
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸਪੋਕਸਮੈਨ ਟੀਵੀ ਤੇ ਦਿਤੀ ਅਪਣੀ ਇੰਟਰਵਿਉ ਦੌਰਾਨ ਕੇਜਰੀਵਾਲ...
ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਸਪੋਕਸਮੈਨ ਟੀਵੀ ਤੇ ਦਿਤੀ ਅਪਣੀ ਇੰਟਰਵਿਉ ਦੌਰਾਨ ਕੇਜਰੀਵਾਲ ਦੀ ਰੈਲੀ ਨੂੰ ਭਗਵੰਤ ਮਾਨ ਦੀ ਸ਼ਰਾਬ ਛਡਾਓ ਰੈਲੀ ਕਰਾਰ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਬਿਲਕੁਲ ਜੋਕਰ ਰੈਲੀ ਸੀ। ਰੈਲੀ ਵਿਚ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਬਾਰੇ, ਨਾ ਬਹਿਬਲ ਕਲਾਂ ਗੋਲੀ ਕਾਂਡ, ਨਾ ਕਿਸਾਨਾਂ ਦੇ ਕਰਜ਼ਿਆਂ ਬਾਰੇ, ਅਤੇ ਨਾ ਪੰਜਾਬ ਦੇ ਪਾਣੀਆਂ ਬਾਰੇ ਕੋਈ ਗੱਲ ਕੀਤੀ ਗਈ।
ਭਗਵੰਤ ਮਾਨ ਦੇ ਸ਼ਰਾਬ ਛੱਡਣ ਦੀ ਗੱਲ ਤੇ ਖਹਿਰਾ ਨੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਇਸ ਦਾ ਮਤਲਬ ਕਿ ਜੋ ਪਹਿਲਾਂ ਸ਼ਰਾਬ ਪੀ ਕੇ ਇਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹ ਉਨ੍ਹਾਂ ਨੇ ਸਵੀਕਾਰ ਕਰ ਲਈਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੰਨੀਆਂ ਵੀ ਵੀਡੀਓ ਸਨ ਉਹ ਸਹੀ ਸਨ ਅਤੇ ਇਹ ਗੱਲ ਭਗਵੰਤ ਮਾਨ ਨੇ ਜਨਤਕ ਐਲਾਨ ਦੌਰਾਨ ਮੰਨ ਲਈਆਂ ਸਨ।
Sukhpal Khairaਸੁੱਚਾ ਸਿੰਘ ਛੋਟੇਪੁਰ ਵਲੋਂ 80 ਲੱਖ ਦੀ ਨਕਦੀ ਕੇਜਰੀਵਾਲ ਨੂੰ ਫੰਡ ਦੇ ਤੌਰ ‘ਤੇ ਦਿਤੀ ਜਾਣ ਨੂੰ ਲੈ ਕੇ ਸੁਖਪਾਲ ਖਹਿਰਾ ਨੇ 3 ਹਜ਼ਾਰ ਕਰੋੜ ਦਾ ਦਾਅਵਾ ਕੀਤਾ ਸੀ। ਇਸ ਸਬੰਧ ਵਿਚ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਨੇ ਦੱਸਿਆ ਕਿ ਛੋਟੇਪੁਰ ਸਾਬ੍ਹ ਨੇ ਦੋ ਤਰੀਕਿਆ ਨਾਲ ਕਿਹਾ ਹੈ ਜਿਸ ਵਿਚ ਪਹਿਲਾਂ ਇੰਟਰਵਿਊ ‘ਚ ਕਿਹਾ ਸੀ ਕਿ ਸਮੁੱਚੇ ਐਨ.ਆਰ.ਆਈ. ਪੰਜਾਬੀਆਂ ਨੇ ਕੁਝ ਸਾਲਾਂ ਵਿਚ 3 ਹਜ਼ਾਰ ਕਰੋੜ ਦੀ ਫੰਡਿਗ ਕੀਤੀ ਹੈ ਅਤੇ ਦੂਜੀ ਇਕ ਹੋਰ ਇੰਟਰਵਿਉ ਵਿਚ ਉਨ੍ਹਾਂ ਨੇ ਕਿਹਾ ਸੀ ਕਿ 80 ਲੱਖ ਰੁਪਏ ਦੀ ਨਕਦੀ ਮੈਂ ਕੇਜਰੀਵਾਲ ਨੂੰ ਦਿਤੀ ਹੈ।
ਬਰਗਾੜੀ ਮਾਮਲੇ ‘ਤੇ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਜਦੋਂ ਉਨ੍ਹਾਂ ਨੂੰ ਪੀੜਤਾਂ ਨੇ ਖ਼ੁਦ ਅਪਣੇ ਬਿਆਨ ਦਰਜ ਕਰਵਾਏ ਅਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਅੱਜ ਵੀ ਜਦੋਂ ਮੈਂ ਉਨ੍ਹਾਂ ਨੂੰ ਸਿਟ ਦੇ ਚੇਅਰਮੈਨ ਨਾਲ ਮਿਲਾਉਣ ਦੀ ਗੱਲ ਕਹੀ ਤਾਂ ਉਹ ਡਰਦੇ ਸੀ। ਇਸ ਲਈ ਅੱਜ ਉਨ੍ਹਾਂ ਦਾ ਸ਼ਿਕਾਇਤਕਰਤਾ ਬਣ ਕੇ ਮੈਂ ਇਹ ਸ਼ਿਕਾਇਤ ਕੀਤੀ।
Sukhpal Khairaਮੋੜ ਮੰਡੀ ਬੰਬ ਧਮਾਕੇ ਮਾਮਲੇ ਵਿਚ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਦੋਂ 7 ਵਿਅਕਤੀ ਮਾਰੇ ਗਏ ਸਨ ਤਾਂ ਇਕ ਬਚ ਗਿਆ ਸੀ ਪਰ ਉਹ ਪਿਛਲੇ 2 ਸਾਲਾਂ ਤੋਂ ਉਸੇ ਤਰ੍ਹਾਂ ਹੀ ਮੰਜੇ ‘ਤੇ ਪਿਆ ਹੈ। ਉਸ ਨੂੰ ਏਅਰ ਕੰਡੀਸ਼ਨਰ ਕਮਰਾ ਚਾਹੀਦਾ ਹੈ ਪਰ ਉਹ ਬਹੁਤ ਗਰੀਬ ਆਦਮੀ ਹੈ। ਸਰਕਾਰ ਨੇ ਕਿਹਾ ਸੀ ਕਿ ਅਸੀਂ ਉਸ ਦਾ ਇਲਾਜ ਮੁਫ਼ਤ ਕਰਾਵਾਂਗੇ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਣਬੁਝ ਕੇ ਇਸ ਮਾਮਲੇ ‘ਤੇ ਪਰਦਾ ਪਾ ਰਹੀ ਹੈ। ਜਿਵੇਂ ਬਾਦਲਾਂ ਨੇ ਡੇਰੇ ਨਾਲ ਸਮਝੌਤਾ ਕਰ ਕੇ ਰਾਜਨੀਤੀ ਕੀਤੀ ਉਹੀ ਕੰਮ ਹੁਣ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ।
ਇਸ ਦੌਰਾਨ ਖਹਿਰਾ ਨੇ ਅਪਣੀ ਪੰਜਾਬੀ ਏਕਤਾ ਪਾਰਟੀ ਦੀ ਫੰਡਿਗ ਬਾਰੇ ਦੱਸਿਦਿਆ ਕਿਹਾ ਕਿ ਸਾਡੀ ਗਰੀਬ ਪਾਰਟੀ ਹੈ ਅਤੇ ਅਸੀਂ ਸਭ ਕੁਝ ਪਾਰਦਰਸ਼ੀ ਰੱਖਾਂਗੇ। ਜਿਸ ਤਰ੍ਹਾਂ ਕੇਜਰੀਵਾਲ ਨੇ ਝੂਠ ਬੋਲ ਕੇ ਪੈਸੇ ਇਕੱਠੇ ਕੀਤੇ ਅਸੀਂ ਉਸ ਤਰ੍ਹਾਂ ਨਹੀਂ ਕਰਨਾ ਅਤੇ ਨਾ ਹੀ ਸਾਨੂੰ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਸਭ ਕੁਝ ਪਾਰਦਰਸ਼ੀ ਰੱਖਿਆ ਜਾਵੇਗਾ।