ ਰਾਏ ਖੰਨਾ ਦੇ ਨਜ਼ਦੀਕੀਆਂ ਵਿਚੋਂ ਇਕ ਹਨ।
photoਜ਼ਿਕਰਯੋਗ ਹੈ ਕਿ ਕੀਤੀ ਬਿੱਲਾ ਕੇਂਦਰ ਸਰਕਾਰ ਵੱਲੋਂ ਬਣਾਏ ਕੀਤੀ ਬੜੀ ਬਿੱਲਾਂ ਦੇ ਖ਼ਿਲਾਫ਼ ਦੇਸ਼ ਵਿੱਚ ਰੋਸ ਵਧਦਾ ਜਾ ਰਿਹਾ ਹੈ ਇਸੇ ਰੋਸ ਵਜੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੀਆਂ ਸ਼ਖਸੀਅਤਾਂ ਨੇ ਆਪਣੇ ਐਵਾਰਡ ਵਾਪਸ ਕੀਤੇ ਹਨ ਅਤੇ ਇਹ ਘੜੀ ਲਗਾਤਾਰ ਜਾਰੀ ਹੈ