ਰਾਏਸ਼ੁਮਾਰੀ 2020 ਐਸਐਫਜੇ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ: ਅਮਰਿੰਦਰ  
Published : Aug 13, 2018, 4:54 pm IST
Updated : Aug 13, 2018, 4:54 pm IST
SHARE ARTICLE
captain amrinder singh
captain amrinder singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੰਡਨ ਵਿੱਚ ਐਸ.ਐਫ.ਜੇ. ਦੀ ਰੈਲੀ ਨੂੰ ਹੁੰਗਾਰਾ ਨਾ ਮਿਲਣ ਕਾਰਨ

 
ਚੰਡੀਗੜ, 13 ਅਗਸਤ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੰਡਨ ਵਿੱਚ ਐਸ.ਐਫ.ਜੇ. ਦੀ ਰੈਲੀ ਨੂੰ ਹੁੰਗਾਰਾ ਨਾ ਮਿਲਣ ਕਾਰਨ ਇਹ ਸਿੱਧ ਹੋ ਗਿਆ ਕਿ ਭਾਰਤ ਤੋਂ ਬਾਹਰ ਵੀ ਰਾਏਸ਼ੁਮਾਰੀ-2020 ਦੇ ਸਬੰਧ ਵਿੱਚ ਹੇਠਲੇ ਪੱਧਰ ’ਤੇ ਇਸ ਨੂੰ ਕੋਈ ਸਮਰਥਨ ਹਾਸਲ ਨਹੀਂ ਹੋਇਆ। ਮੁੱਖ ਮੰਤਰੀ ਨੇ ਇਸ ਢੌਂਗੀ ਜਥੇਬੰਦੀ ਵੱਲੋਂ ਭਾਰਤ ਖਾਸਕਰ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੇ ਮੰਤਵ ਨਾਲ ਕੀਤੀ ਗਈ ਇਸ ਕਾਰਵਾਈ ਨੂੰ ਫਜ਼ੂਲ ਕਰਾਰ ਦਿੰਦਿਆਂ ਰੱਦ ਕਰ ਦਿੱਤਾ। 

Captain Amrinder SinghCaptain Amrinder Singh

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਜ਼ ਫਾਰ ਜਸਟਿਸ (ਐਸ.ਐਫ.ਜੇ.) ਫੁੱਟਪਾੳੂ ਤੱਤਾਂ ਦਾ ਗਰੁੱਪ ਹੈ ਅਤੇ ਇਹ ਤੱਤ ਭਾਰਤ ਨੂੰ ਵੰਡਣ ਲਈ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਨਾਂ ਕਿਹਾ ਕਿ ਇਨਾਂ ਲੋਕਾਂ ਨੂੰ ਆਪਣੇ ਨਾਪਾਕ ਇਰਾਦਿਆਂ ਵਿੱਚ ਮੰੂਹ ਦੀ ਖਾਣੀ ਪਈ ਹੈ ਅਤੇ ਅੱਗੇ ਵੀ ਅਸਫਲ ਹੁੰਦੇ ਰਹਿਣਗੇ। ਉਨਾਂ ਕਿਹਾ ਕਿ ਰੈਲੀ ਵਿੱਚ ਪਾਕਿਸਤਾਨ ਦੇ ਸਿਆਸਤਦਾਨਾਂ ਦੀ ਮੌਜੂਦਗੀ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਹ ਈ.ਐਸ.ਆਈ. ਦੀ ਸਾਜ਼ਿਸ਼ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਗੜਬੜ ਪੈਦਾ ਕਰਨਾ ਹੈ ਕਿਉਂਕਿ ਇਹ ਪਿਛਲੇ ਸਾਲਾਂ ਦੌਰਾਨ ਲਗਾਤਾਰ ਆਪਣੀਆਂ ਕਾਰਵਾਈਆਂ ਵਿੱਚ ਅਸਫਲ ਹੁੰਦੀ ਆ ਰਹੀ ਹੈ।

Referendum 2020Referendum 2020

ਇੰਗਲੈਂਡ ਵਿੱਚ ਹੋਈ ਰੈਲੀ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਮੀਦ ਅਨੁਸਾਰ ਇਹ ਪੂਰੀ ਤਰਾਂ ਛਲਾਵਾ ਸਾਬਤ ਹੋਇਆ ਹੈ ਜਿਸ ਵਿੱਚ ਮੁੱਠੀ ਭਰ ਤੱਤਾਂ ਨੇ ਹੀ ਸ਼ਮੂਲੀਅਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਸਨ ਕਿ ਇੰਗਲੈਂਡ ਦੀ ਸਰਕਾਰ ਨੂੰ ਭਾਰਤ ਵਿਰੋਧੀ ਮੁਹਿੰਮ ਦੇ ਵਾਸਤੇ ਆਪਣੀ ਧਰਤੀ ਤੋਂ ਇਨਾਂ ਤੱਤਾਂ ਨੂੰ ਆਗਿਆ ਨਹੀਂ ਦੇਣੀ ਚਾਹੀਦੀ ਸੀ।ਇੰਗਲੈਂਡ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੇ ਵਿਖਾਵਾਕਾਰੀਆਂ ਨੂੰ ਹਾਈਡ ਪਾਰਕ ਦੀ ਥਾਂ ਟ੍ਰੈਫਲਗਰ ਸੁਕਏਅਰ ਵਿਖੇ ਰੈਲੀ ਦੀ ਇਜਾਜ਼ਤ ਦੇ ਕੇ ਇਹ ਦਿਖਾ ਦਿੱਤਾ ਹੈ

Captain Amarinder SinghCaptain Amarinder Singh

ਕਿ ਇਸ ਦੀ ਇਸ ਮੁੱਦੇ ਨਾਲ ਪੂਰੀ ਤਰਾਂ ਇਤਮਿਨਾਨੀ ਸੀ। ਹਾਈਡ ਪਾਰਕ ਆਮ ਤੌਰ ’ਤੇ ਅਜਿਹੇ ਮਕਸਦਾਂ ਲਈ ਵਰਤਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਏਸ਼ੁਮਾਰੀ ਦਾ ਸਮੁੱਚਾ ਕਾਰੋਬਾਰ ਐਸ.ਐਫ.ਜੇ. ਵੱਲੋਂ ਪੈਸੇ ਬਣਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉਨਾਂ ਕਿਹਾ ਕਿ ਇਸ ਅਖੌਤੀ ਮੁਹਿੰਮ ਦੀ ਗੱਲ ਕਰਨ ਵਾਲਾ ਭਾਰਤ ਵਿੱਚ ਇਥੋਂ ਤੱਕ ਕਿ ਭਾਰਤ ਤੋਂ ਬਾਹਰ ਵੀ ਕੋਈ ਵੀ ਨਹੀਂ ਹੈ। ਉਨਾਂ ਕਿਹਾ ਕਿ ਇਸ ਰੈਲੀ ਦੀ ਨਿਗੁਣੀ ਹਾਜ਼ਰੀ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ। ਉਨਾਂ ਕਿਹਾ ਕਿ ਇਸ ਦੇ ਵਾਸਤੇ ਸਥਾਨਕ ਸਮਰਥਨ ਬਿਲਕੁਲ ਨਾ ਦੇ ਬਰਾਬਰ ਸੀ

Referendum 2020Referendum 2020

ਅਤੇ ਉਨਾਂ ਨੇ ਇਸ ਦੇ ਵਾਸਤੇ ਵੱਖ- ਵੱਖ ਦੇਸ਼ਾਂ ਤੋਂ ਫੁੱਟਪਾੳੂ ਤੱਤ ਲਿਆਂਦੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਨਜ਼ੀਰ ਅਹਿਮਦ ਸਣੇ ਪਾਕਿਸਤਾਨੀ ਆਗੂਆਂ ਦੀ ਮੌਜੂਦਗੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਰੈਲੀ ਆਈ.ਐਸ.ਆਈ. ਦੀ ਯੋਜਨਾ ਸੀ। ਇਸ ਦੀ ਗਵਾਹੀ ਇੰਗਲੈਂਡ ਵਿੱਚ ਰਹਿ ਰਹੇ ਕਸ਼ਮੀਰੀ ਵੱਖਵਾਦੀਆਂ ਦੀ ਮੌਜੂਦਗੀ ਤੋਂ ਵੀ ਹੁੰਦੀ ਹੈ। ਇਸ ਰੈਲੀ ਵਿੱਚ ਨਜ਼ੀਰ ਨੇ ਕਸ਼ਮੀਰ, ਪੰਜਾਬ ਅਤੇ ਨਾਗਾਲੈਂਡ ਦੇ ਵੱਖ ਹੋਣ ਅਤੇ ਭਾਰਤ ਨੂੰ ਵੰਡਣ ਬਾਰੇ ਖੁੱਲੇਆਮ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। 

Referendum 2020Referendum 2020

ਜ਼ਮੀਨੀ ਹਕੀਕਤਾਂ ਦੀ ਗੱਲ ਕਰਦੇ ਹੋਏ ਉਨਾਂ ਕਿਹਾ ਕਿ ਕੁਝ ਕਸ਼ਮੀਰੀਆਂ ਨੂੰ ਧੱਕੇ ਨਾਲ ਪੱਗਾਂ ਬਣਾਈਆਂ ਗਈਆਂ ਤਾਂ ਜੋ ਉਨਾਂ ਦੇ ਸਿੱਖ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਕੁਝ ਸਿੱਖਾਂ ਨੂੰ ਇੱਥੇ ਆਉਣ ਲਈ ਮਜਬੂਰ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਐਸ.ਐਫ.ਜੇ. ਨੂੰ ਫੁੱਟਪਾੳੂ ਤੱਤਾਂ ਦਾ ਗਰੁੱਪ ਅਤੇ ਸੋਸ਼ਲ ਮੀਡੀਆ ਦਾ ਬੱਬਰਸ਼ੇਰ ਗਰਦਾਨਿਆ ਜਿਸ ਦੇ ਰਾਹੀਂ ਦੇਸ਼ ਅਤੇ ਵਿਦੇਸ਼ ਵਿੱਚ ਸਮੱਰਥਨ ਲਈ ਇਕ ਹੳੂਆ ਪੈਦਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਇਕ ਦੇਸ਼ ਭਗਤ ਭਾਈਚਾਰਾ ਹੈ ਜੋ ਹਮੇਸ਼ਾ ਹੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖੜੇ ਰਹੇ ਹਨ।

Captain Amarinder SinghCaptain Amarinder Singh

 ਉਨਾਂ ਕਿਹਾ ਕਿ 90 ਹਜ਼ਾਰ ਸਿੱਖ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ ਅਤੇ ਦੇਸ਼ ਦੀਆਂ ਸਰਹੱਦਾ ਦੀ ਰਾਖੀ ਕਰ ਰਹੇ ਹਨ। ਉਨਾਂ ਕਿਹਾ ਕਿ ਐਸ.ਐਫ.ਜੇ. ਸਿੱਖ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਗੁੰਮਰਾਹ ਕਰਨ ਵਿੱਚ ਕਦੀ ਵੀ ਸਫਲ ਨਹੀ ਹੋਵੇਗੀ। ਮੁੱਖ ਮੰਤਰੀ ਨੇ ਦੇਸ਼ ਤੋਂ ਆਪਣੀਆਂ ਨਜ਼ਰਾ ਦੂਰ ਰੱਖਣ ਲਈ ਐਸ.ਐਫ.ਜੇ. ਅਤੇ ਹੋਰ ਭਾਰਤੀ ਵਿਰੋਧੀ ਤੱਤਾਂ ਨੂੰ ਚੇਤਾਵਨੀ ਦਿੱਤੀ। ਉਨਾਂ ਨੇ ਇਨਾਂ ਨੂੰ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਗੜਬੜ ਪੈਦਾ ਕਰਨ ਦੀਆਂ ਕੋਸ਼ਿਸਾਂ ਤੋਂ ਬਾਜ਼ ਆਉਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਇਸ ਤਰਾਂ ਦੀਆਂ ਕੋਸ਼ਿਸਾ ਨੂੰ ਬੁਰੀ ਤਰਾਂ ਮਸਲ ਦੇਵੇਗੀ। ਉਨਾਂ ਕਿਹਾ ਕਿ ਸੂਬੇ ਦੀ ਸ਼ਾਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement