Punjab News: ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ; ਹਥਿਆਰ ਦੀ ਨੋਕ ’ਤੇ ਲੁੱਟ-ਖੋਹ ਕਰਨ ਦੇ ਇਲਜ਼ਾਮ
Published : Nov 18, 2023, 1:40 pm IST
Updated : Nov 18, 2023, 3:16 pm IST
SHARE ARTICLE
Barnala Congress block president arrested
Barnala Congress block president arrested

ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦੇ ਚਲਦਿਆਂ ਦਰਜ ਕਰਵਾਇਆ ਗਿਆ।

Punjab News: ਬਰਨਾਲਾ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਤਿੰਨ ਹੋਰ ਵਿਅਕਤੀਆਂ ਵਿਰੁਧ ਹਥਿਆਰਾਂ ਨਾਲ ਲੁੱਟ-ਖੋਹ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ। ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦੇ ਚਲਦਿਆਂ ਦਰਜ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਇੰਚਾਰਜ ਨਿਰਮਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਪੰਕਜ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਦੇ ਆਧਾਰ 'ਤੇ ਮਹੇਸ਼ ਕੁਮਾਰ ਲੋਟਾ, ਉਸ ਦੇ ਸਾਥੀ ਭਰਤ ਮਿੱਤਲ, ਘੋਨਾ, ਟਿੰਕੂ ਅਤੇ ਲਕਸ਼ੈ ਨੂੰ ਅਸਲਾ ਤਹਿਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਦਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਰੇਡੀਐਂਟ ਪਲਾਜ਼ਾ ਹੋਟਲ ਨੇੜੇ ਘੇਰ ਲਿਆ, ਹਥਿਆਰ ਦਿਖਾ ਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਪੁਲਿਸ ਨੇ ਮਹੇਸ਼ ਕੁਮਾਰ ਲੋਟਾ ਅਤੇ ਉਸ ਦੇ ਇਕ ਹੋਰ ਸਾਥੀ ਭਰਤ ਮਿੱਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤ ਨੇ ਦਸਿਆ, “17 ਨਵੰਬਰ 2013 ਨੂੰ ਰਾਤੀ ਸਾਢੇ 8 ਵਜੇ ਮੈਂ ਅਪਣੇ ਮਾਮੇ ਦੇ ਲੜਕੇ ਵਿੱਕੀ ਕੁਮਾਰ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਖਾਣਾ ਖਾਣ ਲਈ ਰੈਡੀਐਂਟ ਹੋਟਲ ਬਰਨਾਲਾ ਵਿਖੇ ਗਿਆ ਸੀ, ਜਦੋਂ ਮੈਂ ਕਾਰ ਪਾਰਕਿੰਗ ਵਿਚ ਖਾਣਾ ਖਾਣ ਲਈ ਹੋਟਲ ਜਾਣ ਲੱਗਿਆ ਤਾਂ ਲਕਸ਼ੇ ਕੁਮਾਰ, ਟਿੰਕੂ ਖਾਨ, ਘੋਨਾ ਸ਼ੈਲਰ ਵਾਲਾ, ਮਹੇਸ਼ ਕੁਮਾਰ ਲੋਟਾ ਅਪਣੇ 4-5 ਅਣਪਛਾਤੇ ਵਿਅਕਤੀਆਂ ਨਾਲ ਪਹਿਲਾਂ ਹੀ ਉਥੇ ਖੜ੍ਹੇ ਸਨ ਤਾਂ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਮੈਨੂੰ ਬੁਲਾਇਆ ਅਤੇ ਕਹਿਣ ਲੱਗੇ ਕਿ ਤੇਰੇ ਦੋਸਤ ਉਮੇਸ਼ ਪ੍ਰਕਾਸ਼ ਤੋਂ ਅਸੀਂ ਪੈਸੇ ਲੈਣੇ ਹਨ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਸ ਨਾਲ ਗੱਲ ਕਰ ਲਵਾਂਗਾ। ਇਹ ਸੁਣ ਕੇ ਉਹ ਗੁੱਸੇ ਵਿਚ ਆ ਗਏ ਅਤੇ ਲਕਸ਼ੇ ਕੁਮਾਰ ਅਤੇ ਟਿੰਕੂ ਖਾਨ ਨੇ ਅਪਣੀ ਡੱਬ ਵਿਚੋਂ ਚਾਕੂ ਨੁਮਾ ਕੋਈ ਚੀਜ਼ ਕੱਢ ਲਈ। ਇਸੇ ਦੌਰਾਨ ਘੋਨਾ ਸ਼ੈਲਰ ਵਾਲਾ ਅਤੇ ਮਹੇਸ਼ ਲੋਟਾ ਨੇ ਆਪੋ ਅਪਣੇ ਪਿਸਟਲ ਕੱਢ ਲਏ ਅਤੇ ਮੇਰੇ ਮੱਥੇ ’ਤੇ ਲਗਾ ਕੇ ਕਹਿਣ ਲੱਗੇ ਕਿ ਅੱਜ ਇਸ ਨੂੰ ਮਾਰ ਦਿੰਦੇ ਹਾਂ। ਫਿਰ ਲਕਸ਼ੇ ਅਤੇ ਟਿੰਕੂ ਨੇ ਮੇਰੇ ’ਤੇ ਤਿੱਖੀ ਚੀਜ਼ ਨਾਲ ਹਮਲਾ ਕੀਤਾ। ਇਸ ਦੌਰਾਨ ਮੇਰੇ ਗਲ ਵਿਚ ਪਾਈ ਸੋਨੇ ਦੀ ਚੈਨ ਵੀ ਝਪਟ ਲਈ। ਪੁਲਿਸ ਨੇ ਪੰਕਜ ਬਾਂਸਲ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਵਿਰੁਧ ਆਈਪੀਸੀ ਦੀ ਧਾਰਾ 379ਬੀ, 323, 324, 148, 149 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਮਹੇਸ਼ ਕੁਮਾਰ ਲੋਟਾ ਅਤੇ ਭਾਰਤ ਭੂਸ਼ਣ ਘੋਨਾ ਨੂੰ ਗ੍ਰਿਫ਼ਤਾਰ ਕਰ ਲਿਆ।

 (For more news apart from Barnala Congress block president arrested , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement