
ਇਹ ਸਾਰਾ ਕੁੱਝ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ...
ਚੰਡੀਗੜ੍ਹ: ਆਂਗਣਵਾੜੀ ਸਕੂਲਾਂ ਲਈ ਸਰਕਾਰ ਦੀ ਖ਼ਾਸ ਪਹਿਲ, ਲੜਕੀਆਂ ਨੂੰ ਗੁੱਡ ਟਚ-ਬੈਡ ਟਚ ਬਾਰੇ ਦਿੱਤੀ ਜਾਵੇਗੀ ਜਾਣਕਾਰੀ! ਚੰਡੀਗੜ੍ਹ: ਰਾਜ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਪਲੇ ਵੇ ਅਤੇ ਆਂਗੜਵਾੜੀ ਵਿਚ ਆਉਣ ਵਾਲੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਅਤੇ ਅੰਗਰੇਜ਼ੀ ਸਿਖਾਈ ਜਾਵੇਗੀ। ਇਸ ਤੋਂ ਇਲਾਵਾ ਤਹਜੀਬ ਅਤੇ ਸਲੀਕਾ ਵੀ ਸਿਖਾਇਆ ਜਾਵੇਗਾ। ਇਹ ਸਾਰਾ ਕੁੱਝ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਪਲੇ ਵੇ ਨਾਲ ਸਹੀ ਢੰਗ ਨਾਲ ਸਿੱਖਿਆ ਦਿੱਤੀ ਜਾਵੇ।
Photo
ਉੱਥੇ ਹੀ ਲੜਕੀਆਂ ਨੂੰ ਗੁੱਡ ਟਚ ਅਤੇ ਬੈਡ ਟਚ ਬਾਰੇ ਵੀ ਦੱਸਿਆ ਜਾਵੇਗਾ। ਇਸ ਦੇ ਲਈ ਸਰਕਾਰ 6 ਸਾਲ ਤਕ ਦੇ ਬੱਚੇ ਦੇ ਵਿਕਾਸ ਲਈ ‘ਪੰਜਾਬ ਸਟੇਟ ਅਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਿਸੀ’ ਬਣਾਉਣ ਜਾ ਰਹੀ ਹੈ। ਇਸ ਪਾਲਿਸੀ ਨੂੰ ਤਿਆਰ ਕਰਨ ਲਈ ਅਧਿਕਾਰੀਆਂ ਤੋਂ ਪਹਿਲੀ ਫਰਵਰੀ ਤਕ ਸਿਫਾਰਿਸ਼ਾਂ ਮੰਗੀਆਂ ਗਈਆਂ ਹਨ। ਇਸ ਨੀਤੀ ਨੂੰ ਮੰਤਰੀਮੰਡਲ ਤੋਂ ਮਨਜ਼ੂਰ ਕਰਵਾ ਕੇ ਇਸ ਸਾਲ ਲਾਗੂ ਕਰ ਦਿੱਤਾ ਜਾਵੇਗਾ।
Photo
ਇਸ ਨੂੰ ਲੈ ਕੇ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦੀ ਪ੍ਰਧਾਨਤਾ ਵਿਚ ਅਧਿਕਾਰੀਆਂ ਦੀ ਮੀਟਿੰਗ ਵੀ ਹੋਈ। ਇਸ ਪਾਲਿਸੀ ਤਹਿਤ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਪਲੇ-ਵੇ ਸਕੂਲ ਸ਼ਾਮਲ ਕੀਤੇ ਜਾਣਗੇ। ਇਸ ਨੀਤੀ ਦਾ ਉਦੇਸ਼ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਪਲੇ-ਵੇ ਸਕੂਲਾਂ ਨੂੰ ਕਾਨੂੰਨੀ ਤੌਰ ਤੇ ਐਕਟ ਅਧੀਨ ਲਾਉਣਾ ਹੈ।
Photo
ਇਸ ਬਾਰੇ ਵਿਭਾਗਾਂ ਤੋਂ ਦੋ ਹਫ਼ਤਿਆਂ ਵਿਚ ਸੁਝਾਅ ਅਤੇ ਨੀਤੀ ਦੀ ਰੂਪ-ਰੇਖਾ ਤਿਆਰ ਕਰਨ ਲਈ ਲੋਕਾਂ ਤੋਂ ਵੀ ਵਿਭਾਗ ਦੀ ਵੈਬਸਾਈਟ ਤੇ ਸੁਝਾਅ ਮੰਗੇ ਜਾਣਗੇ। ਜਿਸ ਨਾਲ ਪੰਜਾਬ ਦੇ ਪਰਿਪੇਖ ਨੂੰ ਧਿਆਨ ਵਿਚ ਰੱਖਦੇ ਹੋਏ ਨੀਤੀ ਬਣਾਈ ਜਾ ਸਕੇ। ਕੈਬਨਿਟ ਮੰਤਰੀ ਨੇ ਦਸਿਆ ਕਿ ਇਸ ਨੀਤੀ ਵਿਚ ਖੋਜ ਵਾਲੇ ਪਹਿਲੂਆਂ ਨੂੰ ਪਹਿਲ ਦਿੱਤੀ ਜਾਵੇਗੀ।
Photo
ਪੰਜਾਬ ਖੇਤੀ ਯੂਨੀਵਰਸਿਟੀ ਦੀ ਸਟੱਡੀ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪਣ ਲਈ ਕਿਹਾ ਹੈ ਤਾਂ ਕਿ ਨੀਤੀ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾ ਸਕੇ। ਇਹ ਨੀਤੀ ਬਣਾਉਣ ਸਮੇਂ ਅਪਾਹਜ ਬੱਚਿਆਂ ਦੇ ਪੱਖ ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਉਹਨਾਂ ਦੇ ਬੌਧਿਕ ਅਤੇ ਸ਼ਰੀਰਕ ਵਿਕਾਸ ਲਈ ਪੌਸ਼ਟਿਕ ਖੁਰਾਕ ਦੇਣ ਤੇ ਵੀ ਧਿਆਨ ਦਿੱਤਾ ਜਾਵੇਗਾ। ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਵਾਤਾਵਾਰਨ ਨੂੰ ਬਚਾਉਣ ਅਤੇ ਪਾਣੀ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।