ਸੂਬੇ ਦੇ ਸਾਰੇ ਪ੍ਰਾਇਵੇਟ ਹਸਪਤਾਲਾਂ ਵਿਚ ਫਿਕਸ ਹੋਵੇਗੀ ਇਲਾਜ ਦੀ ਫ਼ੀਸ : ਬ੍ਰਹਮ ਮਹਿੰਦਰਾ
Published : Nov 13, 2018, 12:41 pm IST
Updated : Nov 13, 2018, 12:41 pm IST
SHARE ARTICLE
Treatment fees for all private hospitals in the state will be fixed
Treatment fees for all private hospitals in the state will be fixed

ਸੂਬੇ ਦੇ ਸਾਰੇ ਪ੍ਰਾਇਵੇਟ ਹਸਪਤਾਲਾਂ ਵਿਚ ਇਲਾਜ ਦੀ ਫ਼ੀਸ ਫਿਕਸ ਕੀਤੀ ਜਾਵੇਗੀ। ਨਾਲ ਹੀ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਡਿਸਪਲੇ...

ਸੰਗਰੂਰ (ਪੀਟੀਆਈ) : ਸੂਬੇ ਦੇ ਸਾਰੇ ਪ੍ਰਾਇਵੇਟ ਹਸਪਤਾਲਾਂ ਵਿਚ ਇਲਾਜ ਦੀ ਫ਼ੀਸ ਫਿਕਸ ਕੀਤੀ ਜਾਵੇਗੀ। ਨਾਲ ਹੀ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਡਿਸਪਲੇ ਕਰਨਾ ਹੋਵੇਗਾ। ਮਰੀਜ਼ ਕੋਈ ਵੀ ਜਾਣਕਾਰੀ ਲੈਣਾ ਚਾਹੇਗਾ ਤਾਂ ਹਸਪਤਾਲ ਨੂੰ ਦੇਣੀ ਹੀ ਪਵੇਗੀ। ਇਸ ਦੇ ਲਈ ਪੰਜਾਬ ਸਰਕਾਰ ਕਲੀਨਿਕ ਇਸਟੈਬਲਿਸ਼ਮੈਂਟ ਐਕਟ ਲੈ ਕੇ ਆ ਰਹੀ ਹੈ। ਇਸ ਦੇ ਦਾਇਰੇ ਵਿਚ ਸੂਬੇ ਦੇ ਸਾਰੇ ਪ੍ਰਾਇਵੇਟ ਹਸਪਤਾਲ ਆਉਣਗੇ।

ਸੋਮਵਾਰ ਨੂੰ ਸੰਗਰੂਰ ਵਿਚ ਕੈਂਸਰ ਹਸਪਤਾਲ ਦੇ ਸ਼ੁਭ ਆਰੰਭ ਸਮਾਰੋਹ ਵਿਚ ਸਿਹਤ ਮੰਤਰੀ ਬ੍ਰਹਮਾ ਮਹਿੰਦਰਾ ਨੇ ਕਿਹਾ ਕਿ ਪ੍ਰਾਇਵੇਟ ਹਸਪਤਾਲ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਕਈ ਦਿਨ ਰੱਖਦੇ ਹਨ। ਪਰਿਵਾਰ ਮੈਂਬਰਾਂ ਨੂੰ ਵੀ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ ਜਾਂਦਾ। ਸ਼ੀਸ਼ੇ ਵਿਚੋਂ ਹੀ ਮਰੀਜ਼ ਨੂੰ ਵਿਖਾਇਆ ਜਾਂਦਾ ਹੈ। ਬਾਅਦ ਵਿਚ ਵੱਡਾ ਬਿਲ ਬਣਾ ਕੇ ਫੜ੍ਹਾ ਦਿਤਾ ਜਾਂਦਾ ਹੈ। ਇਸ ਐਕਟ ਦੇ ਆਉਣ ਨਾਲ ਪ੍ਰਾਇਵੇਟ ਹਸਪਤਾਲਾਂ ਵਿਚ ਮਰੀਜ਼ਾਂ ਤੋਂ ਹੋ ਰਹੀ ਲੁੱਟ ਬੰਦ ਹੋ ਜਾਵੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿਚ ਇਕ ਮਹੀਨਾ ਦੇ ਅੰਦਰ 588 ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਡਾਕਟਰਾਂ ਦੀ ਨਿਯੁਕਤੀ ਉਨ੍ਹਾਂ  ਦੇ ਘਰ ਦੇ ਕੋਲ ਹਸਪਤਾਲਾਂ ਵਿਚ ਕੀਤੀ ਜਾਵੇਗੀ ਤਾਂ ਜੋ ਉਹ ਬਦਲੀ ਲਈ ਨਾ ਭੱਜਣ। 1188 ਮਲਟੀ ਹੈਲਥ ਵਰਕਰਾਂ ਅਤੇ 229 ਸਟਾਫ਼ ਨਰਸਾਂ ਦੀ ਵੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਨੂੰ ਛੇਤੀ ਹਸਪਤਾਲਾਂ ਵਿਚ ਭੇਜਿਆ ਜਾ ਰਿਹਾ ਹੈ। 440 ਸਟਾਫ਼ ਨਰਸਾਂ ਦੀ ਵੀ ਨਿਯੁਕਤੀ ਕੀਤੇ ਜਾਣ ‘ਤੇ ਸਰਕਾਰ ਵਿਚਾਰ ਕਰ ਰਹੀ ਹੈ।  

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਲੋਕਾਂ ਦੀ ਪੰਜ ਲੱਖ ਦੀ ਇੰਸ਼ੋਅਰੈਂਸ ਪਾਲਿਸੀ ਲਾਗੂ ਕਰਨ ਦਾ ਪ੍ਰਸਤਾਵ ਕੈਬਨਿਟ ਵਿਚ ਪਾਸ ਕੀਤਾ ਜਾ ਚੁੱਕਿਆ ਹੈ। ਸਰਕਾਰ ਦੁਆਰਾ ਇਸ ਨੂੰ ਛੇਤੀ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਲੋਕਾਂ ਦਾ 5 ਲੱਖ ਰੁਪਏ ਤੱਕ ਕੈਸ਼ਲੈਸ ਉਪਚਾਰ ਹੋਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਵਿਚ 121 ਕਰੋੜ ਨਾਲ ਤਿਆਰ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ  ਟਾਟਾ ਦੇ ਸਹਿਯੋਗ ਨਾਲ ਸੂਬੇ ਵਿਚ ਕੈਂਸਰ ਪ੍ਰੀਵੈਂਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ। ਇਸ ‘ਤੇ 10 ਕਰੋੜ ਰੁਪਏ ਖਰਚ ਹੋਵੇਗਾ। ਪ੍ਰੋਗਰਾਮ ਦੇ ਤਹਿਤ 2 ਲੱਖ ਲੋਕਾਂ ਦਾ ਸਰਵੇ ਕਰ ਕੇ ਛਾਤੀ, ਬੱਚੇਦਾਨੀ ਅਤੇ ਮੂੰਹ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ‘ਤੇ ਪਤਾ ਲਗਾ ਕੇ ਉਨ੍ਹਾਂ ਦਾ ਇਲਾਜ ਹੋਮੀ ਭਾਭਾ ਕੈਂਸਰ ਹਸਪਤਾਲ ਵਿਚ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement