
ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ ਦੇ ਚਲਦਿਆਂ ਚੁੱਕਿਆ ਕਦਮ
ਤਰਨਤਾਰਨ (ਦਿਲਬਾਗ ਸਿੰਘ): ਪ੍ਰੇਮ ਸਬੰਧਾਂ ਦੇ ਚਲਦਿਆਂ ਭਿੱਖੀਵਿੰਡ ਦੇ ਵਸਨੀਕ ਨੌਜਵਾਨ ਵਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਚਲਦੇ ਪ੍ਰੇਮ ਸੰਬੰਧਾਂ ਤੋਂ ਬਾਅਦ ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ ਦੇ ਚਲਦਿਆਂ ਨੌਜਵਾਨ ਨੇ ਇਹ ਕਦਮ ਚੁੱਕਿਆ। ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
Satnam Singh
ਇਸ ਸੰਬੰਧੀ ਨੌਜਵਾਨ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਸਤਨਾਮ ਸਿੰਘ ਦੇ ਭਿੱਖੀਵਿੰਡ ਦੀ ਹੀ ਇਕ ਲੜਕੀ ਨਾਲ 2-3 ਸਾਲ ਤੋਂ ਪ੍ਰੇਮ ਸੰਬੰਧ ਸਨ ਜਿਸ ਤੋਂ ਬਾਅਦ ਕੁਝ ਮੋਹਤਬਾਰ ਵਿਅਕਤੀਆਂ ਨੇ ਵਿਚ ਪੈ ਕੇ ਦੋਹਾਂ ਦੇ ਵਿਆਹ ਕਰਵਾਉ ਦਾ ਫ਼ੈਸਲਾ ਕੀਤਾ ਪਰ ਲੜਕੀ ਨੇ ਬੀਤੀ ਰਾਤ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ।
Police Incharge
ਇਸ ਤੋਂ ਬਾਅਦ ਸਤਨਾਮ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕਿ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਗੱਲ ਕਰਦਿਆਂ ਥਾਣਾ ਮੁਖੀ ਭਿੱਖੀਵਿੰਡ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।