
ਕਿਸਾਨਾਂ ਵਲੋਂ ਕਰਜ਼ੇ ਨੂੰ ਲੈ ਕੇ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਪੰਜਾਬ ਵਿਚ ਲਗਾਤਾਰ ਜਾਰੀ ਹੈ। ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਤੋਂ ਇਕ...
ਫਰੀਦਕੋਟ : ਕਿਸਾਨਾਂ ਵਲੋਂ ਕਰਜ਼ੇ ਨੂੰ ਲੈ ਕੇ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਪੰਜਾਬ ਵਿਚ ਲਗਾਤਾਰ ਜਾਰੀ ਹੈ। ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਤੋਂ ਇਕ ਹੋਰ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਸੁਖਦੇਵ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਅਪਣੀ ਜੀਵਨ ਲੀਲੀ ਹਮੇਸ਼ਾ ਲਈ ਸਮਾਪਤ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਉਮਰ 55 ਸਾਲ ਸੀ।
Sukhdev Singh
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੁਖਦੇਵ ਸਿੰਘ ’ਤੇ ਕਰੀਬ 7 ਲੱਖ ਰੁਪਏ ਦੇ ਕਰਜ਼ੇ ਦਾ ਭਾਰ ਸੀ ਅਤੇ ਉਸ ਕੋਲ ਮਹਿਜ਼ 2 ਏਕੜ ਜ਼ਮੀਨ ਸੀ ਜਿਸ ਵਿਚੋਂ ਉਹ ਅਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਪਾਉਂਦਾ ਸੀ। ਕਰਜ਼ੇ ਦੇ ਸਤਾਏ ਸੁਖਦੇਵ ਸਿੰਘ ਨੇ ਅਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ, ਕਿਸਾਨ ਦਾ ਮੁੰਡਾ ਵਿਦੇਸ਼ ਗਿਆ ਹੋਇਆ ਸੀ ਜੋ ਹਾਲੇ ਤਕ ਉੱਥੇ ਸੈੱਟ ਨਹੀਂ ਹੋ ਪਾਇਆ ਸੀ। ਕਿਸਾਨ ਸੁਖਦੇਵ ਸਿੰਘ ਅਪਣੇ ਪੁੱਤਰ ਕਰਕੇ ਵੀ ਪ੍ਰੇਸ਼ਾਨ ਰਹਿੰਦਾ ਸੀ।