ਪਰਮਜੀਤ ਕਤਲ ਕਾਂਡ 'ਚ ਹੋਇਆ ਖੁਲਾਸਾ: ਗੋਲੀਆਂ ਚਲਾਉਣ ਵਾਲੇ ਸ਼ੂਟਰ ਸਨ ਨਸ਼ੇੜੀ
Published : Jan 17, 2023, 11:11 am IST
Updated : Jan 17, 2023, 11:11 am IST
SHARE ARTICLE
Paramjit murder case: shooters were drug addicts
Paramjit murder case: shooters were drug addicts

ਪੁਲਿਸ ਦਾ ਦਾਅਵਾ ਹੈ ਕਿ ਸ਼ੂਟਰਾਂ ਨੇ ਨਸ਼ਾ ਖਰੀਦਣ ਲਈ ਇਹ ਕਤਲ ਕੀਤਾ ਹੈ।

 

ਲੁਧਿਆਣਾ: ਜਗਰਾਓਂ ਦੇ ਪਿੰਡ ਬਾਰਦੇਕੇ 'ਚ ਬਿਜਲੀ ਕਰਮਚਾਰੀ ਪਰਮਜੀਤ ਦੇ ਕਤਲ ਮਾਮਲੇ ਵਿਚ ਸਾਹਮਣੇ ਆਇਆ ਕਿ ਗੋਲੀਆਂ ਚਲਾਉਣ ਵਾਲੇ ਸ਼ੂਟਰ ਨਸ਼ੇੜੀ ਹਨ। ਉਹਨਾਂ ਨੇ ਅਰਸ਼ ਡੱਲਾ ਦੇ ਕਹਿਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਆਪਣੀ ਹੀ ਕਾਰ 'ਚ ਪਹੁੰਚੇ ਸਨ, ਜਿਸ ਤੋਂ ਬਾਅਦ ਉਹ ਮੋਗਾ ਦੇ ਇਕ ਖਾਲੀ ਪਲਾਟ ਕੋਲ ਕਾਰ ਖੜ੍ਹੀ ਕਰਕੇ ਫਰਾਰ ਹੋ ਗਏ। ਪੁਲਿਸ ਦਾ ਦਾਅਵਾ ਹੈ ਕਿ ਸ਼ੂਟਰਾਂ ਨੇ ਨਸ਼ਾ ਖਰੀਦਣ ਲਈ ਇਹ ਕਤਲ ਕੀਤਾ ਹੈ।

ਇਹ ਵੀ ਪੜ੍ਹੋ: ਆਰਥਿਕ ਸੰਕਟ ਵਿਚਾਲੇ ਪਾਕਿ PM ਦਾ ਬਿਆਨ, ‘ਅਸੀਂ ਭਾਰਤ ਨਾਲ ਤਿੰਨ ਯੁੱਧ ਲੜੇ, ਪਾਕਿਸਤਾਨ ਨੇ ਆਪਣਾ ਸਬਕ ਸਿੱਖਿਆ’

ਉਧਰ ਪੁਲਿਸ ਨੇ ਤੀਜੇ ਮੁਲਜ਼ਮ ਦੀ ਪਛਾਣ ਵੀ ਕਰ ਲਈ ਹੈ ਪਰ ਉਸ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ। ਜਲਦੀ ਹੀ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਦੋਵਾਂ ਮੁਲਜ਼ਮਾਂ ਦੀ ਪਛਾਣ ਅਭਿਨਵ ਕਾਲੀਆ ਅਤੇ ਤੇਜਵੀਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਪਨਾਹ ਦੇਣ ਲਈ ਪੁਲਿਸ ਨੇ ਅਭਿਨਵ ਦੀ ਭੈਣ ਸ਼ਿਵਾਨੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। 4 ਜਨਵਰੀ ਨੂੰ ਪਰਮਜੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਪਠਾਨਕੋਟ ਭੱਜ ਗਏ ਸਨ, ਜਿੱਥੇ ਸ਼ਿਵਾਨੀ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ।

ਇਹ ਵੀ ਪੜ੍ਹੋ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਕਾਬੂ: 5 ਸਾਲਾਂ ’ਚ ਪੰਜਾਬ ਸਣੇ ਕਈ ਸੂਬਿਆਂ ਵਿਚ 400 ਹਥਿਆਰ ਕੀਤੇ ਸਪਲਾਈ

ਇਸ ਮਾਮਲੇ ਵਿਚ ਆਈਜੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਸ਼ੂਟਰਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ। ਅਪਰਾਧ ਕਰਨ ਵਾਲੇ ਕਿਤੇ ਵੀ ਛੁਪ ਸਕਦੇ ਹਨ ਪਰ ਪੁਲਿਸ ਤੋਂ ਬਚ ਨਹੀਂ ਸਕਦੇ। ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। 

ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫ਼ਰਮਾਨ: ਕਾਬੁਲ 'ਚ ਕੱਪੜੇ ਦੀਆਂ ਦੁਕਾਨਾਂ ਵਿਚ ਡੰਮੀਆਂ ਦੇ ਮੂੰਹ ਢਕੇ

ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੇ ਘਰ ਵਿਚ ਹੀ ਗੋਲੀ ਮਾਰ ਦਿੱਤੀ ਸੀ। ਹਮਲਾਵਰ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਆਈ-20 ਕਾਰ ਵਿਚ ਫਰਾਰ ਹੋਏ ਸਨ। ਘਰ ਵਿਚ ਲੱਗੇ ਸੀਸੀਟੀਵੀ ਵਿਚ ਦੋ ਨੌਜਵਾਨ ਕੈਦ ਹੋ ਗਏ। ਅਰਸ਼ ਡੱਲਾ ਨੇ ਮ੍ਰਿਤਕ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੇ ਫੇਸਬੁੱਕ ਅਕਾਊਂਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement