
ਅਗਲੇ ਸਾਲ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਦਲਾਂ ਵਿਚ ਗ਼ੈਰ-ਭਾਜਪਾ ਗਠਜੋੜ ਬਣਨ ਦੀ ਸੰਭਾਵਨਾ ਦੀ ਚਰਚਾ ਦੇ ਚਲਦਿਆਂ ਅੱਜ ਸੀ.ਪੀ.ਐਮ..............
ਚੰਡੀਗੜ੍ਹ : ਅਗਲੇ ਸਾਲ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਦਲਾਂ ਵਿਚ ਗ਼ੈਰ-ਭਾਜਪਾ ਗਠਜੋੜ ਬਣਨ ਦੀ ਸੰਭਾਵਨਾ ਦੀ ਚਰਚਾ ਦੇ ਚਲਦਿਆਂ ਅੱਜ ਸੀ.ਪੀ.ਐਮ. ਦੇ ਚੋਟੀ ਦੇ ਨੇਤਾ ਸੀਤਾ ਰਾਮ ਯੇਚੂਰੀ ਨੇ ਅਪਣੀ ਚੰਡੀਗੜ੍ਹ ਦੀ ਫ਼ੇਰੀ ਦੌਰਾਨ ਪੰਜਾਬ ਵਿਚ ਪਾਰਟੀ ਦੀ ਸੂਬਾ ਕਮੇਟੀ ਦੀ ਬੈਠਕ ਵਿਚ ਅਹੁਦੇਦਾਰਾਂ ਨਾਲ ਇਸ ਮੁੱਦੇ 'ਤੇ ਵਿਚਾਰ ਯਾਂਝੇ ਕੀਤੇ ਅਤੇ ਉਨ੍ਹਾਂ ਦੀ ਰਾਇ ਵੀ ਲਈ। ਹੰਗਾਮੇ ਤੇ ਸ਼ੋਰ ਸ਼ਰਾਬੇ ਭਰੀ ਇਸ ਗਰਮਾ ਗਰਮੀ ਬੈਠਕ ਮਗਰੋਂ ਸੀਤਾ ਰਾਮ ਯੇਚੂਰੀ ਨੇ ਸਪੱਸ਼ਟ ਕੀਤਾ ਕਿ ਹਰ ਨੁਮਾਇੰਦੇ ਨੂੰ ਜਮਹੂਰੀਅਤ ਦੀ ਕਦਰ ਕਰਦੇ ਹੋਏ
ਖੁਲ੍ਹ ਕੇ ਵਿਚਾਰ ਦੇਣ ਦੀ ਆਜ਼ਾਦੀ ਹੈ। ਇਸ ਮੌਕੇ ਜੋਸ਼, ਭੜਕਾਹਟ ਅਤੇ ਤੌਖਲੇ ਭਰਾ ਮਾਹੌਲ ਆਉਣਾ ਸੁਭਾਵਕ ਹੈ। ਕੇਂਦਰ ਦੀ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ 4 ਸਾਲ ਦੀਆਂ ਨਾਕਾਮੀਆਂ ਦੇ ਚਲਦਿਆਂ ਬੇਭਰੋਸਗੀ ਦਾ ਮਤਾ ਭਲਕੇ ਲੋਕ ਸਭਾ ਵਿਚ ਵਿਚਾਰਨ ਬਾਰੇ ਸੀਪੀਐਮ ਦੇ ਜਨਰਲ ਸਕੱਤਰ ਯੇਚੂਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਆਰਥਕ ਮੁਸ਼ਕਲਾਂ ਘੱਟ ਹੱਲ ਕੀਤੀਆਂ ਹਨ, ਉਲਟਾ ਫਿਰਕਾਪ੍ਰਸਤੀ ਤੇ ਸੰਪਰਦਾਇਕ ਝਗੜੇ ਕਰਾਉਣ ਦੀ ਕੋਸ਼ਿਸ਼ ਕੀਤੀ ਹੇ। ਤਿੰਨ ਮਹੀਨੇ ਪਹਿਲਾਂ ਹੈਦਰਾਬਾਦ ਵਿਚ ਪਾਰਟੀ ਦੀ ਹੋਈ 22ਵੀਂ ਵੱਡੀ ਕਾਨਫ਼ਰੰਸ ਵਿਚ ਸਕੱਤਰ ਚੁਣੇ ਜਾਣ ਉਪਰੰਤ
ਇਥੇ ਅਪਣੀ ਪਹਿਲੀ ਫੇਰੀ ਦੌਰਾਨ ਉਨ੍ਹਾਂ ਦਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ ਹਰਾਉਣਾ ਇਕੋ ਇਕ ਟੀਚਾ ਹੈ ਜਿਸ ਵਾਸਤੇ ਕਾਂਗਰਸ, ਸਮਾਜਵਾਦੀ ਪਾਰਟੀ, ਬੀਐਸਪੀ ਅਤੇ ਹੋਰ ਪਾਰਟੀਆਂ ਦਾ ਡੱਟ ਕੇ ਸਾਥ, ਸਾਰੀਆਂ ਖੱਬੀਆਂ ਧਿਰਾ ਦੇਣਗੀਆਂ। ਇਹ ਵੀ ਖਿਆਲ ਰੱਖਿਆ ਜਾਵੇਗਾ ਕਿ ਗ਼ੈਰ ਭਾਜਪਾ ਵੋਟਾਂ ਵੰਡੀਆਂ ਨਾ ਜਾਣ। ਯੇਚੂਰੀ ਨੇ ਜ਼ੋਰ ਦੇ ਕੇ ਕਿਹਾ ਕਿ 3 ਮਹੀਨੇ ਬਾਅਦ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸ਼ਗੜ੍ਹ ਸੂਬਿਆਂ ਵਿਚ ਹੋਣ ਵਾਲੀਆਂ ਸੂਬਾ ਅਸੈਂਬਲੀ ਚੋਣਾਂ ਵਿਚ ਇਸ ਸੰਭਾਵੀ ਸਿਆਸੀ ਗਠਜੋੜ ਦਾ ਤਜ਼ਰਬਾ ਕੀਤਾ ਜਾਵੇਗਾ
ਜਿਥੇ ਮੌਜੂਦਾ ਬੀਜੇਪੀ ਸਰਕਾਰਾਂ ਨੂੰ ਹਰਾ ਕੇ ਨਵੀਆਂ ਗ਼ੈਰ ਭਾਜਪਾ ਸਰਕਾਰਾਂ ਲਿਆਉਣ ਵਾਸਤੇ ਮਿਹਨਤ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਮੌਕੇ ਗਠਜੋੜ ਦਾ ਨੇਤਾ ਕੌਣ ਹੋਵੇਗਾ, ਰਾਹੁਲ ਜਾਂ ਕੋਈ ਹੋਰ? ਇਸ ਸੁਆਲ ਦੇ ਜਵਾਬ ਵਿਚ ਠੋਸ ਤੇ ਸਪੱਸ਼ਟ ਸ਼ਬਦਾਂ ਵਿਚ 9 ਸੰਸਦੀ ਮੈਂਬਰਾਂ ਵਾਲੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ 69 ਸਾਲਾ ਜਨਰਲ ਸਕੱਤਰ ਨੇ ਕਿਹਾ, ਸਾਡਾ ਟੀਚਾ ਮੋਦੀ ਨੂੰ ਹਰਾਉਣਾ ਹੈ, ਦੇਸ਼ ਦਾ ਨੇਤਾ, ਗਠਜੋੜ ਦੀ ਜਿੱਤ ਤੋਂ ਬਾਅਦ ਚੁਣ ਲਿਆ ਜਾਵੇਗਾ। ਜਿਵੇਂ 2004 ਤੇ 2009 ਵਿਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿਤਾ ਸੀ।
ਉਨ੍ਹਾਂ ਕਿਹਾ ਕਿ ਸੂਬਾਈ ਕਮੇਟੀਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਵੱਡੇ ਗਠਜੋੜ ਦੀਆਂ ਯੋਗ ਦਾਅ ਪੇਚ ਅਪਣਾਉਣ ਲਈ ਕਿਹਾ ਜਾਵੇਗਾ। ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਸਤੰਬਰ ਵਿਚ ਮੁੜ ਕੀਤੀ ਜਾਵੇਗੀ। ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਹੋਰ ਮਾਰਕਸਵਾਦੀ ਅਸਰ ਰਸੂਖ਼ ਵਾਲੇ ਸੂਬਿਆਂ ਵਿਚ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਨਾਲ ਸੀਟਾਂ ਦਾ ਸਮਝੌਤਾ ਜਾਂ ਚੋਣ ਗਠਜੋੜ ਕਿਵੇਂ ਕੇਂਦਰ ਤੇ ਸੂਬਿਆਂ 'ਚ ਚਲੇਗਾ? ਦੇ ਜਵਾਬ ਵਿਚ ਯੇਚੂਰੀ ਨੇ 2004 ਚੋਣਾਂ ਦੀ ਮਿਸਾਲ ਦਿਤੀ।
ਪੰਜਾਬ ਵਿਚ ਕਿਸਾਨੀ ਕਰਜ਼ੇ ਮੁਆਫ਼ ਕਰਨ ਨੂੰ ਮੰਗ ਪੱਤਰ ਦੇਣ ਅਤੇ 24 ਜੁਲਾਈ ਨੂੰ ਤ੍ਰਿਪੁਰਾ ਵਿਚ ਬੀਜੇਪੀ ਤੇ ਕਬਾਇਲੀ ਜਥੇਬੰਦੀ ਵਿਰੁਧ ਸੰਘਰਸ਼ ਵਿਢਿਆ ਜਾਵੇਗਾ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ, ਮੋਦੀ ਤੇ ਬੀਜੇਪੀ ਵਿਰੁਧ ਸੂਚਨਾਵਾਂ ਗ਼ਲਤ ਖ਼ਬਰਾਂ 'ਤੇ ਸਰਕਾਰ ਵਲੋਂ ਸਖ਼ਤ ਐਕਸ਼ਨ ਲੈਣ ਸਬੰਧੀ ਯੇਚੂਰੀ ਨੇ ਕਿਹਾ ਕਿ ਸਖ਼ਤ ਐਕਸ਼ਨ ਲੈਣ ਸਬੰਧੀ ਯੇਚੂਰੀ ਨੇ ਕਿਹਾ ਕਿ ਇਸ ਕਿਸਮ ਦੀ ਲੋਕ ਰਾਇ 'ਤੇ ਪਾਬੰਦੀ ਲਾਉਣੀ ਗ਼ਲਤ ਹੈ, ਇਹੋ ਜਿਹੇ ਵਿਚਾਰ ਜਮਹੂਰੀਅਤ ਨੂੰ ਮਜ਼ਬੂਤ ਕਰਦੇ ਹਨ।