
ਬਿਹਾਰ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕ ਖੱਬੇਪੱਖੀਆਂ ਦੀ ਰਾਜਨਿਤਕ ਨੁਮਾਇੰਦਗੀ ਵਜੋ ਦੇਖਣਗੇ
ਚੰਡੀਗੜ੍ਹ :ਹਰਦੀਪ ਸਿੰਘ ਭੋਗਲ: ਅੱਜ ਚੰਡੀਗੜ੍ਹ ਵਿਚ ਸੀ ਪੀ ਆਈ ਐਮ ਐਲ ਸੂਬਾਈ ਆਗੂ ਕਮਲਜੀਤ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਬਿਹਾਰ ਵਾਂਗ ਜੰਗਲ ਰਾਜ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ ।ਉਨ੍ਹਾਂ ਕਿਹਾ ਕਿ ਸੀਪੀਆਈ ਐਮਐਲ ਵੱਲੋਂ ਬਿਹਾਰ ਵਿਚ ਵਧੀਆ ਕਾਰਜਗੁਜਾਰੀ ਕਰਨਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਸਾਡੀ ਪਾਰਟੀ ਪਹਿਲਾਂ ਵੀ ਬਿਹਾਰ ਵਿਚ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ ,
pic
ਜਦੋ ਬਿਹਾਰ ਵਿਚ ਮੋਦੀ ਲਹਿਰ ਚਲ ਰਹੀ ਸੀ ਉਸ ਵਕਤ ਵੀ ਸਾਡੀ ਪਾਰਟੀ ਤਿੰਨ ਸੀਟਾਂ ਪ੍ਰਾਪਤ ਕਰ ਚੁੱਕੀ ਹੈ । ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਬਿਹਾਰ ਵਿਚ ਕਿਸਾਨਾਂ ਮਜਦੂਰਾਂ ਦੇ ਹੱਕੀ ਸੰਘਰਸ਼ ਦੀ ਗੱਲ ਕੀਤੀ ਹੈ , ਉਨਾਂ ਨੇ ਕਿਹਾ ਕਿ ਬਿਹਾਰ ਵਿਚ ਪਾਰਟੀ ਦੀ ਚੰਗੀ ਕਾਰਜਗੁਜਾਰੀ ਨਾਲ ਪੰਜਾਬ ਤੇ ਵੀ ਚੰਗਾ ਅਸਰ ਪਵੇਗਾ ਕਿਉਕਿ ਪੰਜਾਬ ਦਾ ਧਰਤੀ ਵੀ ਕਿਸਾਨਾਂ ਮਜਦੂਰਾਂ ਦੀ ਹੈ, ਇਨ੍ਹਾਂ ਦੇ ਸੰਘਰਸ਼ਾਂ ਦੀ ਅਗਵਾਈ ਕਾਮਰੇਡ ਹੀ ਕਰ ਰਹੇ ਹਨ। ਕਿਸਾਨੀ ਬਿੱਲਾਂ ਦੇ ਖਿਲਾਫ ਚੱਲ ਰਹੇ ਦੀ ਅਗਵਾਈ ਵੀ ਖੱਬੇਪੱਖੀ ਹੀ ਕਰ ਰਹੇ ਹਨ ,
picਅਜਿਹੇ ਸਮੇਂ ਵਿਚ ਬਿਹਾਰ ਵਿਚ ਖੱਬੇਪੱਖੀਆਂ ਦੀ ਜਿੱਤ ਵੀ ਪੰਜਾਬ ਲਈ ਸੁੱਭ ਸੰਕੇਤ ਹੈ ।ਉਨ੍ਹਾਂ ਕਿਹਾ ਕਿ ਕਿਸਾਨੀ ਧਰਨਿਆਂ ਵਿਚ ਨੌਜਵਾਨਾਂ ਦੇ ਆਉਣਾ ਹੋਰ ਵੀ ਚੰਗਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਬੁਰੀ ਤਰ੍ਹਾਂ ਲੋਕਾਂ ਵਿਚੋ ਨਿਖੜ ਚੁੱਕਾ ਹੈ ।ਕਾਂਗਰਸ ਪਾਰਟੀ ਦੀਆਂ ਨੀਤੀਆਂ ਵੀ ਕੇਂਦਰ ਦੀਆਂ ਨੀਤੀਆਂ ਵਰਗੀਆਂ ਹਨ । ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖਫਾ ਹਨ। ਬਿਹਾਰ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕ ਖੱਬੇਪੱਖੀਆਂ ਦੀ ਰਾਜਨਿਤਕ ਨੁਮਾਇੰਦਗੀ ਵਜੋ ਦੇਖਣਗੇ।