ਪੁੱਤਰ ਤੋਂ ਤੰਗ ਆ ਇਸ ਪਿਤਾ ਨੇ ਕੀਤਾ ਅਜਿਹਾ ਕਾਰਾ, ਜਾਣੋ ਪੂਰਾ ਮਾਮਲਾ
Published : Feb 9, 2019, 12:49 pm IST
Updated : Feb 9, 2019, 12:49 pm IST
SHARE ARTICLE
 Father murdered his son
Father murdered his son

ਪੁਲਿਸ ਨੇ 5 ਫਰਵਰੀ ਨੂੰ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ 3 ਦਿਨ ਵਿਚ ਸੁਲਝਾ ਕੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਨੇ ਅਪਣੇ ਬੇਟੇ ਦਾ ਤੇਜ਼ਧਾਰ ਹਥਿਆਰ...

ਬਟਾਲਾ :  ਪੁਲਿਸ ਨੇ 5 ਫਰਵਰੀ ਨੂੰ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ 3 ਦਿਨ ਵਿਚ ਸੁਲਝਾ ਕੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਨੇ ਅਪਣੇ ਬੇਟੇ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿਤਾ ਸੀ। ਬੇਟੇ ਦੇ ਕਤਲ ਦਾ ਕਾਰਨ ਸ਼ਰਾਬ ਪੀ ਕੇ ਪਿਤਾ ਅਤੇ ਪਤਨੀ ਨਾਲ ਵਾਰ-ਵਾਰ ਲੜਾਈ ਕਰਨਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮ੍ਰਿਤਕ ਨੌਜਵਾਨ ਦੇ ਸਾਲੇ ਸਤਨਾਮ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜੋ ਅਜੇ ਤੱਕ ਫ਼ਰਾਰ ਹੈ।

Murder CaseMurder Case

ਮੁਲਜ਼ਮ ਸਾਬਕਾ ਫ਼ੌਜੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਪਿਤਾ ਨੂੰ ਕੋਰਟ ਵਿਚ ਪੇਸ਼ ਕੀਤਾ, ਜਿੱਥੇ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ 5 ਫਰਵਰੀ ਨੂੰ ਇਕ ਟੂਰਿਸਟ ਡਰਾਇਵਰ ਦੀ ਲਾਸ਼ ਪਿੰਡ ਤਲਵੰਡੀ ਝੂੰਗਲਾ ਦੀ ਰੇਲਵੇ ਲਾਈਨ ਦੇ ਕੋਲ ਮਿਲੀ ਸੀ। ਲਾਸ਼ ਦੇ ਕੋਲ ਹੀ ਚਾਲਕ ਦੀ ਇਨੋਵਾ ਗੱਡੀ ਵੀ ਬਰਾਮਦ ਹੋਈ ਸੀ। ਪਹਿਚਾਣ ਮਨਜਿੰਦਰ ਸਿੰਘ (28) ਨਿਵਾਸੀ ਕਲਗੀਧਰ ਕਲੋਨੀ ਬਟਾਲਾ ਦੇ ਰੂਪ ਹੋਈ ਸੀ।

Murder Murder

ਕਾਦੀਆਂ ਪੁਲਿਸ ਨੇ ਇਸ ਸੰਬੰਧ ਵਿਚ ਮਨਜਿੰਦਰ ਦੇ ਪਿਤਾ ਜੋਗਿੰਦਰ ਸਿੰਘ ਦੇ ਬਿਆਨ ਉਤੇ ਅਣਪਛਾਤੇ ਲੋਕਾਂ ਉਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਟੀਮ ਨੇ ਟੈਕਨੀਕਲ ਢੰਗ ਨਾਲ ਇਸ ਕੇਸ ਦੀ ਜਾਂਚ ਕੀਤੀ ਤਾਂ ਕਤਲ ਦੀ ਕੜੀ ਸਿੱਧਾ ਮ੍ਰਿਤਕ ਦੇ ਪਿਤਾ ਨਾਲ ਜੁੜੀ। ਪੁੱਛਗਿੱਛ ਵਿਚ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਮਨਜਿੰਦਰ ਸਿੰਘ  ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਸ਼ਰਾਬ ਪੀ ਕੇ ਉਸ ਨਾਲ ਅਤੇ ਅਪਣੀ ਪਤਨੀ ਨਾਲ ਲੜਾਈ ਕਰਦਾ ਸੀ।

ਉਸ ਦਿਨ ਵੀ ਉਸ ਦਾ ਪੁੱਤਰ ਉਸ ਨਾਲ ਲੜਨ ਲੱਗਾ ਤਾਂ ਗ਼ੁੱਸੇ ਵਿਚ ਆ ਕੇ ਉਸ ਨੇ ਅਪਣੇ ਬੇਟੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement