
ਸਥਾਨਕ ਐਸ.ਐਸ.ਐਮ ਕਾਲਜ ਵਿਚ ਰਾਜੇਸ਼ ਸਲਾਰੀਆ ਬੀ.ਐਸ.ਸੀ ਦਾ ਵਿਦਿਆਰਥੀ ਹੈ.............
ਗੁਰਦਾਸਪੁਰ/ਦੀਨਾਨਗਰ : ਸਥਾਨਕ ਐਸ.ਐਸ.ਐਮ ਕਾਲਜ ਵਿਚ ਰਾਜੇਸ਼ ਸਲਾਰੀਆ ਬੀ.ਐਸ.ਸੀ ਦਾ ਵਿਦਿਆਰਥੀ ਹੈ, ਦੇ ਪਰਵਾਰਕ ਜੀਆਂ ਨੇ ਦਸਿਆ ਹੈ ਕਿ ਸ਼ਨੀਵਾਰ ਵਾਲੇ ਦਿਨ ਜਦੋਂ ਕਲਾਸ ਰੂਮ ਵਿਚ ਇਕ ਅਧਿਆਪਿਕਾ ਵਲੋਂ ਉਸ ਨੂੰ ਕੋਈ ਪ੍ਰਸ਼ਨ ਹੱਲ ਨਾ ਕਰਨ ਤੇ ਅਧਿਆਪਿਕਾ ਨੇ ਗੁੱਸੇ 'ਚ ਉਸ ਨੂੰ ਬੇਇਜ਼ਤ ਕਰ ਕੇ ਕਲਾਸ ਤੋਂ ਬਾਹਰ ਕੱਢ ਦਿਤਾ। ਉਹ ਕਾਲਜ ਦੀ ਕਨਟੀਨ ਵਿਚ ਜਾ ਕੇ ਬੈਠ ਗਿਆ ਅਤੇ ਉਥੇ ਕੁੱਝ ਸਮੇਂ ਬਾਅਦ ਕਾਲਜ ਦੇ ਪ੍ਰਿੰਸੀਪਲ ਅਤੇ ਸਕਿਊਰਿਟੀ ਗਾਰਡ ਉਥੇ ਪਹੁੰਚੇ ਅਤੇ, ਉਸ ਨੂੰ ਇਕ ਸਾਇਡ ਤੇ ਲੈ ਜਾ ਕੇ ਮਾਰਕੁੱਟ ਕਰ ਕੇ ਬੇਇੱਜਤ ਕੀਤਾ।
ਛੁੱਟੀ ਤੋਂ ਬਾਅਦ ਉਸ ਨੇ ਪਿੰਡ ਪੰਡੋਰੀ ਜਾ ਕੇ ਅਪਣੇ ਪਰਵਾਰਕ ਜੀਆਂ ਅਤੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰ ਕੇ ਜਦੋਂ ਸਹਾਇਤ ਮੰਗੀ ਤਾਂ ਸਰਪੰਚ ਵਲੋਂ ਇਸ ਮਾਮਲੇ ਵਿਚ ਕੋਈ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰਨ ਤੇ ਉਹ ਮਾਨਸਿਕ ਤਨਾਅ ਵਿਚ ਆ ਗਿਆ ਅਤੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਘਰ ਵਾਲਿਆਂ ਨੂੰ ਸਮਾਂ ਰਹਿੰਦੇ ਪਤਾ ਚਲ ਜਾਣ ਤੇ ਉਸ ਨੂੰ ਬਚਾ ਲਿਆ ਗਿਆ। ਉਕਤ ਵਿਦਿਆਰਥੀ ਦੇ ਪਰਵਾਰਕ ਜੀਅ ਕਾਲਜ ਵਿਚ ਆ ਗਏ ਅਤੇ ਕੁੱਝ ਹੋਰਨਾਂ ਵਿਦਿਆਰਥੀਆਂ ਨਾਲ ਰੋਸ ਧਰਨਾ ਸ਼ੁਰੂ ਕਰ ਦਿਤਾ।
ਇਸ ਦੌਰਾਨ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਬਾਅਦ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਮਾਮਲੇ ਨੂੰ ਸ਼ਾਂਤ ਕਰਨ ਦੇ ਯਤਨ ਨਾਲ ਵਿਦਿਆਰਥੀਆਂ ਦਾ ਧਰਨਾ ਸਮਾਪਤ ਹੋਇਆ। ਇਸ ਸਬੰਧ ਵਿਚ ਕਾਲਜ ਦੇ ਪ੍ਰਿੰਸੀਪਲ ਆਰ.ਕੇ ਤੁੱਲੀ ਨੇ ਦਸਿਆ ਹੈ ਕਿ ਅਨੂਸ਼ਾਸਨ ਨੂੰ ਕਾਇਮ ਰੱਖਣ ਲਈ ਨਿਯਮਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀ ਹੋਣ ਦਿਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਬੱਚਿਆਂ ਵਿਚ ਜੋ ਗਲਤਫਹਿਮੀ ਸੀ ਅੱਜ ਮੁੱੜ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਕਿਸੇ ਦੇ ਮਨ ਵਿਚ ਕੋਈ ਗਿਲਾ ਸ਼ਿਕਵਾ ਨਹੀ ਰਿਹਾ।