
ਜੰਮੂ-ਕਸ਼ਮੀਰ ਚੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ...
ਚੰਡੀਗੜ੍ਹ: ਜੰਮੂ-ਕਸ਼ਮੀਰ ਚੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਗਾਤਾਰ ਧਮਕੀਆਂ ਦੇ ਰਹੇ ਹਨ। ਇਮਰਾਨ ਨੇ ਬੀਤੀ ਦਿਨੀਂ ਭਾਰਤ ‘ਚ ਪੁਲਵਾਮਾ ਹਮਲੇ ਜਿਹੀ ਵਾਰਦਾਤ ਕਰਨ ਦੀ ਧਮਕੀ ਤੋਂ ਬਾਅਦ ਪੰਜਾਬ ‘ਚ ਵੀ ਖ਼ਤਰਾ ਵਧ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਅਲਟਰ ਕਰਕੇ ਸੂਬੇ ‘ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਠਾਨਕੋਟ ਪੁਲਿਸ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
Imran Khan
ਸਥਾਨਕ ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਹੋਏ ਹਨ ਤੇ ਹਰ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਇੰਟਰਸਟੇਟ ਨਾਕਿਆਂ ‘ਚ ਵੀ ਸੁਰੱਖਿਆ ਵਧਾ ਦਿੱਤੀ ਹੈ ਤਾਂ ਹੋ ਕੋਈ ਸ਼ਰਾਰਤੀ ਤੱਤ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਯਾਦ ਰਹੇ ਪਠਾਨਕੋਟ ਦੇ ਨਾਲ ਜੰਮੂ-ਕਸ਼ਮੀਰ ਤੇ ਪਾਕਿਸਤਾਨ ਦੀ ਸਰਹੱਦ ਲਗਦੀ ਹੈ। ਇਸ ਲਈ ਪਠਾਨਕੋਟ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਅਹਿਮ ਹੈ।
Alert in Punjab
ਇਥੇ ਦੱਸਣਯੋਗ ਹੈ ਕਿ ਧਾਰਾ 370 ਹਟਣ ਤੋਂ ਬਾਅਦ ਪੂਰੀ ਦੁਨੀਆਂ ਅੱਗੇ ਗਿੜਗਿੜਾ ਰਹੇ ਅੱਤਵਾਦੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰੀ ਹਿੱਸੇ 'ਚ ਲੋਕਾਂ ਦੇ ਸੰਬੋਧਿਤ 'ਚ ਭਾਰਤ ਨੂੰ ਧਮਕੀ ਦਿੱਤੀ ਸੀ। ਇਮਰਾਨ ਖਾਨ ਜਿਹੜਾ ਕਿ ਆਪਣੇ ਦੇਸ਼ ਨੂੰ ਦੋ ਵਕ਼ਤ ਦੀ ਰੋਟੀ ਤਕ ਨਹੀਂ ਦੇ ਪਾ ਰਿਹਾ ਉਸਨੇ ਭਾਰਤ ਨੂੰ ਜੰਗ ਦੀ ਤਾੜਨਾ ਕਰ ਰਿਹਾ ਹੈ।
Article 370
ਗਰੀਬੀ ਨਾਲ ਤੜਪ ਰਹੇ ਮੁਲਖ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜੰਗ ਲਈ ਤਿਆਰ ਹਾਂ ਅਤੇ ਜੇਕਰ ਭਾਰਤ-ਪਾਕਿ ਵਿਚ ਇਕ ਵਾਰ ਫੇਰ ਜੰਗ ਲੱਗਦੀ ਹੈ ਤਾਂ ਇਸ ਦੀ ਜਿੰਮੇਵਾਰ ਦੁਨੀਆਂ ਹੋਵੇਗੀ। ਈਦ ਮੌਕੇ ਪਾਕਿ ਨੇ ਭਾਰਤੀ ਰੇਂਜਰਸ ਕੋਲੋਂ ਮਿਠਾਈ ਲੈਣ ਤੋਂ ਮਨਾਂ ਕਰ ਦਿਤਾ ਸੀ।